ਗੈਜੇਟ ਡੈਸਕ— ਐਪਲ ਨੇ ਆਈਫੋਨ ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਈਵੈਂਟ ਸ਼ੁਰੂ ਕਰ ਦਿੱਤਾ ਹੈ। ਇਸ ਈਵੈਂਟ ਦੌਰਾਨ ਐਪਲ ਆਈਫੋਨ 12 ਸੀਰੀਜ਼ ਦੀ ਲਾਂਚਿੰਗ ਹੋਣ ਵਾਲੀ ਹੈ। ਐਪਲ ਨੇ ਆਪਣੇ ਇਸ ਈਵੈਂਟ ਨੂੰ Hi Speed ਨਾਂ ਦਿੱਤਾ ਹੈ। ਈਵੈਂਟ ਦਾ ਲੋਗੋ ਗੋਲਾਕਾਰ ਬਣਾਇਆ ਗਿਆ ਹੈ।
ਲਾਈਵ ਅਪਡੇਟਸ
ਐਪਲ ਨੇ ਲਾਂਚ ਕੀਤਾ 360 ਡਿਗਰੀ ਸਰਾਊਂਡ ਸਾਊਂਡ ਦੇਣ ਵਾਲਾ ਹੋਮਪੌਡ ਮਿੰਨੀ ਸਮਾਰਟ ਸਪੀਕਰ।
ਐਪਲ ਨੇ 360 ਡਿਗਰੀ ਸਰਾਊਂਡ ਸਾਊਂਡ ਦੇਣ ਵਾਲਾ ਹੋਮਪੌਡ ਮਿੰਨੀ ਸਮਾਰਟ ਸਪੀਕਰ ਲਾਂਚ ਕੀਤਾ ਹੈ। ਹੋਮਪੌਡ ਮਿੰਨੀ ਦੀ ਬਾਡੀ ਫੈਬ੍ਰਿਕ ਦੀ ਹੈ। ਇਸ ਨੂੰ ਲੈ ਕੇ ਮਜ਼ਬੂਤ ਸਕਿਓਰਟੀ ਦਾ ਦਾਅਵਾ ਕੀਤਾ ਗਿਆ ਹੈ। ਸਪੀਕਰ ਕੋਲ ਆਈਫੋਨ ਲਿਜਾਂਦੇ ਹੀ ਇਹ ਆਪਣੇ ਆਪ ਕੁਨੈਕਟ ਹੋ ਜਾਂਦਾ ਹੈ। ਇਸ ’ਚ ਐਪਲ ਸੀਰੀ ਦੀ ਵੀ ਸਪੋਰਟ ਇਸ ‘ਚ ਦਿੱਤੀ ਗਈ ਹੈ। ਇਹ ਸਪੀਕਰ ਲਾਈਟ ਤੋਂ ਲੈ ਕੇ ਦਰਵਾਜ਼ੇ ਦੇ ਲਾਕ ਤੱਕ ਨੂੰ ਕੰਟਰੋਲ ਕਰ ਸਕਦਾ ਹੈ। ਇਸ ਦੀ ਕੀਮਤ 99 ਡਾਲਰ ਹੈ ਅਤੇ ਇਸ ਦੀ ਵਿਕਰੀ 5 ਨਵੰਬਰ ਤੋਂ ਹੋਵੇਗੀ।
5ਜੀ ਸਪੋਰਟ ਨਾਲ ਐਪਲ ਨੇ iPhone 12 ਲਾਂਚ ਕਰ ਦਿੱਤਾ ਹੈ। ਆਈਫੋਨ 12 ਜੀ ‘ਚ OL54 ਡਿਸਪਲੇਅ ਦਿੱਤੀ ਗਈ ਹੈ। ਇਸ ‘ਚ ਖਾਸ ਤਰੀਕੇ ਦਾ ਸੇਰੇਸਿਗ ਸ਼ੀਲਡ ਗਲਾਸ ਦਿੱਤਾ ਗਿਆ ਹੈ। ਐਪਲ ਨੇ 5ਜੀ ਲਈ ਅਮਰੀਕਾ ‘ਚ ਵੇਰੀਜਾਨ ਨਾਲ ਸਾਂਝੇਦਾਰੀ ਕੀਤੀ ਹੈ। ਆਈਫੋਨ ਦੇ 5ਜੀ ਦੀ ਡਾਊਨਲੋਡ ਸਪੀਡ 4 72PS ਹੋਵੇਗੀ, ਉੱਥੇ ਅਪਲੋਡਿੰਗ ਸਪੀਡ 200 M2PS ਹੋਵੇਗੀ। ਆਈਫੋਨ 12 ਦੀ ਕੀਮਤ 799 ਡਾਲਰ ਰੱਖੀ ਗਈ ਹੈ।
