ਗੈਜੇਟ ਡੈਸਕ - ਜੇ ਤੁਸੀਂ ਐਪਲ ਦਾ ਨਵਾਂ ਪ੍ਰੋਡਕਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਅਸਲ 'ਚ ਉਤਪਾਦ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ, ਐਪਲ ਨੇ ਇੱਕ ਵਾਰ ਫਿਰ ਦੇਸ਼ ਵਿੱਚ ਬੈਕ ਟੂ ਸਕੂਲ ਆਫਰ ਦਾ ਐਲਾਨ ਕੀਤਾ ਹੈ। ਤੁਸੀਂ 17 ਜੂਨ ਤੋਂ 30 ਸਤੰਬਰ ਤੱਕ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਇਸ ਆਫਰ ਦੇ ਤਹਿਤ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਈਪੈਡ, ਮੈਕਬੁੱਕ, ਏਅਰਪੌਡ ਅਤੇ ਹੋਰ ਬਹੁਤ ਸਾਰੇ ਐਪਲ ਉਤਪਾਦ ਸਭ ਤੋਂ ਘੱਟ ਕੀਮਤ 'ਤੇ ਮਿਲਣ ਜਾ ਰਹੇ ਹਨ। ਕੀਮਤ ਵਿੱਚ ਕਟੌਤੀ ਤੋਂ ਇਲਾਵਾ, ਕੰਪਨੀ ਕੁਝ ਉਤਪਾਦਾਂ ਦੀ ਖਰੀਦ 'ਤੇ ਮੁਫਤ ਏਅਰਪੌਡ ਅਤੇ ਐਪਲ ਪੈਨਸਿਲ ਵੀ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਉਤਪਾਦਾਂ 'ਤੇ ਛੋਟ ਦਿੱਤੀ ਜਾ ਰਹੀ ਹੈ।
ਮਿਲ ਰਿਹਾ ਐਪਲ ਬੈਕ ਟੂ ਸਕੂਲ ਆਫਰ
ਐਪਲ 30 ਸਤੰਬਰ ਤੱਕ ਆਪਣੇ ਆਨਲਾਈਨ ਐਜੂਕੇਸ਼ਨ ਸਟੋਰ 'ਤੇ ਆਈਪੈਡ ਏਅਰ, ਆਈਪੈਡ ਪ੍ਰੋ, ਮੈਕਬੁੱਕ ਏਅਰ, ਮੈਕਬੁੱਕ ਪ੍ਰੋ ਅਤੇ ਆਈਮੈਕ ਕੰਪਿਊਟਰਾਂ ਦੀ ਖਰੀਦ 'ਤੇ ਛੋਟ ਅਤੇ ਮੁਫਤ ਉਤਪਾਦਾਂ ਦਾ ਆਫਰ ਪੇਸ਼ ਕਰ ਰਿਹਾ ਹੈ।
ਸਭ ਤੋਂ ਪਹਿਲੇ ਉਤਪਾਦ ਦੀ ਗੱਲ ਕਰੀਏ ਤਾਂ, ਐਪਲ ਭਾਰਤ ਵਿਚ ਆਈਪੈਡ ਏਅਰ (2025) 'ਤੇ ਛੋਟ ਦੇ ਰਿਹਾ ਹੈ, ਜਿਸਦਾ 128GB ਔਨਬੋਰਡ ਸਟੋਰੇਜ ਵਾਲਾ 11-ਇੰਚ ਵਾਈ-ਫਾਈ ਮਾਡਲ 59,900 ਰੁਪਏ ਹੈ ਪਰ ਬੈਕ ਟੂ ਸਕੂਲ ਆਫਰ ਨਾਲ ਤੁਸੀਂ ਇਸਨੂੰ ਸਿਰਫ਼ 54,900 ਰੁਪਏ ਵਿੱਚ ਆਪਣਾ ਬਣਾ ਸਕਦੇ ਹੋ। ਦਰਅਸਲ, ਆਈਪੈਡ 5000 ਰੁਪਏ ਦੀ ਛੋਟ 'ਤੇ ਉਪਲਬਧ ਹੈ।
