ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਅਜਿਹੀ ਸਮਾਰਟ ਵਾਚ ਦੀ ਭਾਲ ਕਰ ਰਹੇ ਹੋ ਜਿਸ ਦੀ ਕੀਮਤ ਘੱਟ ਹੋਵੇ ਅਤੇ ਉਸ ਵਿਚ ਹਾਰਟ ਰੇਟ ਮਾਨੀਟਰ, ਆਕਸੀਜਨ ਲੈਵਲ ਮਾਪਣ ਅਤੇ ਬਲੱਡ ਪ੍ਰੈਸ਼ਰ ਸੈਂਸਰ ਹੋਵੇ ਤਾਂ ਤੁਹਾਡੇ ਲਈ ਭਾਰਤੀ ਮੋਬਾਇਲ ਅਸੈਸਰੀਜ਼ ਬ੍ਰਾਂਡ ਅੰਬਰੇਨ ਨੇ ਇੰਟੀਗ੍ਰੇਟਿਡ ਐੱਸ.ਪੀ.ਓ.2 ਮੇਜਰਮੈਂਟ ਵੀਲੀ ‘ਪਲਸ ਸਮਾਰਟ ਵਾਚ’ ਤੁਹਾਡੇ ਲਈ ਲਾਂਚ ਕਰ ਦਿੱਤੀ ਹੈ। Ambrane Pulse ਘੜੀ ਤੁਹਾਡੇ ਆਕਸੀਜਨ ਲੈਵਲ ’ਚ ਉਤਾਰ-ਚੜਾਅ ਦੀ ਅਪਡੇਟ ਦੇ ਨਾਲ ਦਿਲ ਦੀ ਧੜਕਨ ਅਤੇ ਬਲੱਡ ਪ੍ਰੈਸ਼ਰ ਦੀ ਵੀ ਜਾਣਕਾਰੀ ਦਿੱਤੀ ਹੈ। ਅੰਬਰੇਨ ਦੀ ਇਸ ਸਮਾਰਟ ਵਾਚ ਦੀ ਕੀਮਤ 3,499 ਰੁਪਏ ਹੈ ਅਤੇ ਇਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ।
Ambrane Pulse ਸਮਾਰਟ ਵਾਚ ਦੀਆਂ ਖੂਬੀਆਂ
ਇਸ ਸਮਾਰਟ ਵਾਚ ’ਚ 8 ਆਧੁਨਿਕ ਸਪੋਰਟਸ ਮੋਡਸ ਦਿੱਤੇ ਗਏ ਹਨ ਜਿਨ੍ਹਾਂ ’ਚ ਤੁਰਨਾ, ਦੌੜਨਾ, ਹਾਈਕਿੰਗ (ਲੰਬੀ ਪੈਦਲ ਯਾਤਰਾ), ਘੁੜਸਵਾਰੀ, ਟ੍ਰੇਡਮਿਲ ’ਤੇ ਦੌੜਨਾ, ਪਹਾੜ ’ਤੇ ਚੜਨਾ, ਬਿਨ੍ਹਾਂ ਪਹੀਆਂ ਦੀ ਇਕ ਦੀ ਥਾਂ ਸਥਿਰ ਸਾਈਕਲ ’ਤੇ ਕਸਰਤ ਕਰਨਾ (ਸਪਿਨਿੰਗ ਬਾਈਕ)ਅਤੇ ਯੋਗਾ ਵਰਗੇ ਮੋਡਸ ਸ਼ਾਮਲ ਹਨ। ਰੋਜ਼ਾਨਾ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਤੋਂ ਇਲਾਵਾ ਇਹ ਵਾਚ ਬਿਨ੍ਹਾਂ ਕਿਸੇ ਕੰਮ ਦੇ ਵਿਹਲੇ ਬੈਠੇ ਰਹਿਣ ’ਤੇ ਰਿਮਾਇੰਡਰ ਵੀ ਦਿੰਦੀ ਹੈ। ਇਸ ਤੋਂ ਇਲਾਵਾ ਇਹ ਘੜੀ ਤੁਹਾਡੇ ਸਰੀਰ ’ਚ ਪਾਣੀ ਦੀ ਲੋੜ ਦਾ ਧਿਆਨ ਰੱਖਦੀ ਹੈ। ਇਹ ਤੁਹਾਨੂੰ ਯਾਦ ਕਰਵਾਉਂਦੀ ਹੈ ਕਿ ਤੁਸੀਂ ਕਦੋਂ-ਕਦੋਂ ਪਾਣੀ ਪੀਣਾ ਹੈ, ਜਿਸ ਨਾਲ ਤੁਹਾਡੇ ਸਰੀਰ ’ਚ ਪਾਣੀ ਕਮੀ ਪੂਰੀ ਹੁੰਦੀ ਰਹੇ। ਇਹ ਸਮਾਰਟ ਵਾਚ ਟੀ.ਐੱਫ.ਟੀ. ਐੱਲ.ਈ.ਡੀ. ਸਕਰੀਨ ’ਚ 1.3 ਇੰਚ ਦੀ ਡਿਸਪਲੇਅ (240x240 ਰੈਜ਼ੋਲਿਊਸ਼ਨ) ਨਾਲ ਆਉਂਦੀ ਹੈ।
ਇਹ ਡਿਵਾਈਸ ਰੋਜ਼ਾਨਾ ਇਸਤੇਮਾਲ ਲਈ ਪੀ.ਪੀ.ਜੀ. ਸੈਂਸਰ ਨੂੰ ਸੁਪੋਰਟ ਕਰਦੀ ਹੈ ਅਤੇ 5 ਏ.ਟੀ.ਐੱਮ. ਵਾਟਰਪਰੂਫ ਹੈ। ਇਸ ਵਿਚ ਬਲੂਟੂਥ 5.0 ਹੈ ਅਤੇ ਇਸ ਵਿਚ 210 ਐੱਮ.ਏ.ਐੱਚ. ਦੀ ਬੈਟਰੀ ਹੈ। ਚਾਰਜਿੰਗ ਲਈ ਇਸ ਵਿਚ ਮੈਗਨੇਟਿਕ ਸਾਕੇਟ ਹੈ। ਇਸ ਸਮਾਰਟ ਵਾਚ ਦੀ ਮਦਦ ਨਾਲ ਤੁਸੀਂ ਆਪਣੇ ਮੋਬਾਇਲ ’ਤੇ ਆਉਣ ਵਾਲੀ ਕਾਲ ਨੂੰ ਰਿਜੈਕਟ ਕਰਨ ਤੋਂ ਇਲਾਵਾ ਮਿਊਜ਼ਿਕ ਦੀ ਆਵਾਜ਼ ਨੂੰ ਵੀ ਕੰਟਰੋਲ ਕਰ ਸਕਦੇ ਹੋ।
ਖ਼ੁਸ਼ਖ਼ਬਰੀ! Apple ਨੇ ਭਾਰਤ ’ਚ ਸ਼ੁਰੂ ਕੀਤਾ ਸਸਤੇ iPhone ਦਾ ਨਿਰਮਾਣ, ਜਲਦ ਸ਼ੁਰੂ ਹੋਵੇਗੀ ਵਿਕਰੀ
NEXT STORY