ਜਲੰਧਰ- ਮਾਰਕ ਜੁਕਰਬਰਗ ਅਤੇ ਉਸ ਦੀ ਪਤਨੀ ਪ੍ਰਿਸਿਲਾ ਚਾਨ ਨੇ ਮੰਗਲਵਾਰ ਨੂੰ ਆਪਣੀ ਬੇਟੀ ਦੇ ਜਨਮ ਅਤੇ 99 ਫੀਸਦੀ ਸ਼ੇਅਰ ਆਪਣੀ ਨਵੀਂ ਚੈਰਿਟੀ 'ਚ ਦਾਨ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ 45 ਬਿਲੀਅਨ ਡਾਲਰ ਕੀਮਤ ਦੇ ਇਹ ਸ਼ੇਅਰ ਕਿਸੇ ਚੈਰਿਟੀ 'ਚ ਨਹੀਂ ਜਾ ਰਹੇ। ਬਜ਼ਫੀਡ ਦੀ ਰਿਪੋਟ ਅਨੁਸਾਰ ਜੁਕਰਬਰਗ ਅਤੇ ਉਸਦੀ ਪਤਨੀ ਪ੍ਰਿਸਿਲਾ ਚਾਨ ਨੇ ਚਾਨ ਜੁਕਰਬਰਗ ਇਨੀਸ਼ੇਟਿਵ ਸੈੱਟਅਪ ਕੀਤਾ ਹੈ ਜੋ ਕੋਈ ਚੈਰੀਟੇਬਲ ਟਰਸਟ ਨਹੀਂ ਸਗੋਂ ਇਕ ਲਿਮੀਟਡ ਲਾਇਬਿਲਟੀ ਕੰਪਨੀ (LLC) ਹੈ ਜਿਸ ਦੀ ਸੰਭਾਲ ਜੁਕਰਬਰਗ ਖੁਦ ਕਰ ਰਹੇ ਹਨ। ਚਾਨ ਜੁਕਰਬਰਗ ਇਨੀਸ਼ੇਟਿਵ ਇਕ ਮਿਸ਼ਨ ਹੈ ਜਿਸ 'ਚ ਇਹ ਬਗੈਰ ਮੁਨਾਫਾ ਕੰਪਨੀ ਨੂੰ ਫੰਡ ਦਵੇਗੀ, ਪਰ ਨਾਲ ਹੀ ਪ੍ਰਾਈਵੇਟ ਕੰਪਨੀਆਂ 'ਚ ਵੀ ਨਿਵੇਸ਼ ਕਰਨ ਦੇ ਯੋਗ ਹੋਵੇਗੀ। ਫੇਸਬੁੱਕ ਦੇ ਅਨੁਸਾਰ ਨਿਵੇਸ਼ ਤੋਂ ਹੋਣ ਵਾਲੇ ਮੁਨਾਫੇ ਨੂੰ ਫੰਡ ਵਜੋਂ ਮਿਸ਼ਨ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਵੇਗਾ। ਇਹ ਪੈਸਾ ਇਕ ਅਜਿਹੇ ਏਰੀਆ 'ਚ ਲਗਾਇਆ ਜਾਵੇਗਾ ਜੋ ਫੇਸਬੁੱਕ ਦੇ ਲੋਕਾਂ ਨੂੰ ਮਿਸ਼ਨ ਨਾਲ ਜੋੜੇਗਾ ਅਤੇ ਇਕ ਮਜ਼ਬੂਤ ਭਾਈਚਾਰਾ ਬਣਾਏਗਾ। ਜੁਕਰਬਰਗ ਦਾ ਕਹਿਣਾ ਹੈ ਕਿ ਇਸ ਨੂੰ ਸ਼ੁਰੂ ਕਰਨ ਦੇ ਦੋ ਕਾਰਨ ਹਨ ਪਹਿਲਾ ਇਹ ਕਿ ਇਸ ਨਾਲ ਸਿੱਖਣ ਅਤੇ ਕਿਸੇ ਲਈ ਕੁਝ ਕਰਨ ਦਾ ਅਭਿਆਸ ਮਿਲਦਾ ਹੈ ਜੋ ਕਿ ਅਗਲੇ 10 ਤੋਂ 15 ਸਾਲਾਂ 'ਚ ਸਾਨੂੰ ਹੋਰ ਵੀ ਚੰਗਾ ਬਣਾਏਗਾ। ਦੂਜਾ ਇਹ ਕਿ ਜੇਕਰ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਾਪਤ ਕਰਨ 'ਚ ਹੁਣ ਮਦਦ ਕਰ ਸਕਦੇ ਹਾਂ ਤਾਂ ਉਹ ਅੱਗੇ ਵੱਧ ਕੇ ਹੋਰਨਾਂ ਦੀ ਮਦਦ ਵੀ ਕਰ ਸਕਦੇ ਹਨ।
ਕੀ ਸਾਨੂੰ ਪਤਲੇ ਆਈਫੋਨ ਦੀ ਲੋੜ ਹੈ?
NEXT STORY