ਜਲੰਧਰ- ਐਪਲ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਨੂੰ ਬੀਤੇ ਕੁਝ ਦਿਨਾਂ ਤੋਂ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ 'ਚੋਂ ਇਕ ਮੁੱਦਾ ਐਪਲ ਦਾ 'Error 53' ਰਹਿ ਚੁੱਕਾ ਹੈ ਪਰ ਹੁਣ ਐਪਲ ਵੱਲੋਂ ਇਸ ਨੂੰ ਫਿਕਸ ਕਰਨ ਲਈ ਆਈ.ਓ.ਐੱਸ ਦਾ ਇਕ ਨਵਾਂ ਵਰਜਨ iOS 9.2.1 ਜਾਰੀ ਕੀਤਾ ਗਿਆ ਹੈ। ਜ਼ਿਆਦਾਤਰ ਇਹ 'Error 53' ਯੂਜ਼ਰਜ਼ ਨੂੰ ਆਈਫੋਨ ਨੂੰ ਅੱਪਡੇਟ ਕਰਨ ਜਾਂ ਰੀਸਟੋਰ ਕਰਨ ਸਮੇਂ ਤੰਗ ਕਰਦੀ ਸੀ। ਇਸ ਸਮੱਸਿਆ ਬਾਰੇ ਦੱਸਦੇ ਹੋਏ ਐਪਲ ਨੇ ਕਿਹਾ ਕਿ 'Error 53' ਇਕ ਸਿਕਿਓਰਿਟੀ ਟੈਸਟ ਵਜੋਂ ਦਿਖਾਈ ਦਿੰਦਾ ਸੀ, ਹਰ ਤਰ੍ਹਾਂ ਦੇ ਆਈਫੋਨ 'ਤੇ ਮੌਜੂਦ ਟੱਚਆਈਡੀ ਨੂੰ ਜਦੋਂ ਕਿਸੇ ਥਰਡ ਪਾਰਟੀ ਵੱਲੋਂ ਰਿਪਲੇਸ ਕੀਤਾ ਜਾਂਦਾ ਹੈ ਤਾਂ ਇਹ ਐਪਲ ਵੱਲੋਂ ਵੈਰੀਫਾਈਡ ਨਹੀਂ ਹੁੰਦਾ, ਜਿਸ ਕਾਰਨ ਫੋਨ ਦਾ ਸਾਫਟਵੇਅਰ ਬ੍ਰਿੱਕ ਹੋ ਜਾਂਦਾ ਹੈ।
ਐਪਲ ਵੱਲੋਂ ਦਿੱਤੇ ਗਏ ਇਸ ਨਵੇਂ ਅੱਪਡੇਟ ਵਰਜਨ ਨਾਲ ਬ੍ਰਿੱਕ ਹੋ ਚੁੱੱਕਿਆ ਆਈਫੋਨ ਰੀਸਟਾਰਟ ਹੋ ਜਾਵੇਗਾ ਅਤੇ ਇਹ 'Error 53' ਦੇ ਅਕਾਂਊਂਟ ਨੂੰ ਬ੍ਰਿੱਕ ਕਰ ਦਵੇਗਾ। ਇਸ 'ਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਈਫੋਨਸ ਨੂੰ ਰਿਸਟਾਰਟ ਤਾਂ ਕਰ ਦਵੇਗਾ ਪਰ ਟੱਚਆਈਡੀ ਫੰਕਸ਼ਨ ਜਾਂ ਤਾਂ ਡਿਸੇਬਲ ਹੋ ਜਾਵੇਗਾ ਤੇ ਜਾਂ ਕੰਮ ਨਹੀਂ ਕਰੇਗਾ। ਜੇਕਰ ਯੂਜ਼ਰਜ਼ ਇਸ ਨੂੰ ਫਿਕਸ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਐਪਲ ਦੇ ਆਪਣੇ ਸਰਵਿਸ ਸੈਂਟਰ ਤੋਂ ਮਦਦ ਲੈਣੀ ਪਵੇਗੀ। ਇਸ ਸਮੱਸਿਆ ਨਾਲ ਹੋਈ ਪ੍ਰੇਸ਼ਾਨੀ ਲਈ ਐਪਲ ਨੇ ਆਪਣੇ ਯੂਜ਼ਰਜ਼ ਕੋਲੋਂ ਮੁਆਫੀ ਵੀ ਮੰਗੀ ਹੈ।
ਪੀ.ਸੀ ਲਈ 17 ਮਾਰਚ ਨੂੰ ਆਵੇਗੀ Need For Speed, ਇਹ ਚਾਹੀਦੇ ਹਨ ਸਪੈਸੀਫਿਕੇਸ਼ਨਸ
NEXT STORY