ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜਨ ਇੰਡੀਆ ਛੇਤੀ ਹੀ ਭਾਰਤ 'ਚ ਡਿਜੀਟਲ ਵਾਲੇਟ ਲਾਂਚ ਕਰਨ ਦੀ ਤਿਆਰੀ 'ਚ ਹੈ। ਸਿਰਫ ਐਮਾਜ਼ਨ ਹੀ ਨਹੀਂ, ਬਲਂਕਿ ਭਾਰਤੀ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਪਹਿਲਾਂ ਤੋਂ ਹੀ PhonePe ਲਾਂਚ ਕਰ ਰੱਖਿਆ ਹੈ। ਅਮਰੀਕੀ ਕੰਪਨੀ ਐਮਾਜਨ ਇੰਡੀਆ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਡਿਜੀਟਲ ਵਾਲੇਟ ਲਾਂਚ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਐਮਾਜਨ ਦਾ ਵਾਲੇਟ ਕਾਫ਼ੀ ਸਕਿਓਰ ਮੰਨਿਆ ਜਾਂਦਾ ਹੈ ਅਤੇ ਇਸ 'ਚ ਐਕਸਟਰਾ ਸਕਿਓਰਟੀ ਲਈ ਟੂ ਫੈਕਟਰ ਆਥੇਂਟਿਕੇਸ਼ਨ ਦਿੱਤਾ ਜਾਵੇਗਾ।
ਐਮਾਜਨ ਨੇ ਇਕ ਸਾਲ ਪਹਿਲਾਂ ਪ੍ਰੀਪੇਡ ਪੇਮੇਂਟ ਇੰਸਟਰੂਮੇਂਟ ਲਾਇਸੈਂਸ ਲਈ ਆਵੇਦਨ ਕੀਤਾ ਸੀ। ਦਿਸੰਬਰ 'ਚ ਕੰਪਨੀ ਨੇ ਕੈਸ਼ਲੈੱਸ ਟਰਾਂਜੈਕਸ਼ਨ ਨੂੰ ਟਾਰਗੇਟ ਕਰਦੇ ਹੋਏ ਪੇ ਬੈਲੇਂਸ ਸਰਵਿਸ ਲਾਂਚ ਕੀਤਾ ਸੀ। ਹਾਲਾਂਕਿ ਇਹ ਸਿਰਫ ਐਮਾਜਨ ਦੇ ਟਰਾਂਜੈਕਸ਼ਨ ਲਈ ਕੰਮ ਕਰਦਾ ਹੈ। ਹਾਲਾਂਕਿ ਐਮਾਜਨ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਇਸ ਦੀ ਨਵੇਂ ਵਾਲੇਟ ਐਪ ਦਾ ਦਾਇਰਾ ਕੀ ਹੋਵੇਗਾ ਅਤੇ ਕੰਮ ਕਿਵੇਂ ਕਰੇਗੀ।
ਐਮਾਜ਼ਨ ਇੰਡੀਆ ਪੇਮੇਂਟਸ ਦੇ ਵਾਇਸ ਪ੍ਰੈਜ਼ਿਡੈਂਟ ਸ਼ਰੀਰਾਮ ਜਗੰਨਾਥਾ ਨੇ ਕਿਹਾ ਹੈ, 'ਰਿਜ਼ਰਵ ਬੈਂਕ ਆਫ ਇੰਡੀਆ ਤੋਂ PP9 ਦਾ ਲਾਇਸੈਂਸ ਮਿਲ ਗਿਆ ਹੈ ਜਿਸਦੇ ਨਾਲ ਅਸੀਂ ਕਾਫ਼ੀ ਖੁਸ਼ ਹਾਂ। ਸਾਡਾ ਫੋਕਸ ਕਸਟਮਰ ਨੂੰ ਟਰਸਟੇਡ ਕੈਸ਼ਲੈੱਸ ਪੇਮੈਂਟ ਐਕਸਪੀਰਿਅੰਸ ਦੇਣ 'ਚ ਹੈ। R29 ਹੁਣ PP9 ਲਈ ਗਾਈਡਲਾਈਨ ਜਾਰੀ ਕਰਨ ਦੇ ਪ੍ਰੋਸੈਸਰ 'ਚ ਹੈ। ਅਸੀਂ ਅਸਾਨ KY3 ਅਤੇ ਆਥੇਂਟਿਕੇਸ਼ਨ ਰਾਹੀਂ ਲੋਅ ਲਿਮਿਟ ਵਾਲੇਟ ਲੋਕਾਂ ਤੱਕ ਪਹੁੰਚਵਾਂਗੇ।
ਭਾਰਤ 'ਚ ਤਿੰਨ 'ਚੋਂ ਦੋ ਯੂਜ਼ਰ ਹਰ ਸਾਲ ਬਦਲ ਦਿੰਦੇ ਹਨ ਆਪਣਾ ਹੈਂਡਸੈੱਟ, ਜਾਣੋ ਕਾਰਨ
NEXT STORY