ਜਲੰਧਰ— ਮੈਕਬੁੱਕ ਜਾਂ ਮੈਕਬੁੱਕ ਪ੍ਰੋ ਦੀ ਰੇਟਿਨਾ ਡਿਸਪਲੇ ਦੇਖਣ 'ਚ ਕਿੰਨੀ ਸੁੰਦਰ ਲਗਦੀ ਹੈ। ਹਾਲਾਂਕਿ ਕੁਝ ਯੂਜ਼ਰਸ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜੇਕਰ ਉਨ੍ਹਾਂ ਵਲੋਂ ਮੈਕਬੁੱਕ ਜਾਂ ਮੈਕਬੁੱਕ ਪ੍ਰੋ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਪਾਇਆ ਜਾਂਦਾ ਹੈ ਤਾਂ ਉਸ 'ਤੇ ਦਾਗ ਪੈ ਜਾਂਦੇ ਹਨ ਜੋ ਦੇਖਣ 'ਚ ਕਾਫੀ ਭੱਦੇ ਲਗਦੇ ਹਨ।
MacRumors ਮੁਤਾਬਕ, ਐਪਲ ਇਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਵਿਚ ਰੇਟਿਨਾ ਸੁਸਜਿਤ ਮੈਕਬੁੱਕ ਅਤੇ ਮੈਕਬੁੱਕ ਪ੍ਰੋ ਮਾਡਲ 'ਤੇ ਸਕ੍ਰੀਨ ਦੀ ਥਾਂ ਲਵੇਗਾ। ਤੁਹਾਡੇ ਕੋਲ ਇਹ ਸਿਸਟਮ ਹੈ ਤਾਂ ਤੁਸੀਂ 16 ਅਕਤੂਬਰ 2016 ਤੱਕ ਇਸ ਨੂੰ ਮੁਫਤ 'ਚ ਠੀਕ ਕਰਵਾ ਸਕਦੇ ਹੋ। ਜੇਕਰ ਤੁਸੀਂ ਪਹਿਲਾਂ ਹੀ ਆਪਣੇ ਡਿਵਾਈਸ ਨੂੰ ਠੀਕ ਕਰਵਾਉਣ ਲਈ ਭੁੱਗਤਾਨ ਕਰ ਦਿੱਤਾ ਹੈ ਤਾਂ ਇਸ ਦਾ ਮੁਅਵਜ਼ਾ ਤੁਹਾਨੂੰ ਮਿਲ ਜਾਵੇਗਾ। ਐਪਲ ਕਥਿਤ ਤੌਰ 'ਤੇ ਇਸ ਪ੍ਰੋਗਰਾਮ ਨੂੰ advertise ਨਹੀਂ ਕਰੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।21ਵੀਂ ਸਦੀ ਦੀ Street Fighter ਹੈ ਸ਼ੈਵਰਲੇ ਦੀ 2016 Camaro
NEXT STORY