ਲਾਸ ਏਂਜਲਸ- ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁਕ ਦੇ ਸਾਲ 2016 ਦੀ ਤਨਖਾਹ 'ਚ 15 ਫੀਸਦੀ ਦੀ ਕਟੌਤੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਉਸ ਦੀ ਸਾਲਾਨਾ ਵਿਕਰੀ 'ਚ 15 ਸਾਲ 'ਚ ਪਹਿਲੀ ਵਾਰ ਗਿਰਾਵਟ ਆਉਣ ਕਾਰਨ ਕੀਤਾ ਹੈ।
ਸਕਿਓਰਿਟੀਜ਼ ਐਂਡ ਐਕਸਚੇਂਜ ਨੂੰ ਕੱਲ ਭੇਜੀ ਜਾਣਕਾਰੀ ਅਨੁਸਾਰ ਕੰਪਨੀ ਨੇ ਕਿਹਾ ਕਿ ਸਾਲ 2016 'ਚ ਉਸਨੇ ਕੁਕ ਨੂੰ 87.5 ਲੱਖ ਡਾਲਰ ਤਨਖਾਹ-ਭੱਤਿਆਂ ਦਾ ਭੁਗਤਾਨ ਕੀਤਾ ਜੋ 2015 'ਚ ਦਿੱਤੇ ਗਏ 1.03 ਕਰੋੜ ਡਾਲਰ ਤੋਂ ਘੱਟ ਹੈ। ਕੁਕ ਦੀ ਮੂਲ ਤਨਖਾਹ ਹਾਲਾਂਕਿ 2016 'ਚ 20 ਲੱਖ ਡਾਲਰ ਤੋਂ ਵਧ ਕੇ 30 ਲੱਖ ਡਾਲਰ ਕਰ ਦਿੱਤੀ ਗਈ ਸੀ ਜੋ ਸਿੱਧੇ ਤੌਰ 'ਤੇ 50 ਫੀਸਦੀ ਦਾ ਵਾਧਾ ਹੈ ਪਰ ਇਸ ਦੌਰਾਨ ਕੁਕ ਤੇ ਹੋਰ ਕਾਰਜਕਾਰੀਆਂ ਨੂੰ ਬੋਨਸ ਤੇ ਭੱਤਿਆਂ ਦੇ ਤੌਰ 'ਤੇ ਮਿਲਣ ਵਾਲੇ ਲਾਭ ਤੈਅ ਟੀਚੇ ਦੇ 89.5 ਫੀਸਦੀ ਹੀ ਦਿੱਤੇ ਗਏ। ਇਸ ਤੋਂ ਪਹਿਲੇ ਇਹ ਜ਼ਿਆਦਾ ਮਿਲਦਾ ਰਿਹਾ ਹੈ।
ਇਸ ਤਰ੍ਹਾਂ ਕੁਕ ਨੂੰ ਨਕਦ ਬੋਨਸ ਦੇ ਤੌਰ 'ਤੇ 2016 'ਚ 54 ਲੱਖ ਡਾਲਰ ਮਿਲੇ ਹਨ ਜੋ 2015 'ਚ 80 ਲੱਖ ਡਾਲਰ ਸਨ। ਉਨ੍ਹਾਂ ਦੇ ਐਪਲ 'ਚ 2011 'ਚ ਚੋਟੀ ਦਾ ਅਹੁਦੇ ਸੰਭਾਲਣ ਦੇ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਤਨਖਾਹ-ਭੱਤੇ 'ਚ ਕਟੌਤੀ ਕੀਤੀ ਗਈ ਹੈ।
CES 2017 : ਕਾਰਨਿੰਗ ਨੇ ਕਾਰਾਂ ਲਈ ਡਿਵੈਲਪ ਕੀਤਾ ਗੋਰਿੱਲਾ ਗਲਾਸ
NEXT STORY