ਜਲੰਧਰ-ਸ਼ਿਓਮੀ ਨੇ ਹਾਲ ਹੀ ਭਾਰਤ 'ਚ ਰੈੱਡਮੀ 4A ਸਮਾਰਟਫੋਨ ਦੇ ਨਵੇਂ ਵੇਰੀਐਂਟ ਨੂੰ ਪੇਸ਼ ਕੀਤਾ ਹੈ।ਕੰਪਨੀ ਨੇ 3GB ਰੈਮ ਨਾਲ 32GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਨੂੰ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 6,999 ਰੁਪਏ ਹੈ। ਹਾਲ ਹੀ 'ਚ ਆਈ ਰਿਪੋਰਟ 'ਚ ਦੱਸਿਆ ਹੈ ਕਿ ਸ਼ਿਓਮੀ Mi A1 ਕੰਪਨੀ ਦਾ ਪਹਿਲਾਂ ਐਂਡਰਾਇਡ ਵਨ ਸਮਾਰਟਫੋਨ ਹੋ ਸਕਦਾ ਹੈ।
ਇਸ ਡਿਵਾਈਸ ਨੂੰ ਇੰਡੋਨੇਸ਼ੀਆਈ ਸਰਟੀਫਿਕੇਸ਼ਨ ਵੈੱਬਸਾਈਟ POSTEL 'ਤੇ ਦੇਖਿਆ ਗਿਆ ਸੀ। ਇਹ ਸ਼ਿਓਮੀ Mi5X MIUI ਸਕਿਨ ਦੇ ਬਿਨ੍ਹਾਂ ਹੋ ਸਕਦਾ ਹੈ। ਹਾਲ ਹੀ 'ਚ ਇਸ ਡਿਵਾਈਸ ਨੂੰ ਵੀਬੋ 'ਤੇ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸ਼ਿਓਮੀ Mi A1 ਸਮਾਰਟਫੋਨ 'ਤ ਫੁੱਲ ਸਕਰੀਨ ਡਿਸਪਲੇਅ ਦਿੱਤਾ ਜਾ ਸਕਦਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ Mi A1, Mi 5X 'ਤੇ ਆਧਾਰਿਤ ਹੋ ਸਕਦਾ ਹੈ, ਜਿਸ ਤੋਂ ਬਾਅਦ ਅਸੀਂ ਐਂਡਰਾਇਡ ਵਨ ਸਮਾਰਟਫੋਨ 5.5 ਇੰਚ ਫੁੱਲ HDਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜੋ ਕਿ ਬੇਜ਼ਲ ਲੈਸ ਵੀ ਹੋ ਸਕਦਾ ਹੈ।
ਡਿਸਪਲੇਅ ਅਤੇ ਬੇਜ਼ਲ ਲੈਸ ਡਿਜ਼ਾਈਨ ਤੋਂ ਇਲਾਵਾ ਸ਼ਿਓਮੀ ਐਂਡਰਾਇਡ ਵਨ ਸਮਾਰਟਫੋਨ ਨੂੰ ਆਕਟਾ-ਕੋਰ ਕਵਾਲਕਾਮ ਸਨੈਪਡੈਗਨ 625SoC ਨਾਲ ਪੇਸ਼ ਕੀਤਾ ਜਾ ਸਕਦਾ ਹੈ। Mi 5X ਸਮਾਰਟਫੋਨ ਨੂੰ ਡਿਊਲ ਰਿਅਰ ਕੈਮਰਾ ਸੈੱਟਅਪ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ ਐਂਡਰਾਇਡ ਦੇ ਨਾਲ MIUI 9 ਵੀ ਦਿੱਤਾ ਜਾਸਕਦਾ ਹੈ। ਕੰਪਨੀ ਸ਼ਿਓਮੀ Mi 5X ਸਮਾਰਟਫੋਨ ਨੂੰ 5 ਸਤੰਬਰ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।
POSTEL ਸਰਟੀਫਿਕੇਸ਼ਨ 'ਚ ਸ਼ਿਓਮੀ Mi A1 ਸਮਾਰਟਫੋਨ ਨੂੰ ਮਾਡਲ ਨੰਬਰ MDG2 ਨਾਲ ਦੇਖਿਆ ਗਿਆ ਹੈ, ਨਾਲ ਹੀ ਇਸ ਸਮਾਰਟਫੋਨ ਨੂੰ RF ਸਰਟੀਫਿਕੇਸ਼ਨ ਪੇਜ 'ਚੇ ਇਸੇ ਮਾਡਲ ਨੰਬਰ ਨਾਲ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਐਂਡਰਾਇਡ ਵਨ ਸਮਾਰਟਫੋਨ Mi A1 'ਤੇ ਕੰਮ ਕਰ ਰਿਹਾ ਹੈ। ਇਸ ਸਮਾਰਟਫੋਨ ਦਾ ਬਾਰੇ 'ਚ ਇਸ ਤੋਂ ਜਿਆਦਾ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅੱਜ ਇਕ ਵਾਰ ਫਿਰ Nokia 6 ਸਮਾਰਟਫੋਨ ਵਿਕਰੀ ਲਈ ਹੋਵੇਗਾ ਉਪਲੱਬਧ
NEXT STORY