ਗੈਜੇਟ ਡੈਸਕ—ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਮੈਸੇਂਜਰ ਸਰਵਿਸ ਦਾ ਇਸਤੇਮਾਲ ਦੁਨੀਆਭਰ ਦੇ ਕਰੋੜਾਂ ਯੂਜ਼ਰਸ ਕਰਦੇ ਹਨ। ਮੈਸੇਂਜਰ ਐਪ 'ਤੇ ਹੁਣ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਚੈਟਸ ਅਤੇ ਪਰਸਨਲ ਮੈਸੇਜਸ ਸਕਿਓਰ ਕੀਤੇ ਜਾ ਸਕਣਗੇ। ਨਵੇਂ ਫੀਚਰ ਦੀ ਮਦਦ ਨਾਲ ਐਪ ਲਾਕ ਕਰਨ 'ਤੇ ਫੋਨ ਦਾ ਐਕਸੈੱਸ ਮਿਲਣ ਤੋਂ ਬਾਅਦ ਕੋਈ ਤੁਹਾਡੇ ਮੈਸੇਜ ਨਹੀਂ ਪੜ੍ਹ ਸਕੇਗਾ।
ਮੈਸੇਂਜਰ ਪ੍ਰਾਈਵੇਸੀ ਐਂਡ ਸੇਫਟੀ ਦੇ ਡਾਇਰੈਕਟਰ ਆਫ ਪ੍ਰੋਡਕਸ਼ਨ ਮੈਨੇਜਮੈਂਟ ਜੇ ਸੁਲਿਵਨ ਨੇ ਇਕ ਸਟੇਟਮੈਂਟ 'ਚ ਨਵੇਂ ਫੀਚਰ ਨਾਲ ਜੁੜੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਈ.ਓ.ਐੱਸ. ਡਿਵਾਈਸ ਯੂਜ਼ਰਸ ਲਈ ਨਵਾਂ ਆਥੈਂਟੀਕੇਸ਼ਨ ਫੀਚਰ ਉਪਲੱਬਧ ਹੈ ਅਤੇ ਜਲਦ ਹੀ ਐਂਡ੍ਰਾਇਡ ਯੂਜ਼ਰਸ ਲਈ ਵੀ ਇਸ ਨੂੰ ਰੋਲਆਊਟ ਕੀਤਾ ਜਾਵੇਗਾ। ਅਗਲੇ ਕੁਝ ਮਹੀਨਿਆਂ 'ਚ ਤੁਹਾਨੂੰ ਵੀ ਮੈਸੇਂਜਰ ਐਪ 'ਤੇ ਨਵਾਂ ਅਪਡੇਟ ਮਿਲ ਸਕਦਾ ਹੈ। ਇਸ ਅਪਡੇਟ 'ਚ ਕਈ ਅਡਿਸ਼ਨਲ ਕੰਟਰੋਲਸ ਵੀ ਮੈਸੇਂਜਰ 'ਤੇ ਦਿੱਤੇ ਜਾਣਗੇ ਅਤੇ ਯੂਜ਼ਰ ਖੁਦ ਤੈਅ ਕਰ ਸਕਣਗੇ ਕਿ ਕੌਣ ਮੈਸੇਜ ਕਰ ਸਕਦਾ ਅਤੇ ਕੌਣ ਨਹੀਂ।
FaceID-ਫਿੰਗਰਪ੍ਰਿੰਟ ਨਾਲ ਲਾਕ
ਸੁਲਿਵਨ ਨੇ ਦੱਸਿਆ ਕਿ ਕਿਸ ਤਰ੍ਹਾਂ ਮੈਸੇਂਜਰ ਲਈ ਪ੍ਰਾਈਵੇਸੀ ਸਭ ਤੋਂ ਇੰਪਾਰਟੈਂਟ ਹੈ ਅਤੇ ਨਵੇਂ ਫੀਚਰ ਦੀ ਮਦਦ ਨਾਲ ਐਪ ਲਾਕ ਇਕ ਐਕਸਟਰਾ ਪ੍ਰੋਟੈਕਸ਼ਨ ਲੇਅਰ ਐਡ ਕਰ ਦੇਵੇਗਾ। ਮੈਸੇਂਜਰ ਐਪ 'ਤੇ ਮਿਲਣ ਵਾਲਾ ਨਵਾਂ ਫੀਚਰ ਡਿਵਾਈਸ ਦੀ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰੇਗਾ ਅਤੇ ਫੇਸ ਆਥੈਂਟੀਕੇਸ਼ਨ ਜਾਂ ਫਿਰ ਫਿੰਗਰਪ੍ਰਿੰਟ ਰਾਹੀਂ ਮੈਸੇਂਜਰ ਐਪ ਨੂੰ ਲਾਕ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਫੇਸਬੁੱਕ ਯੂਜ਼ਰਸ ਫੇਸ ਜਾਂ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਨਾਲ ਜੁੜਿਆ ਡਾਟਾ ਸਟੋਰ ਨਹੀਂ ਕਰੇਗਾ।
ਮਿਲੇਗਾ ਨਵਾਂ ਪ੍ਰਾਈਵੇਸੀ ਸੈਕਸ਼ਨ
ਐਪ 'ਚ ਇਕ ਨਵਾਂ ਪ੍ਰਾਈਵੇਸੀ ਸੈਕਸ਼ਨ ਐਡ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਦਾ ਮੈਸੇਂਜਰ ਐਕਸਪੀਰੀਅੰਸ ਪਹਿਲਾਂ ਤੋਂ ਬਿਹਤਰ ਹੋ ਜਾਵੇਗਾ। ਇਸ ਸੈਕਸ਼ਨ 'ਚ 'App Lock' ਟਾਗਲ ਤੋਂ ਇਲਾਵਾ ਮੈਸੇਜਿੰਗ ਸੈਟਿੰਗਸ, ਸੀਕ੍ਰੇਟ ਕਨਵਰਸੇਸ਼ੰਸ, ਬਲਾਕਡ ਪੀਪਲ, ਸਟੋਰੀ ਆਡੀਅੰਸ ਅਤੇ ਮਿਊਟੇਡ ਸਟੋਰੀਜ਼ ਵੀ ਦਿਖਣਗੀਆਂ। ਯੂਜ਼ਰਸ ਨੂੰ ਪਹਿਲਾਂ ਤੋਂ ਬਿਹਤਰ ਪ੍ਰਾਈਵੇਸੀ ਕੰਟਰੋਲਸ ਦੇਣ ਲਈ ਫੇਸਬੁੱਕ ਅਜਿਹੇ ਫੀਚਰਸ 'ਤੇ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ ਅਤੇ ਵਟਸਐਪ 'ਤੇ ਪਹਿਲਾਂ ਹੀ ਅਜਿਹੇ ਕੰਟਰੋਲ ਫੀਚਰਸ ਯੂਜ਼ਰਸ ਨੂੰ ਦਿੱਤੇ ਜਾ ਰਹੇ ਹਨ।
ਪੈਟਰੋਲ ਇੰਜਣ ਨਾਲ ਆ ਰਹੀ Maruti S-cross, ਬੁਕਿੰਗ ਸ਼ੁਰੂ
NEXT STORY