ਜਲੰਧਰ- ਅਮੇਜ਼ਨ. ਇਨ ਅਤੇ ਫਲਿਪਕਾਰਟ ਮੋਬਾਇਲ ਐਪ ਨੂੰ ਗੂਗਲ ਪਲੇਅ ਸਟੋਰ 'ਤੇ 100 ਮਿਲੀਅਨ (10 ਕਰੋੜ) ਯੂਜ਼ਰਸ ਦੁਆਰਾ ਡਾਊਨਲੋਡ ਕੀਤਾ ਗਿਆ ਹੈ। ਗੂਗਲ ਪਲੇਅ ਸਟੋਰ 'ਤੇ ਡਾਊਨਲੋਡਿੰਗ ਦੇ ਮਾਮਲੇ 'ਚ ਦੋਨੋਂ ਹੀ ਕੰਪਨੀਆਂ ਇਕ ਬਰਾਬਰ ਹਨ। ਗੂਗਲ ਸਮੇਂ-ਸਮੇਂ 'ਤੇ ਆਪਣੇ ਪਲੇ ਸਟੋਰ ਦੇ ਡਾਟਾ ਨੂੰ ਅਪਡੇਟ ਕਰਦਾ ਰਹਿੰਦੀ ਹੈ। ਹਾਲਾਂਕਿ ਗੂਗਲ ਪਲੇਅ ਸਟੋਰ 'ਤੇ ਐਪ ਦਾ ਨਿਸ਼ਚਿਤ ਡਾਟਾ ਨਹੀਂ ਮਿਲਦਾ ਬਲਕਿ ਇਕ ਤੈਅ ਰੇਂਜ ਦੀ ਜਾਣਕਾਰੀ ਉਪਲੱਬਧ ਕਰਾਈ ਜਾਂਦੀ ਹੈ।
ਲਗਭਗ ਇਕ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਦੋਨੋਂ ਈ-ਕਾਮਰਸ ਕੰਪਨੀਆਂ ਦੇ ਐਪ 50-100 ਮਿਲੀਅਨ ਕੈਟਾਗਰੀ 'ਚ ਸ਼ਾਮਿਲ ਸਨ। ਇਸ ਤੋਂ ਇਲਾਵਾ 10 ਕਰੋੜ ਦੇ ਆਂਕੜੇ ਨੂੰ ਪਾਰ ਕਰਨ ਵਾਲਿਆਂ 'ਚ ਮੋਬਾਇਲ ਐਪ ਹਾਟਸਟਾਰ ਵੀ ਸ਼ਾਮਿਲ ਹੈ। ਕੁਝ ਸਮੇਂ ਪਹਿਲਾਂ ਮਾਇ- ਜਿਓ ਐਪ ਨੂੰ ਪਹਿਲਾਂ ਹੀ 10 ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।
ਜੇਕਰ ਇਕ ਆਂਕੜੇ ਨੂੰ ਵੇਖੀਏ ਤਾਂ ਭਾਰਤ 'ਚ ਲਗਭਗ 400 ਮਿਲੀਅਨ (40 ਕਰੋੜ) ਸਮਾਰਟਫੋਨ ਯੂਜ਼ਰਸ ਹਨ। ਇਸ ਦਾ ਮਤਲਬ ਹੈ ਕਿ ਵਨ-ਫੋਰਥ ਤੋਂ ਜ਼ਿਆਦਾ ਮੋਬਾਇਲ ਯੂਜ਼ਰਸ ਨੇ ਫਲਿਪਕਾਰਟ, ਅਮੇਜ਼ਨ, ਹਾਟਸਟਾਰ ਅਤੇ ਮਾਇ-ਜਿਓ ਐਪਸ ਨੂੰ ਡਾਊਨਲੋਡ ਕੀਤਾ ਹੋਇਆ ਹੈ। ਦੂਜੇ ਪਾਸੇ ਐਪ ਅਧਾਰਿਤ ਸਰਵਿਸ ਪ੍ਰੋਵਾਇਡ ਕਰਾਉਣ ਵਾਲੀ ਓਲਾ ਫਿਲਹਾਲ 10 ਕਰੋੜ ਦੇ ਆਂਕੜੇ ਤੋਂ ਦੂਰ ਹੈ। ਇਹ ਏਪ ਲਗਭਗ 50 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤੀ ਹੋਈ ਹੈ।
ਗਾਹਕ ਨੂੰ ਮਿਲਿਆ ਬਿਨਾਂ ਆਪਰੇਟਿੰਗ ਸਿਸਟਮ ਵਾਲਾ pixel 2 XL ਸਮਾਰਟਫੋਨ : ਰਿਪੋਰਟ
NEXT STORY