ਨਵੀਂ ਦਿੱਲੀ— ਐਪਲ ਦੇ ਡਿਵੈਲਪਰ Events WWDC-2017 'ਚ ਧਮਾਕੇਦਾਰ ਘੋਸ਼ਣਾ ਕਰਦੇ ਹੋਏ ਐਪਲ ਨੇ ਨਵਾਂ iMac ਪੇਸ਼ ਕੀਤਾ ਹੈ। ਜਿਸ 'ਚ ਬਿਹਤਰੀਨ ਡਿਸਪਲੇ, ਤੇਜ਼ ਪ੍ਰੋਸੇਸਰ ਅਤੇ ਜ਼ਿਆਦਾ Memory ਹੋਵੇਗੀ। ਇਸ ਦੀ ਕੀਮਤ 1099 ਡਾਲਰ (21.5 ਇੰਚ) ਜਾਨੀ ਕਰੀਬ 70700 ਰੁਪਏ ਤੋਂ ਸ਼ੁਰੂ ਹੋ ਕੇ 1,799 ਡਾਲਰ (27 ਇੰਚ) ਜਾਨੀ ਕਰੀਬ 1.16 ਲੱਖ ਰੁਪਏ ਹੋਵੇਗੀ। ਨਾਲ ਹੀ ਨਵਾਂ iMac Pro 18 ਕੋਰ ਜਿਆਨ ਪ੍ਰੋਸੇਸਰ ਦੇ ਨਾਲ ਮਾਰਕੀਟ 'ਚ ਆਵੇਗਾ। ਐਪਲ ਨੇ ਹੁਣ ਤੱਕ ਜਿਨੇ ਵੀ iMac ਬਣਾਏ ਹਨ, ਉਨ੍ਹਾਂ ਚੋਂ ਇਹ ਸਭ ਤੋਂ ਪਾਵਰਫੁਲ ਹੋਵੇਗਾ। ਇਹ 16 ਜੀ.ਬੀ. VRAM ਨਾਲ ਆਵੇਗਾ। ਇਸ 'ਚ 128 ਜੀ.ਬੀ ECC Memory ਕਨਫਿਗਰ ਕੀਤੀ ਜਾ ਸਕੇਗੀ। 4 TB ssd ਸਟੋਰੇਜ ਹੋਵੇਗੀ। iMac Pro ਇਸ ਸਾਲ ਦਸੰਬਰ ਤੋਂ ਉਪਲੱਬਧ ਹੋਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 4,999 ਡਾਲਰ ਜਾਨੀ ਕਰੀਬ 3.21 ਲੱਖ ਰੁਪਏ ਹੋਵੇਗੀ।
ਐਪਲ ਨੇ ਲਾਂਚ ਕੀਤੀ ਨਵੀਂ ਮੈਕ ਬੁੱਕ, ਜਾਣੋ ਕੀਮਤ
NEXT STORY