ਜਲੰਧਰ - ਅਮਰੀਕਾ (ਲਾਸ ਵੇਗਸ) 'ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) 'ਚ ਗਲਾਸ ਨਿਰਮਾਤਾ ਕੰਪਨੀ ਕਾਰਨਿੰਗ ਨੇ ਕਾਰਾਂ ਲਈ ਨਵਾਂ ਗੋਰਿੱਲਾ ਗਲਾਸ ਪੇਸ਼ ਕੀਤਾ ਹੈ ਜੋ ਦਰਜਨਾਂ ਸਮਾਰਟਫੋਨਸ ਅਤੇ ਟੈਬਲੇਟਸ ਵਿਚ ਯੂਜ਼ ਹੋਣ ਵਾਲੇ ਗਲਾਸ ਤੋਂ ਜ਼ਿਆਦਾ ਮਜ਼ਬੂਤੀ ਦੇਵੇਗਾ। ਇਸ ਗੋਰਿੱਲਾ ਗਲਾਸ ਨੂੰ ਖਾਸ ਤੌਰ 'ਤੇ ਗਰਮ ਅਤੇ ਠੰਡ 'ਚ ਕਾਰ ਦੀ ਸੁਰੱਖਿਆ ਕਰਨ ਲਈ ਬਣਾਇਆ ਗਿਆ ਹੈ। ਇਸ ਨੂੰ ਕਾਰ ਦੀ ਵਿੰਡਸ਼ੀਲਡ, ਰਿਅਰ ਵਿੰਡੋ, ਡੈਸ਼ਬੋਰਡ ਡਿਸਪਲੇ , ਸਟੀਅਰਿੰਗ ਵ੍ਹੀਲ ਡਿਸਪਲੇ ਅਤੇ ਇੰਫੋਟੇਨਮੇਂਟ ਸਿਸਟਮ ਦੀ ਟਚਸਕ੍ਰੀਨ ਡਿਸਪਲੇ 'ਤੇ ਯੂਜ਼ ਕੀਤਾ ਜਾ ਸਕੇਗਾ।
ਕਾਰਨਿੰਗ ਦੇ ਐਗਜੀਕਿਊਟਿਵ ਵਾਈਸ ਪ੍ਰੇਜ਼ੀਡੈਂਟ ਮਾਰਟੀ ਕੂਰਨ (Marty curran) ਦਾ ਕਹਿਣਾ ਹੈ ਕਿ ਆਟੋਮੋਟਿਵ ਇੰਡਸਟਰੀ 'ਚ ਹੱਲਕੇ ਕਾਰਨਿੰਗ ਗੋਰਿੱਲਾ ਗਲਾਸ ਨਾਲ ਕਾਰਾਂ ਨੂੰ ਮਜਬੂਤੀ ਤਾਂ ਮਿਲੇਗੀ ਹੀ ਨਾਲ ਹੀ ਇਸ ਤੋਂ ਕਾਰ ਦੀ ਫਿਊਲ ਐਫੀਸ਼ਿਐਂਸੀ ਵੀ ਵਧੇਗੀ ਅਤੇ ਇਹ ਚਾਲਕ ਅਤੇ ਮੁਸਾਫਰਾਂ ਨੂੰ ਸੇਫ ਰਾਇਡ ਉਪਲੱਬਧ ਕਰਵਾਏਗਾ।
ਸੈਮਸੰਗ ਨੇ ਪੇਸ਼ ਕੀਤੇ ਨਵੇਂ QLED TV
NEXT STORY