ਗੈਜੇਟ ਡੈਸਕ– ਗੂਗਲ ਦੇ ਆਉਣ ਵਾਲੇ ਐਂਡਰਾਇਡ 14 ’ਚ ਤੁਹਾਨੂੰ ਸੈਟੇਲਾਈਟ ਕੁਨੈਕਟੀਵਿਟੀ ਦਾ ਸਪੋਰਟ ਮਿਲਣ ਵਾਲਾ ਹੈ। ਇਹ ਜਾਣਕਾਰੀ ਖੁਦ ਗੂਗਲ ਨੇ ਜਾਰੀ ਕੀਤੀ ਹੈ। ਗੂਗਲ ਪਲੇਟਫਾਰਮਸ ਅਤੇ ਇਕੋਸਿਸਟਮ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਿਰੋਸ਼ੀ ਲਾਕਹਾਈਮਰ ਨੇ ਕਿਹਾ ਕਿ ਨਵੇਂ ਐਂਡਰਾਇਡ 14 ਆਪਰੇਟਿੰਗ ਸਿਸਟਮ ’ਚ ਤੁਹਾਨੂੰ ਸੈਟੇਲਾਈਟ ਕੁਨੈਕਟੀਵਿਟੀ ਫੀਚਰ ਦਾ ਸਪੋਰਟ ਮਿਲੇਗਾ। ਫਿਲਹਾਲ ਕੰਪਨੀ ਸੈਟੇਲਾਈਟ ਲਈ ਡਿਜ਼ਾਈਨਿੰਗ ਦਾ ਕੰਮ ਕਰ ਰਹੀ ਹੈ।
ਦੱਸ ਦੇਈਏ ਕਿ ਗੂਗਲ ਵੱਲੋਂ ਇਹ ਬਿਆਨ ਏਲਨ ਮਸਕ ਦੇ ਸਪੇਸ ਐਕਸ ਨੂੰ ਲੈ ਕੇ ਦਿੱਤੇ ਗਏ ਵੱਡੇ ਬਿਆਨ ਤੋਂ ਬਾਅਦ ਆਇਆ ਹੈ। ਮਸਕ ਨੇ ਕਿਹਾ ਸੀ ਕਿ ਸਪੇਸ ਐਕਸ ਆਪਣੇ ਸੈਟੇਲਾਈਟ ਇੰਟਰਨੈੱਟ ਰਾਹੀਂ ਉਨ੍ਹਾਂ ਇਲਾਕਿਆਂ ਤਕ ਵੀ ਸਮਾਰਟਫੋਨ ’ਚ ਸਿਗਨਲ ਪਹੁੰਚਾਏਗੀ, ਜਿੱਥੇ ਮੋਬਾਇਲ ਟਾਵਰ ਕੰਮ ਨਹੀਂ ਕਰਦੇ।
ਹਿਰੋਸ਼ੀ ਲਾਕਹਾਈਮਰ ਨੇ ਟਵਿਟਰ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੂਗਲ ਦੀ ਸੈਟੇਲਾਈਟ ਕੁਨੈਕਟੀਵਿਟੀ ਸਮਾਰਟਫੋਨ ਯੂਜ਼ਰਸ ਨੂੰ ਇਕ ਵੱਖਰਾ ਅਨੁਭਵ ਦੇਣ ਵਾਲੀ ਹੈ, ਇਹ ਰੈਗੁਲਰ ਸੈਲੂਲਰ ਕੁਨੈਕਟੀਵਿਟੀ ਤੋਂ ਕਾਫੀ ਵੱਖਰਾ ਹੋਣ ਵਾਲਾ ਹੈ। ਹਾਲਾਂਕਿ, ਉਨ੍ਹਾਂ ਐਂਡਰਾਇਡ 14 ਦੇ ਹੋਰ ਫੀਚਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ। ਉਮੀਦ ਹੈ ਕਿ ਗੂਗਲ ਐਂਡਰਾਇਡ 14 ਨੂੰ ਸਾਲ 2024 ’ਚ ਜਾਰੀ ਕਰ ਸਕਦੀ ਹੈ।
ਕੇਂਦਰ ਨੇ ਕਰਨਾਟਕ ਹਾਈ ਕੋਰਟ ਨੂੰ ਕਿਹਾ, ਟਵਿੱਟਰ ਨੇ ਜਾਣ ਬੁੱਝ ਕੇ ਦੇਸ਼ ਦੇ ਕਾਨੂੰਨ ਦੀ ਕੀਤੀ ਉਲੰਘਣਾ
NEXT STORY