ਗੈਜੇਟ ਡੈਸਕ– ਪ੍ਰੀਮੀਅਮ ਟੈੱਕ ਕੰਪਨੀ ਐਪਲ ਵਲੋਂ ਬੀਤੇ ਦਿਨੀਂ ਨਵੇਂ ਆਪਰੇਟਿੰਗ ਸਿਸਟਮ iOS 14 ਦੀ ਅਪਡੇਟ ਰੋਲ ਆਊਟ ਕੀਤੀ ਗਈ ਹੈ। ਇਸ ਅਪਡੇਟ ’ਚ ਢੇਰਾਂ ਨਵੇਂ ਫੀਚਰਜ਼ ਯੂਜ਼ਰਸ ਨੂੰ ਮਿਲੇ ਹਨ ਅਤੇ ਕਈ ਯੂ.ਆਊ. ਸੁਧਾਰ ਵੀ ਐਪਲ ਵਲੋਂ ਕੀਤੇ ਗਏ ਹਨ। ਹਾਲਾਂਕਿ, ਸਾਹਮਣੇ ਆਇਆ ਹੈ ਕਿ iOS 14 ਅਤੇ WatchOS 7 ਦੋਵਾਂ ’ਚ ਸਮੱਸਿਆਵਾਂ ਹਨ ਅਤੇ ਇਕ ਵੱਡੀ ਖ਼ਾਮੀ ਦੇ ਚਲਦੇ ਡਿਵਾਈਸਿਜ਼ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਸਮੱਸਿਆ ਨੂੰ ਠੀਕ ਕਰਨ ਲਈ ਯੂਜ਼ਰਸ ਨੂੰ ਆਪਣਾ ਆਈਫੋਨ ਜਾਂ ਡਿਵਾਈਸ ਵਾਈਪ ਕਰਨਾ ਪੈ ਰਿਹਾ ਹੈ।
ਢੇਰਾਂ ਯੂਜ਼ਰਸ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ iOS 14 ਅਤੇ ਐਪਲ ਵਾਚ ’ਚ WatchOS 7 ਦੀ ਅਪਡੇਟ ਮਿਲਣ ਤੋਂ ਬਾਅਦ ਪਰਫਾਰਮੈਂਸ ’ਤੇ ਬੁਰਾ ਅਸਰ ਪਿਆ ਹੈ, ਇਸ ਤੋਂ ਇਲਾਵਾ ਬੈਟਰੀ ਵੀ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਇਸ ਤੋਂ ਇਲਾਵਾ ਕਈ ਐਪਸ ਓਪਨ ਨਾ ਹੋਣ ਜਾਂ ਫਿਰ ਐਪਸ ਦੇ ਡਾਟਾ ਨਾ ਸਟੋਰ ਕਰਨ ਦੀ ਸ਼ਿਕਾਇਤ ਵੀ ਆਈਫੋਨ ਯੂਜ਼ਰਸ ਵਲੋਂ ਕੀਤੀ ਗਈ ਸੀ। ਐਪਲ ਵਲੋਂ ਅਜਿਹੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਕ ਨਵਾਂ ਤਰੀਕਾ ਦੱਸਿਆ ਗਿਆ ਹੈ ਪਰ ਇਸ ਲਈ ਯੂਜ਼ਰਸ ਨੂੰ ਆਪਣਾ ਡਿਵਾਈਸ ਪੂਰੀ ਤਰ੍ਹਾਂ ਰੀਸੈੱਟ ਕਰਨਾ ਹੋਵੇਗਾ ਅਤੇ ਵਾਈਪ ਕਰਨਾ ਪਵੇਗਾ।
ਕੰਪਨੀ ਨੇ ਦੱਸਿਆ ਇਹ ਤਰੀਕਾ
ਐਪਲ ਵਲੋਂ ਸ਼ੁਰੂਆਤੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਬਗ ਫਿਕਸ ਅਪਡੇਟ 14.0.1 ਪਹਿਲਾਂ ਹੀ ਰੋਲ ਆਊਟ ਕੀਤਾ ਗਿਆਹੈ ਪਰ ਕਈ ਸਮੱਸਿਆਵਾਂ ਅਜੇ ਵੀ ਬਣੀਆਂ ਹੋਈਆਂ ਹਨ। ਹੱਲ ਦੇ ਤੌਰ ’ਤੇ ਐਪਲ ਨੇ ਯੂਜ਼ਰਸ ਨੂੰ ਡਿਵਾਈਸ ਦੇ ਸਾਰੇ ਡਾਟਾ ਦਾ ਬੈਕਅਪ ਲੈਣ, ਡਿਵਾਈਸ ਵਾਈਪ ਕਰਨ ਅਤੇ ਦੁਬਾਰਾ ਡਾਟਾ ਰੀਸਟੋਰ ਕਰਨ ਦੀ ਸਲਾਹ ਦਿੱਤੀ ਹੈ। ਕੰਪਨੀ ਨੇ ਸਲਾਹ ਦਿੱਤੀ ਹੈ ਕਿ ਜੇਕਰ ਯੂਜ਼ਰਸ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਲਿਸਟਿਡ ਸਮੱਸਿਆਵਾਂ ਆ ਰਹੀਆਂ ਹਨ ਤਾਂ ਆਪਣੇ ਡਾਟਾ ਦਾ iCloud ’ਤੇ ਬੈਕਅਪ ਲਓ, ਆਪਣੇ ਡਿਵਾਈਸ ਨੂੰ ਰੀਸੈੱਟ ਕਰੋ ਅਤੇ ਦੁਬਾਰਾ ਡਾਟਾ ਰੀਸਟੋਰ ਕਰ ਲਓ।
ਪਹਿਲਾਂ ਹੀ ਮਿਲ ਚੁੱਕੀ ਹੈ ਅਪਡੇਟ
ਜ਼ਾਹਰ ਜਿਹੀ ਗੱਲ ਹੈ ਕਿ ਜ਼ਿਆਦਾਤਰ ਯੂਜ਼ਰਸ ਲਈ ਇਹ ਕੋਈ ਹੱਲ ਨਹੀਂ ਹੈ। ਅਜਿਹੇ ’ਚ ਇਸ ਨੂੰ ਇਕ ਵੱਡੀ ਖ਼ਾਮੀ ਮੰਨਿਆ ਜਾ ਰਿਹਾ ਹੈ। ਐਪਲ ਵਲੋਂ ਪਹਿਲਾਂ ਹੀ ਬਗ ਫਿਕਸ ਰਿਲੀਜ਼ ਕਰ ਦਿੱਤੀ ਗਿਆ ਹੈ, ਅਜਿਹੇ ’ਚ ਕਿਸੇ ਨਵੀਂ ਅਪਡੇਟ ਦੀ ਉਮੀਦ ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰਨ ਦਾ ਕੋਈਮਤਲਬ ਨਹੀਂ ਹੈ। ਨਵੀਂ ਅਪਡੇਟ ਤੋਂ ਬਾਅਦ ਤੁਹਾਡਾ ਆਈਫੋਨ ਅਤੇ ਐਪਲ ਵਾਚ ਜੇਕਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਤਾਂ ਤੁਹਾਨੂੰ ਫੋਨ ਡਾਟਾ ਡਾਟਾ ਵਾਈਪ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਕੋਈ ਹੋਰ ਆਪਸ਼ਨ ਯੂਜ਼ਰਸ ਨੂੰ ਕੋਲ ਨਹੀਂ ਹੈ।
5000mAh ਤੇ 3 ਕੈਮਰਿਆਂ ਵਾਲੇ Redmi 9 ਦੀ ਸੇਲ ਅੱਜ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY