ਸਾਨ ਫ੍ਰਾਂਸਿਸਕੋ— ਲਗਜ਼ਰੀ ਗੈਜੇਟ ਬਣਾਉਣ ਵਾਲੀ ਕੰਪਨੀ ਐਪਲ ਚਿਪ ਦੇ ਮਾਮਲੇ ’ਚ ਆਤਮ-ਨਿਰਭਰ ਬਣਨ ਲਈ ਇੰਟੈਲ ਮੋਡਮ ਚਿਪ ਇਕਾਈ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਵਾਲ ਸਟਰੀਟ ਜਨਰਲ ਨੇ ਇਸ ਦੀ ਖਬਰ ਦਿੱਤੀ। ਜਨਰਲ ਨੇ ਮਾਮਲੇ ਨਾਲ ਜੁਡ਼ੇ ਅਣਪਛਾਤੇ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਸੌਦਾ ਇੰਟੈਲ ਦੇ ਪੇਟੈਂਟ ਸਮੇਤ ਉਸ ਦੀ ਚਿਪ ਇਕਾਈ ਦੇ ਕਰਮਚਾਰੀਆਂ ਦਾ ਹੋਵੇਗਾ ਅਤੇ ਇਹ ਅਰਬਾਂ ਡਾਲਰ ਦਾ ਸੌਦਾ ਹੋ ਸਕਦਾ ਹੈ।
ਐਪਲ ਪਿਛਲੇ ਕੁੱਝ ਸਮੇਂ ਤੋਂ ਕਵਾਲਕਾਮ ’ਤੇ ਆਪਣੀ ਨਿਰਭਰਤਾ ਘੱਟ ਕਰਨ ਅਤੇ ਸਮਾਰਟਫੋਨ ਦੀ ਸਮਰੱਥਾ ਵਧਾਉਣ ਲਈ ਮੋਬਾਇਲ ਚਿਪ ਇਕਾਈ ’ਚ ਨਿਵੇਸ਼ ਕਰ ਰਹੀ ਹੈ। ਇੰਟੈਲ ਨੇ ਵੀ ਇਸ ਸਾਲ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਸਮਾਰਟਫੋਨ ਦੇ ਚਿਪ ਦੇ ਮਾਮਲੇ ’ਚ ਮੁਕਾਬਲੇਬਾਜ਼ੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਐਪਲ ਅਤੇ ਕਵਾਲਕਾਮ ’ਚ ਰਾਇਲਟੀ ਨੂੰ ਲੈ ਕੇ ਕਰੀਬ 2 ਸਾਲਾਂ ਤੱਕ ਕਾਨੂੰਨੀ ਵਿਵਾਦ ਚੱਲ ਚੁੱਕਾ ਹੈ।
...ਜਦੋਂ ਦੋ ਸਾਲ ਪੁਰਾਣੇ ਸੈਮਸੰਗ ਫੋਨ ਨੇ ਬਚਾਈ 20 ਲੋਕਾਂ ਦੀ ਜਾਨ
NEXT STORY