ਜਲੰਧਰ— ਸਮਾਰਟਫੋਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਐਪਲ ਨੇ ਅਕਤੂਬਰ 'ਚ 62,000 ਰੁਪਏ 'ਚ iPhone 6 S ਨੂੰ ਭਾਰਤ 'ਚ ਪੇਸ਼ ਕੀਤਾ ਸੀ ਪਰ ਲਾਂਚ ਹੋਣ ਤੋਂ ਕੁਝ ਦਿਨ ਬਾਅਦ ਹੀ ਆਨਲਾਈਨ ਸਟੋਰ 'ਤੇ ਐਪਲ iPhone 6 S ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਗਈ ਸੀ। ਉਥੇ ਹੀ ਇਕ ਵਾਰ ਫਿਰ ਤੋਂ ਇਸ ਫੋਨ ਦੀ ਕੀਮਤ 'ਚ ਕਮੀ ਦੇਖਣ ਨੂੰ ਮਿਲੀ ਹੈ। ਆਨਲਾਈਨ ਸਟੋਰ 'ਤੇ ਐਪਲ iPhone 6 S ਦੀ ਕੀਮਤ 'ਚ ਕਰੀਬ 20 ਫੀਸਦੀ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ ਅਤੇ ਫਿਲਹਾਲ ਇਹ ਫੋਨ 49,999 ਰੁਪਏ 'ਚ ਉਪਲੱਬਧ ਹੋ ਚੁੱਕਾ ਹੈ। ਹਾਲਾਂਕਿ ਐਪਾਲ iPhone 6 S ਦੀ ਕੀਮਤ 'ਚ ਕਮੀ ਦੇ ਬਾਰੇ ਕੰਪਨੀ ਨੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਆਨਲਾਈਨ ਸਟੋਰ 'ਤੇ ਅੱਜ ਇਹ ਆਪਣੀ ਲਾਂਚ ਕੀਮਤ ਤੋਂ ਕਰੀਬ 12,000 ਰੁਪਏ ਘੱਟ 'ਚ ਵੇਚਿਆ ਜਾ ਰਿਹਾ ਹੈ।
ਐਮਾਜ਼ਾਨ ਦੇ ਇੰਡੀਆ ਸਟੋਰ 'ਤੇ ਐਪਲ iPhone 6 S 16GB ਮਾਡਲ 50,999 ਰੁਪਏ 'ਚ, 64GB 64,999 ਰਪੁਏ 'ਚ ਅਤੇ 128GB ਮੈਮਰੀ ਵਾਲਾ ਫੋਨ 75,999 ਰੁਪਏ 'ਚ ਉਪਲੱਬਧ ਹੈ। ਇਸੇ ਤਰ੍ਹਾਂ ਐਪਲ iPhone 6 S ਪਲਸ ਦੀ ਕੀਮਤ 'ਚ ਕਮੀ ਹੋਈ ਹੈ। ਐਮਾਜ਼ਾਨ ਦੇ ਇੰਡੀਆ ਸਟੋਰ 'ਤੇ ਐਪਲ iPhone 6 S ਪਲਸ 16GB ਮਾਡਲ 65,999 ਰੁਪਏ 'ਚ, 64GB 75,999 ਰੁਪਏ ਅਤੇ 128GB ਮੈਮਰੀ ਵਾਲਾ ਫੋਨ 85,999 ਰੁਪਏ 'ਚ ਉਪਲੱਬਧ ਹੈ।
ਸਨੈਪਡੀਲ 'ਤੇ ਇਹ ਫੋਨ ਸਭ ਤੋਂ ਘੱਟ ਕੀਮਤ 'ਚ ਉਪਲੱਬਧ ਹੈ। ਇਥੇ ਐਪਲ iPhone 6 S 16GB ਮਾਡਲ 49,990 ਰੁਪਏ 'ਚ, 64ਜੀ.ਬੀ. 65,999 ਰੁਪਏ 'ਚ ਅਤੇ 128ਜੀ.ਬੀ. ਮੈਮਰੀ ਵਾਲਾ ਫੋਨ 75,999 ਰੁਪਏ 'ਚ ਉਪਲੱਬਧ ਹੈ। ਸਨੈਪਡੀਲ 'ਤੇ ਐਪਲ iPhone 6 S ਪਲਸ 16ਜੀ.ਬੀ. ਮਾਡਲ 65,999 ਰੁਪਏ 'ਚ, 64ਜੀ.ਬੀ. 75,999 ਰੁਪਏ 'ਚ ਅਤੇ 128ਜੀ.ਬੀ. ਮੈਮਰੀ ਵਾਲਾ ਫੋਨ 86,8835 ਰੁਪਏ 'ਚ ਉਪਲੱਬਧ ਹੈ।
