ਗੈਜੇਟ ਡੈਸਕ—ਐਪਲ ਨੇ ਆਪਣੀ ਸਾਲਾਨਾ ਹੋਣ ਵਾਲੀ ਡਿਵੈੱਲਪਰਸ ਕਾਨਫਰੰਸ WWDC 2020 ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਈਵੈਂਟ ਦੀ ਸ਼ੁਰੂਆਤ ਕੰਪਨੀ ਦੇ CEO Tim Cook ਨੇ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀਡੀਓ ਰਾਹੀਂ ਸਾਰਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਈਵੈਂਟ 22 ਜੂਨ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 26 ਜੂਨ ਤੱਕ ਚੱਲੇਗਾ।
ਨਵੇਂ ਇੰਟਰਫੇਸ ਨਾਲ ਐਪਲ ਲਿਆਈ iPadOS 14
ਐਪਲ ਨੇ WWDC 2020 'ਚ iPadOS 14 ਨੂੰ ਨਵੇਂ ਇੰਟਰਫੇਸ ਅਤੇ ਰੀਡਿਜ਼ਾਈਨ ਮਿਊਜ਼ਿਕ ਐਪ ਨਾਲ ਪੇਸ਼ ਕੀਤਾ ਹੈ। iPadOS 14 'ਚ ਆਉਣ ਵਾਲੀ ਇਨਕਮਿੰਗ ਕਾਲ ਨੋਟੀਫਿਕੇਸ਼ਨ ਹੁਣ ਪੂਰੀ ਸਕਰੀਨ 'ਤੇ ਸ਼ੋਅ ਨਹੀਂ ਹੋਵੇਗੀ, ਜਿਸ ਨਾਲ ਯੂਜ਼ਰ ਨੂੰ ਕਾਫੀ ਸੁਵਿਧਾ ਰਹੇਗੀ। ਇਸ ਤੋਂ ਇਲਾਵਾ ਐਪ ਲਾਂਚਿੰਗ 'ਚ ਇੰਪ੍ਰੋਵਮੈਂਟਸ, ਕਾਨਟੈਕਟਸ ਇੰਟੀਗ੍ਰੇਸ਼ਨਸ, ਡਾਕੀਊਮੈਂਟਸ ਅਤੇ ਹੋਰ ਵੀ ਬਹੁਤ ਸਾਰੇ ਫੀਚਰਸ ਇਸ 'ਚ ਦਿੱਤੇ ਗਏ ਹਨ।
watchOS 7 ਰਾਹੀਂ ਹੁਣ ਦੋਸਤਾਂ ਨਾਲ ਸ਼ੇਅਰ ਕਰ ਸਕੋਗੇ ਵਾਚ ਫੇਸਿਸ
ਐਪਲ ਨੇ watchOS 7 'ਚ ਵਾਚ ਫੇਸਿਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਇਲਾਵਾ ਇਸ 'ਚ ਬਿਹਤਰ ਵਰਕਆਊਟ ਐਪ, ਇੰਪਰੂਵ ਕੈਲੋਰੀ ਟ੍ਰੈਕਰ, ਫੰਕਸ਼ਨਲ ਟ੍ਰੇਨਿੰਗ ਅਤੇ ਕੰਪਲੀਟਲੀ ਰੀਡਿਜ਼ਾਈਨ ਐਕਟੀਵਿਟੀ ਐਪ ਵੀ ਮਿਲੇਗੀ। ਇਸ 'ਚ ਇਕ ਹੈਂਡ ਵਾਸ਼ਿੰਗ ਫੀਚਰ ਵੀ ਮਿਲਿਆ ਹੈ ਜੋ ਦੱਸੇਗਾ ਕਿ ਕਿੰਨੀ ਦੇਰ ਤੁਹਾਨੂੰ ਹੱਥ ਧੋਣੇ ਚਾਹੀਦੇ ਹਨ।
+
WWDC 2020 : ਐਪਲ ਨੇ ਪੇਸ਼ ਕੀਤਾ iOS 14 ਆਪਰੇਟਿੰਗ ਸਿਸਟਮ, ਜਾਣੋ ਟਾਪ 5 ਫੀਚਰਸ
NEXT STORY