ਜਲੰਧਰ- ਮਾਨਸਿਕ ਅਤੇ ਭਾਵਨਾਤਮਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਆਨਲਾਈਨ ਸਰਵਿਸ ਪ੍ਰੋਵਾਈਡਰ ePsyClinic.com ਨੇ ਬੁੱਧਵਾਰ ਨੂੰ ਇਕ ਐਪ ਲਾਂਚ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਐਪ 'I Will' ਕੋਲ ਮਾਨਸਿਕ ਅਤੇ ਭਾਵਨਾਤਮਕ ਸਮੱਸਿਆਵਾ ਦਾ ਹੱਲ ਹੈ।
ਐਪ ਦੇ ਲਾਂਚ 'ਤੇ ਕੰਪਨੀ ਨੇ ਕਿਹਾ ਕਿ 'I Will' ਐਪ ਦਾ ਟੀਚਾ ਉਨ੍ਹਾਂ ਲਖਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਸੰਬੰਧੀ ਸਿਹਤ ਸਮੱਸਿਆਵਾਂ ਤੋਂ ਆਜ਼ਾਦੀ ਪਾਉਣ ਦੀ ਲੋੜ ਹੈ। ਇਸ ਐਪ ਨੂੰ ਯੂਜ਼ਰਸ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ePsyClinic.com ਦੀ ਸੰਸਥਾਪਕ ਸ਼ਿਪਰਾ ਡਾਵਰ ਨੇ ਕਿਹਾ ਕਿ ਸਾਡਾ ਉਦੇਸ਼ ਮਾਨਸਿਕ ਅਤੇ ਭਾਵਨਾਤਮਕ ਸਮੱਸਿਆਵਾਂ ਨਾਲ ਜੁੜੇ ਸਮਾਜਿਕ ਪੱਖਪਾਤ ਨੂੰ ਦੂਰ ਕਰਕੇ ਇਨ੍ਹਾਂ ਦਾ ਹੱਲ ਕਰਨਾ ਹੈ। ਇਸ ਐਪ ਨੂੰ ਐਂਡਰਾਇਡ ਫੋਨ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਡਿਜੀਟਲ ਇੰਡੀਆ ਦੇ ਲਈ ਸਰਕਾਰੀ ਐਪ ਨੂੰ Export ਕਰਨ ਦੀ ਤਿਆਰੀ
NEXT STORY