ਫਲਿੱਕਾਰਟ 'ਤੇ ਐਪਲ iPhone 6 S 16ਜੀ.ਬੀ. ਮਾਡਲ 52,993 ਰੁਪਏ 'ਚ, 64ਜੀ.ਬੀ. 64,999 ਰੁਪਏ 'ਚ ਅਤੇ 128ਜੀ.ਬੀ ਮੈਮਰੀ ਵਾਲਾ ਫੋਨ 75,999 ਰੁਪਏ 'ਚ ਉਪਲੱਬਧ ਹੈ। ਐਪਲ iPhone 6 S ਪਲਸ ਦੀ ਕੀਮਤ 'ਚ ਵੀ ਕਮੀ ਹੋਈ ਹੈ। ਫਲਿੱਪਕਾਰਟ 'ਤੇ ਐਪਲ iPhone 6 S ਪਲਸ 16ਜੀ.ਬੀ. ਮਾਡਲ 65,999 ਰੁਪਏ 'ਚ, 64ਜੀ.ਬੀ. 75,999 ਰੁਪਏ 'ਚ ਅਤੇ 128ਜੀ.ਬੀ. ਮੈਮਰੀ ਵਾਲਾ ਫੋਨ 86,835 ਰੁਪਏ 'ਚ ਉਪਲੱਬਧ ਹੈ।
ਐਪਲ iPhone 6 S 'ਚ 4.7-ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਹੋਰ ਆਈਫੋਨ ਦੀ ਤਰ੍ਹਾਂ ਇਸ ਦੀ ਵੀ ਸਕ੍ਰੀਨ ਓਲਿਓ ਫੋਬਿਕ ਕੋਟੇਡ ਹੈ। ਬਿਹਤਰ ਟੱਚ ਅਹਿਸਾਸ ਲਈ iPhone 6 S ਨੂੰ 3ਡੀ ਟੱਚ ਡਿਸਪਲੇ ਨਾਲ ਲੈਸ ਕੀਤਾ ਗਿਆ ਹੈ। ਫੋਨ 'ਚ 3ਡੀ ਟੱਚ ਦੀ ਵਰਤੋਂ ਐਪਲ ਮੈਪ 'ਤੇ ਵੀ ਕੀਤੀ ਜਾ ਸਕਦੀ ਹੈ। ਐਪਲ iPhone 6 S ਗ੍ਰੇ, ਸਪੇਸ ਗ੍ਰੇ, ਗੋਲਡ ਅਤੇ ਰੋਜ਼ ਗੋਲਡ ਸਮੇਤ ਚਾਰ ਰੰਗਾਂ 'ਚ ਉਪਲੱਬਧ ਹੈ। ਫੋਟੋਗ੍ਰਾਫੀ ਲਈ ਇਸ ਵਿਚ 12MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ 5MP ਦਾ ਹੈ।
ਕਨੈਕਟੀਵਿਟੀ ਲਈ ਫੋਨ 'ਚ ਨੈਨੋ ਸਿਮ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈਫੋਨ 5ਐੱਸ ਅਤੇ ਆਈਫੋਨ 6 'ਚ ਵੀ ਕੰਪਨੀ ਨੇ ਇਸ ਦੀ ਹੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ 3ਜੀ, ਵਾਈ-ਫਾਈ, ਬਲੂਟੂਥ ਅਤੇ 4ਜੀ ਐੱਲ.ਟੀ.ਈ. ਸਪੋਰਟ ਹੈ। ਐਪਲ iPhone 6 S ਨੂੰ IOS 9 ਆਪਰਿਟੰਗ ਸਿਸਟਮ 'ਤੇ ਪੇਸ਼ ਕੀਤਾ ਗਿਆ ਹੈ।
ਕੀ ਜੁਕਰਬਰਗ ਦੀ ਡੋਨੇਸ਼ਨ ਫਰਜ਼ੀ!
NEXT STORY