HDR10 ਦੀ ਮਿਲੀ ਸਪੋਰਟ
ਆਈਫੋਨ ਦੀ ਡਿਸਪਲੇਅ ਨਾਲ ਐੱਚ.ਡੀ.ਆਰ.10 ਦੀ ਸਪੋਰਟ ਮਿਲੇਗੀ। ਸਾਰੇ ਮਾਡਲਸ ‘ਚ ਵਾਇਰਲੈੱਸ ਚਾਰਜਿੰਗ ਅਤੇ ਡਿਊਲ ਸਿਮ ਦੀ ਸਪੋਰਟ ਮਿਲੇਗੀ। ਦੂਜੀ ਸਿਮ ਈ-ਸਿਮ ਹੋਵੇਗੀ। ਆਈਫੋਨ 12 ‘ਚ ਏ14 ਬਾਇਊਨਿਕ ਪ੍ਰੋਸੈਸਰ ਮਿਲੇਗਾ ਜਿਸ ਨੂੰ ਐਪਲ ਨੇ ਹੁਣ ਤੱਕ ਦਾ ਸਭ ਤੋਂ ਫਾਸਟ ਪ੍ਰੋਸੈਸਰ ਦੱਸਿਆ ਗਿਆ ਹੈ।
ਆਈਫੋਨ 12 ਦੇ ਕੈਮਰੇ ਨਾਲ ਅਲਟਰਾ ਵਾਇਡ ਮੋਡ, ਨਾਈਟ ਮੋਡ ਵਰਗੇ ਫੀਚਰਸ ਮਿਲਣਗੇ। ਖਾਸ ਗੱਲ ਇਹ ਹੈ ਕਿ ਆਈਫੋਨ 12 ਦੇ ਸਾਰੇ ਵੈਰੀਐਂਟਸ ‘ਚ ਨਾਈਟ ਮੋਡ ਦਿੱਤਾ ਗਿਆ ਹੈ। ਇਹ 50 ਵਾਟ ਤੱਕ ਦੀ ਵਾਇਰਲੈੱਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਬਿਹਤਰ ਵਾਇਰਲੈਸ ਚਾਰਜਿੰਗ ਲਈ ਆਈਫੋਨ 12 ‘ਚ ਮੈਗਸੇਫ ਤਕਨਾਲੋਜੀ ਦਿੱਤੀ ਗਈ ਹੈ। ਇਕ ਹੀ ਚਾਰਜਰ ਨਾਲ ਆਈਫੋਨ 12 ਅਤੇ ਐਪਲ ਵਾਚ ਨੂੰ ਚਾਰਜ ਕੀਤਾ ਜਾ ਸਕਦਾ ਹੈ। ਕਿਸੇ ਵੀ ਆਈਫੋਨ ਨਾਲ ਚਾਰਜਰ ਨਹੀਂ ਮਿਲੇਗਾ।ਆਈਫੋਨ 12 ਮਿੰਨੀ ਦੀ ਕੀਮਤ 699 ਡਾਲਰ ਰੱਖੀ ਗਈ ਹੈ।
ਆਈਫੋਨ 12 ਮਿੰਨੀ ਹੋਇਆ ਲਾਂਚ
5.4 ਇੰਚ ਦੀ ਡਿਸਪਲੇਅ ਨਾਲ ਐਪਲ ਨੇ ਆਈਫੋਨ 12 ਮਿੰਨੀ ਲਾਂਚ ਕਰ ਦਿੱਤਾ ਹੈ। ਦੁਨੀਆ ਦਾ ਇਹ ਸਭ ਤੋਂ ਪਤਲਾ ਅਤੇ ਛੋਟਾ 5ਜੀ ਫੋਨ ਹੈ। ਇਸ ‘ਚ ਆਈਫੋਨ 12 ਵਾਲੇ ਸਾਰੇ ਫੀਚਰਜ਼ ਮਿਲਣਗੇ ਜਿਵੇਂ ਕਿ ਡਿਊਲ ਰੀਅਰ ਕੈਮਰਾ, ਨਾਈਟ ਮੋਡ ਆਦਿ।
ਲਾਂਚ ਹੋਇਆ ਆਈਫੋਨ 12 ਪ੍ਰੋ
ਟ੍ਰਿਪਲ ਰੀਅਰ ਕੈਮਰੇ ਨਾਲ ਆਈਫੋਨ 12 ਪ੍ਰੋ ਵੀ ਲਾਂਚ ਕਰ ਦਿੱਤਾ ਹੈ। ਇਸ ਦੀ ਬਾਡੀ ਸਟੇਨਲੈੱਸ ਸਟੀਲ ਅਤੇ ਗਲਾਸ ਨਾਲ ਬਣੀ ਹੈ। ਇਸ ਨੂੰ ਆਈ.ਪੀ. 68 ਰੇਟਿੰਗ ਮਿਲੀ ਹੈ ਭਾਵ ਇਹ ਫੋਨ 30 ਮਿੰਟ ਤੱਕ ਪਾਣੀ ‘ਚ ਰਹਿ ਸਕਦਾ ਹੈ।
