ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਦੇ ਨਵੇਂ ਆਈਫੋਨ 8 ਦੇ ਫੀਚਰਜ਼ ਅਤੇ ਡਿਜ਼ਾਈਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਐਨਾਲਿਸਟ ਜੇ.ਪੀ. ਮਾਰਗਨ ਨੇ ਆਉਣ ਐਪਲ ਆਈਫੋਨ ਬਾਰੇ ਕੁਝ ਜਾਣਕਾਰੀਆਂ ਲੀਕ ਹਨ। ਜਦਕਿ ਆਈਫੋਨ 8 ਕੰਪਨੀ ਦੁਆਰਾ ਇਸ ਸਾਲ ਲਾਂਚ ਹੋਣ ਵਾਲਾ ਪ੍ਰੀਮੀਅਮ ਡਿਵਾਇਸ ਹੋਵੇਗਾ ਜਿਸ ਨੂੰ ਕੰਪਨੀ ਇਸ ਸਾਲ ਆਪਣੀ 10ਵੀਂ ਵਰ੍ਹੇਗੰਢ 'ਤੇ ਪੇਸ਼ ਕਰੇਗੀ। ਇਸ ਤੋਂ ਇਲਾਵਾ ਉਮੀਦ ਹੈ ਕਿ ਐਪਲ ਆਈਫੋਨ 7 ਐੱਸ ਅਤੇ ਆਈਫੋਨ 7 ਐੱਸ ਪਲੱਸ ਨੂੰ ਵੀ ਲਾਂਚ ਕਰ ਸਕਦੀ ਹੈ। ਜੇ.ਪੀ. ਮਾਰਗਨ ਮੁਤਾਬਕ, ਐਪਲ ਨਵੇਂ ਡਿਵਾਇਸ ਦੇ ਲਾਂਚ ਦੇ ਨਾਲ ਬੰਡਲ 'ਚ ਪ੍ਰੀਮੀਅਮ ਐਕਸੈਸਰੀਜ਼ ਨੂੰ ਡੀਲ 'ਚ ਪੇਸ਼ ਕਰੇਗੀ।
ਐਪਲ ਏਅਰਪੌਡਸ ਮੌਜੂਦਾ ਸਮੇਂ 'ਚ ਉਪਲੱਬਧ Wired EarPods ਦੀ ਥਾਂ ਲੈ ਸਕਦੇ ਹਨ। ਜੋ ਕਿ ਸਾਰੇ ਆਈਫੋਨ ਮਾਡਲ ਦੇ ਨਾਲ ਐਪਲ ਬੰਡਲ 'ਚ ਉਪਲੱਬਧ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਏਅਰਪੌਡਸ ਦੀ ਕੀਮਤ 159 ਡਾਲਰ (ਕਰੀਬ 15,400 ਰੁਪਏ) ਹੋ ਸਕਦੀ ਹੈ। ਜਦਕਿ ਐਪਲ ਈਅਰਪੌਡਸ ਸਿਰਫ 29 ਡਾਲਰ (ਕਰੀਬ 2,500 ਰੁਪਏ) 'ਚ ਉਪਲੱਬਧ ਹਨ। ਹਾਲਾਂਕਿ ਚਰਚਾ ਹੈ ਕਿ ਆਈਫੋਨ 8 ਇਕ ਪ੍ਰੀਮੀਅਮ ਮਾਡਲ ਹੋਵੇਗਾ ਜਿਸ ਦੀ ਕੀਮਤ 1000 ਡਾਲਰ ਤੋਂ ਜ਼ਿਆਦਾ (ਕਰੀਬ 65,000 ਰੁਪਏ) ਤੋਂ ਜ਼ਿਆਦਾ ਹੋ ਸਕਦੀ ਹੈ। ਅਜਿਹੇ 'ਚ ਸਾਹਮਣੇ ਆਈ ਐਪਲ ਏਅਰਪੌਡਸ ਦੀ ਕੀਮਤ ਨੂੰ ਨਕਾਰਿਆ ਨਹੀਂ ਜਾ ਸਕਦਾ। ਜਾਣਕਾਰੀ ਮੁਤਾਬਕ ਏਅਰਪੌਡਸ ਸਿਰਫ ਆਈਫੋਨ 8 ਦੇ ਨਾਲ ਹੀ ਬੰਡਲ 'ਚ ਉਪਲੱਬਧ ਹੋਣਗੇ। ਜਦਕਿ ਆਈਫੋਨ 7 ਐੱਸ ਅਤੇ ਆਈਫੋਨ 7 ਐੱਸ ਪਲੱਸ ਦੇ ਨਾਲ ਐਪਲ ਈਅਰਪੌਡਸ ਹੀ ਮਿਲਣਗੇ।
ਏਅਰਪੌਡਸ ਤੋਂ ਇਲਾਵਾ, ਐਪਲ ਆਈਫੋਨ 8 'ਚ ਨਵੀਂ ਆਡੀਓ ਤਕਨੀਕ ਨੂੰ ਲਿਆਉਣ 'ਤੇ ਵੀ ਧਿਆਨ ਕੇਂਦਰਿਤ ਕਰੇਗੀ। ਈਅਰਪੌਡਸ 'ਤੇ ਬਿਹਤਰ ਆਵਾਜ਼ ਦੀ ਕੁਆਲਿਟੀ ਨੂੰ ਵਧਾਇਆ ਜਾ ਸਕੇ। ਫਿਲਹਾਲ 3ਡੀ ਆਡੀਓ 'ਚ ਐਪਲ ਡਬਲਿੰਗ ਨਾਲ ਜੁੜਿਆ ਕੋਈ ਲੀਕ ਨਹੀਂ ਆਇਆ ਹੈ, ਆਈਫੋਨ 8 ਨਵੇਂ ਸਾਊਂਡ ਤਕਨੀਕ ਦੇ ਨਾਲ ਆ ਸਕਦਾ ਹੈ। ਇਸ ਤੋਂ ਇਲਾਵਾ ਨਵੇਂ ਡਿਵਾਇਸ 'ਚ ਵਾਟਰਪਰੂਫ ਤਕਨੀਕ ਵੀ 3.2 ਫੁੱਟ ਦੀ ਤੁਲਨਾ 'ਚ ਢੁੰਘਾਈ ਤੋਂ ਦੁਗਣੀ ਹੋਵੇਗੀ।
Galaxy Note 7 Refurbished ਵਰਜਨ ਨੂੰ ਮਿਲਿਆ ਐੱਫ. ਸੀ. ਸੀ ਸਰਟੀਫਿਕੇਸ਼ਨ
NEXT STORY