ਜਲੰਧਰ- ਐਪਲ ਭਾਰਤ 'ਚ ਆਈਫੋਨ ਐੱਸ -ਈ ਮਾਡਲ ਦੀ ਅਸੈਂਬਲਿੰਗ ਅਤੇ ਮੈਨਿਊਫੈਕਚਰਿੰਗ ਸ਼ੁਰੂ ਕਰੇਗਾ। ਖਬਰਾਂ ਦੀ ਮੰਨੀਏ ਤਾਂ ਐਪਲ ਕਰਨਾਟਕ 'ਚ ਬਣ ਰਹੇ ਪਲਾਂਟ ਤੋਂ ਹਰ ਸਾਲ 3-4 ਲੱਖ ਆਈਫੋਨ ਤਿਆਰ ਕਰੇਗਾ। ਤੁਹਾਨੂੰ ਦੱਸ ਦਈਏ ਕਿ ਐਪਲ ਕੰਪਨੀ ਭਾਰਤ 'ਚ ਆਪਣੀ ਹਿੱਸੇਦਾਰੀ ਵਧਾਉਣਾ ਚਾਹੁੰੰਦੀ ਹੈ। 'ਇਕਨਾਮਿਕ ਟਾਈਮਸ' 'ਚ ਛਪੀ ਇਕ ਖਬਰ ਦੇ ਮੁਤਾਬਕ ਕੰਪਨੀ ਭਾਰਤ 'ਚ ਮੈਨਿਊਫੈਕਚਰਿੰਗ ਦਾ ਅਨੁਭਵ ਲੈਣਾ ਚਾਹੁੰਦੀ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਭਾਰਤ 'ਚ ਐਪਲ ਦਾ ਪਹਿਲਾ ਵੇਂਚਰ ਹੈ। ਕੰਪਨੀ ਨੇ ਜੋ ਡਿਮਾਂਈਡਸ ਕੀਤੀ ਹੈ। ਉਹ ਭਾਰਤ 'ਚ ਮੈਨਿਊਫੈਕਚਰਿੰਗ ਨੂੰ ਬੜ੍ਹਾਵਾ ਦੇਣ ਦੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹੈ। ਇਸ ਨਾਲ ਹੀ ਇਸ ਪ੍ਰੋਜੈਕਟ ਦੇ ਰਾਹੀ ਮੇਕ ਇਨ ਇੰਡੀਆ ਨੂੰ ਵੀ ਬੜ੍ਹਾਵਾ ਮਿਲੇਗਾ। ਕਨਟ੍ਰੈਕਟ ਮੈਨਿਊਫੈਕਚਰਿੰਗ ਵਿਸਟ੍ਰਾਨ ਦੇ ਇਕ ਸੂਤਰ ਨੇ ਦੱਸਿਆ ਹੈ ਕਿ ਕੰਪਨੀ ਨੂੰ ਇਸ ਪਲਾਂਟ ਲਈ ਡਿਊਟੀ ਕੰਸੇਕਸ਼ਨ ਫਿਲਹਾਲ ਨਹੀਂ ਮਿਲ ਰਿਹਾ ਹੈ ਪਰ ਵਿਸਟ੍ਰਾਨ ਫੋਨ ਦੀ ਅਸੈਂਬਲਿੰਗ ਸ਼ੁਰੂ ਕਰਨ ਨੂੰ ਤਿਆਰ ਹੈ। ਵਿਸਟ੍ਰਾਨ ਅਪ੍ਰੈਲ ਤੋਂ ਲੋਕਲ ਅਸੈਂਬਲਿੰਗ ਸ਼ੁਰੂ ਕਰਨ ਜਾ ਰਿਹਾ ਹੈ। ਜੇਕਰ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਇਸ ਫੋਨ ਦੀ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਆਈਫੋਨ ਦੀ ਜ਼ਿਆਦਾ ਕੀਮਤ ਦੇ ਚੱਲਦੇ ਹੀ ਇਸ ਨੂੰ ਜ਼ਿਆਦਾ ਲੋਕ ਖਰੀਦ ਨਹੀਂ ਸਕਦੇ। ਭਾਰਤ 'ਚ ਲਗਭਗ 80 ਫੀਸਦੀ ਡਿਵਾਈਸ 10,000 ਰੁਪਏ ਤੋਂ ਵੀ ਘੱਟ ਕੀਮਤ ਦੀ ਹੁੰਦੀ ਹੈ ਅਤੇ ਆਈਫੋਨ ਦੇ ਨਵੇਂ ਮਾਡਲ ਦੀ ਕੀਮਤ ਹੀ 50,000 ਰੁਪਏ ਤੋਂ ਵੀ ਜ਼ਿਆਦਾ ਹੈ। ਇਸ ਤੋਂ ਇਲਾਵਾ ਆਈਫੋਨ ਐੱਸ. ਈ. ਦੀ ਕੀਮਤ ਨੂੰ ਕੰਪਨੀ ਦੇ ਬਾਕੀ ਹੈਂਡਸੈੱਟਸ ਦੇ ਮੁਕਾਬਲੇ ਸਭ ਤੋਂ ਘੱਟ ਕੰਮ ਮੰਨਿਆ ਜਾਂਦਾ ਹੈ ਪਰ ਇਸ ਹੈਂਡਸੈੱਟ ਨੂੰ 39,000 ਰੁਪਏ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਹ 30,000 ਰੁਪਏ 'ਚ ਉਪਲੱਬਧ ਹੈ। ਇਹ ਹੀ ਵਜ੍ਹਾ ਹੈ ਕਿ ਕੰਪਨੀ ਨੇ 2016-17 'ਚ ਜੋ ਫੋਨ ਵੇਚਣ ਦਾ ਟਾਰਗਿਟ ਰੱਖਿਆ ਸੀ ਉਹ ਪੂਰਾ ਨਹੀਂ ਹੋ ਸਕਿਆ।
ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਰਤ 'ਚ ਆਈਪੋਨ ਦੀ ਅਸੈਂਬਲਿੰਗ ਅਤੇ ਮੈਨਿਊਫੈਕਚਰਿੰਗ ਸ਼ੁਰੂ ਹੁੰਦੀ ਹੈ ਤਾਂ ਆਈਫੋਨ ਦੀਆਂ ਕੀਮਤਾਂ 'ਚ ਕਮੀ ਆਵੇਗੀ, ਜਿਸ ਨਾਲ ਭਾਰਤ ਵਰਗੇ ਵੱਡੇ ਬਾਜ਼ਾਰ 'ਚ ਵੱਡੀ ਹਿੱਸੇਦਾਰੀ ਹਾਸਲ ਕਰਨ 'ਚ ਮਦਦ ਮਿਲੇਗੀ। ਆਈ. ਡੀ. ਸੀ. ਇੰਡੀਆ ਦੇ ਸੀਨੀਅਰ ਰਿਸਰਚ ਮੈਨੇਜ਼ਰ, ਕਲਾਇੰਟ ਡਿਵਾਈਸਜ਼ ਨਵਕੇਂਦਰ ਸਿੰਘ ਨੇ ਕਿਹਾ ਹੈ ਕਿ ਫੋਨ ਇੰਪੋਰਟ ਕਰਨ ਦੀ ਜਗ੍ਹਾ ਅਸੈਂਬਲ ਕੀਤੇ ਜਾਣ 'ਤੇ ਸਿੱਧੇ 10 ਤੋਂ 12 ਫੀਸਦੀ ਦਾ ਟੈਕਸ ਬੇਨੀਫਿੱਟ ਮਿਲੇਗਾ। ਦੁਨੀਆਂ 'ਚ ਸਭ ਤੋ ਤੇਜ਼ ਗ੍ਰੋਥ ਵਾਲੇ ਦੇਸ਼ 'ਚ ਹੋਣ ਦਾ ਕੰਪਨੀ ਨੂੰ ਵੱਖ ਫਾਇਦਾ ਹੋਵੇਗਾ। ਚੀਨ ਦੇ ਸਮਾਰਟਫੋਨ ਬਾਜ਼ਾਰ ਦੀ ਗ੍ਰੋਥ ਸੂਸਤ ਹੈ।
ਲਾਂਚ ਤੋਂ ਪਹਿਲਾਂ ਲੀਕ ਹੋਈ Galaxy Tab S3 ਦੀ ਕੀਮਤ
NEXT STORY