ਐਪਲ ਇਸ ਸਮੇਂ iPad Pro (2024) 'ਤੇ 10,000 ਰੁਪਏ ਦੀ ਛੋਟ ਵੀ ਦੇ ਰਿਹਾ ਹੈ। Wi-Fi ਕਨੈਕਟੀਵਿਟੀ ਵਾਲੇ ਇਸ iPad ਦੇ 11-ਇੰਚ ਮਾਡਲ ਦੀ ਕੀਮਤ 99,900 ਰੁਪਏ ਹੈ ਪਰ ਹੁਣ ਤੁਸੀਂ ਇਸਨੂੰ ਸਿਰਫ਼ 89,900 ਰੁਪਏ ਵਿਚ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਉਤਪਾਦਾਂ ਵਿਚੋਂ ਕਿਸੇ ਵੀ ਨੂੰ ਖਰੀਦਣ 'ਤੇ, ਤੁਹਾਨੂੰ ਇਕ ਮੁਫਤ ਐਕਸੈਸਰੀ ਮਿਲੇਗੀ ਭਾਵ ਕਿ ਤੁਸੀਂ Apple Pencil Pro ਜਾਂ AirPods 4 ਵਿਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਹੋ।
ਇਸ ਆਫਰ ਦੇ ਤਹਿਤ ਮੈਕਬੁੱਕ ਏਅਰ (2025) 'ਤੇ ਵੀ 10,000 ਰੁਪਏ ਦੀ ਛੋਟ ਮਿਲ ਰਹੀ ਹੈ। 16GB RAM ਅਤੇ 256GB ਆਨਬੋਰਡ ਸਟੋਰੇਜ ਵਾਲੇ ਲੈਪਟਾਪ ਦੇ ਬੇਸ ਵੇਰੀਐਂਟ ਦੀ ਕੀਮਤ 99,900 ਰੁਪਏ ਹੈ, ਪਰ ਡਿਸਕਾਊਂਟ ਤੋਂ ਬਾਅਦ ਤੁਸੀਂ ਇਸਨੂੰ ਸਿਰਫ਼ 89,900 ਰੁਪਏ ਵਿਚ ਖਰੀਦ ਸਕਦੇ ਹੋ।
ਮੈਕਬੁੱਕ ਪ੍ਰੋ (2024) ਬੈਕ ਟੂ ਸਕੂਲ ਆਫਰ ਦੇ ਨਾਲ ਵੀ ਸਸਤੇ ਵਿਚ ਉਪਲਬਧ ਹੈ ਜਿੱਥੇ M4 ਚਿੱਪ, 256GB ਆਨਬੋਰਡ ਸਟੋਰੇਜ ਅਤੇ 14-ਇੰਚ ਸਕ੍ਰੀਨ ਵਾਲਾ ਬੇਸ ਮਾਡਲ 1,69,999 ਰੁਪਏ ਵਿਚ ਹੈ ਪਰ ਆਫਰ ਤੋਂ ਬਾਅਦ ਤੁਸੀਂ ਇਸਨੂੰ ਸਿਰਫ਼ 1,59,900 ਰੁਪਏ ਵਿਚ ਆਪਣਾ ਬਣਾ ਸਕਦੇ ਹੋ। iPad ਦੀ ਤਰ੍ਹਾਂ, ਤੁਹਾਨੂੰ Mac 'ਤੇ ਵੀ ਮੁਫ਼ਤ ਐਕਸੈਸਰੀਜ਼ ਮਿਲ ਰਹੀਆਂ ਹਨ, ਜਿਸ ਵਿਚ Magic Mouse, Touch ID ਵਾਲਾ Magic Keyboard, Magic Trackpad ਜਾਂ ANC ਵਾਲਾ AirPods 4 ਸ਼ਾਮਲ ਹਨ।
10,000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ ਇਹ ਸ਼ਾਨਦਾਰ Phone! ਜਾਣੋ Features
NEXT STORY