ਇਸ ‘ਚ 6.7 ਇੰਚ ਦੀ ਡਿਸਪਲੇਅ ਮਿਲੇਗੀ। ਇਸ ‘ਚ ਸੁਪਰ ਰੇਟੀਨਾ ਐਕਸ.ਡੀ.ਆਰ. ਡਿਸਪਲੇਅ ਅਤੇ ਏ-14 ਪ੍ਰੋਸੈਸਰ ਮਿਲੇਗਾ। ਇਸ ‘ਚ 12 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਕੈਮਰਾ ਅਤੇ ਨਾਲ ਡੀਪ ਫਿਊਜ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ‘ਚ 12 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਕੈਮਰਾ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਵੀ ਮਿਲੇਗਾ।
ਆਈਫੋਨ 12 ਪ੍ਰੋ ਮੈਕਸ ਵੀ ਹੋਇਆ ਲਾਂਚ
ਟ੍ਰਿਪਲ ਰੀਅਰ ਕੈਮਰੇ ਨਾਲ ਆਈਫੋਨ 12 ਪ੍ਰੋ ਮੈਕਸ ਨੂੰ ਵੀ ਲਾਂਚ ਕਰ ਦਿੱਤਾ ਗਿਆ ਹੈ। ਕੈਮਰੇ ਨਾਲ ਐੱਚ.ਡੀ.ਆਰ. ਵੀਡੀਓ ਰਿਕਾਡਿੰਗ ਦੀ ਸਪੋਰਟ ਵੀ ਮਿਲੇਗੀ। ਇਸ ‘ਚ 60 ਫ੍ਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ ਵੀਡੀਓ ਰਿਕਾਡਿੰਗ ਕੀਤੀ ਜਾ ਸਕਦੀ ਹੈ। Lidar ਸੈਂਸਰ ਨਾਲ ਲੈਸ ਇਸ ਆਈਫੋਨ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਸਕੈਨ ਕਰ ਸਕੋਗੇ। ਇਹ ਕਾਫੀ ਹੱਦ ਤੱਕ ਐਕਸਰੇ ਵਰਗਾ ਹੈ। ਇਸ ਦੇ ਨਾਲ ਹੀ ਲੋਅ ਲਾਈਟ ‘ਚ ਵੀ ਆਟੋ ਫੋਕਸ ਦੀ ਸਪੋਰਟ ਦਿੱਤੀ ਗਈ ਹੈ। ਆਈਫੋਨ 12 ਪ੍ਰੋ ਦੀ ਕੀਮਤ 999 ਡਾਲਰ ਅਤੇ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1099 ਡਾਲਰ ਹੈ।
ਗਾਣੇ ਸੁਣਨ ਵਾਲਿਆਂ ਲਈ ਝਟਕਾ, ਬੰਦ ਹੋਇਆ ਇਹ ਮਿਊਜ਼ਿਕ ਸਟੋਰ
NEXT STORY