ਗੈਜੇਟ ਡੈਸਕ—ਐਪਲ ਨੇ ਆਪਣੀ ਸਾਲਾਨਾ ਹੋਣ ਵਾਲੀ ਡਿਵੈੱਲਪਰਸ ਕਾਨਫਰੰਸ WWDC 2020 ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਈਵੈਂਟ ਦੀ ਸ਼ੁਰੂਆਤ ਕੰਪਨੀ ਦੇ CEO Tim Cook ਨੇ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀਡੀਓ ਰਾਹੀਂ ਸਾਰਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਈਵੈਂਟ 22 ਜੂਨ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 26 ਜੂਨ ਤੱਕ ਚੱਲੇਗਾ।
1. iOS 14 'ਚ ਸ਼ਾਮਲ ਹੋਈ ਨਵੀਂ ਟ੍ਰਾਂਸਲੇਟਰ ਐਪ
ਟਿਮ ਕੁਕ ਤੋਂ ਬਾਅਦ ਕ੍ਰੇਗ ਆਈ ਅਤੇ ਉਨ੍ਹਾਂ ਨੇ ਆਈ.ਓ.ਐੱਸ. 14 ਨੂੰ ਪੇਸ਼ ਕੀਤਾ ਅਤੇ ਇਸ ਦੇ ਨਵੇਂ ਫੀਚਰਸ ਦੇ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਨਵੀਂ ਟ੍ਰਾਂਸਲੇਟਰ ਐਪ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਆਫਲਾਈਨ ਹੋਣ 'ਤੇ ਵੀ ਰੀਅਲ ਟਾਈਮ ਟ੍ਰਾਂਸਲੇਸ਼ਨ ਕਰੇਗੀ।
2. ਹੋਮ ਸਕਰੀਨ 'ਤੇ ਸ਼ਾਮਲ ਕੀਤੇ ਗਏ ਨਵੇਂ ਵਿਜ਼ੈਟਸ
ਆਈ.ਓ.ਐੱਸ. 14 'ਚ ਨਵੇਂ ਵਿਜ਼ੈਟਸ ਨੂੰ ਹੋਮ ਸਕਰੀਨ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਓ.ਐੱਸ. ਐਪ ਲਾਈਬ੍ਰੇਰੀ ਨੂੰ ਵੀ ਸਪੋਰਟ ਕਰੇਗਾ ਜਿਥੇ ਤੁਸੀਂ ਸਾਰੀਆਂ ਐਪਸ ਨੂੰ ਦੇਖ ਸਕੋਗੇ।
3.ਨਵੀਂ ਮੈਸੇਜਿਸ ਐਪ
ਐਪਲ ਇੰਜੀਨੀਅਰ ਸਟੇਸੀ ਲਿਸਿਕ ਨੇ ਨਵੀਂ ਮੈਸੇਜਿਗ ਐਪ ਦੇ ਬਾਰੇ 'ਚ ਕਾਫੀ ਕੁਝ ਦੱਸਿਆ ਹੈ। ਇਸ ਨਵੇਂ ਪਿਨਡ ਕਨਵਸੇਸ਼ਨ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ।
4. ਫੇਸ ਮਾਸਕ ਵਾਲਾ ਮੀਮੋਜੀ
ਆਈ.ਓ.ਐੱਸ. 14 'ਚ ਨਵੇਂ ਮੀਮੋਜੀ ਜਿਵੇਂ ਕਿ ਫੇਸ ਮਾਸਕ ਵਾਲਾ ਮੀਮੋਜੀ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕੋਰੋਨਾ ਦੇ ਚੱਲਦੇ ਇਸ ਮੀਮੋਜੀ ਦਾ ਕਾਫੀ ਇਸਤੇਮਾਲ ਕੀਤਾ ਜਾਵੇਗਾ।
5. ਨਵੇਂ ਐਪਲ ਮੈਪਸ
ਐਪਲ ਮੈਪਸ ਦੇ ਡਾਇਰੈਕਟਰ ਮੇਗ ਫ੍ਰਾਸਟ ਨੇ ਆਈ.ਓ.ਐੱਸ. 14 'ਚ ਨਵੇਂ ਐਪਲ ਮੈਪਸ ਨੂੰ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ। ਇਸ 'ਚ ਨਵੀਂ ਸਾਈਕਲ ਡਾਇਰੈਕਸ਼ਨ ਅਤੇ ਕਵਾਈਟ ਅਤੇ ਬਿਜ਼ੀ ਰੋਡਸ ਵਰਗੀਆਂ ਨਵੀਆਂ ਆਪਸ਼ਨਸ ਦੇ ਜੁੜਨ ਦੇ ਬਾਰੇ 'ਚ ਦੱਸਿਆ ਗਿਆ।
Thomson ਭਾਰਤ 'ਚ ਜਲਦ ਲਾਂਚ ਕਰੇਗੀ ਵਾਸ਼ਿੰਗ ਮਸ਼ੀਨ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY