ਜਲੰਧਰ— ਐਪਲ ਨੇ 21 ਮਾਰਚ ਨੂੰ ਹੋਏ ਇਵੈਂਟ 'ਚ 9.7-ਇੰਚ ਵਾਲੇ ਆਈਪੈਡ ਨੂੰ ਲਾਂਚ ਕੀਤਾ ਹੈ ਜਿਸ ਨੂੰ ਆਈਪੈਡ ਪ੍ਰੋ ਅਤੇ ਆਈਪੈਡ ਪ੍ਰੋ 9.7 ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਮੁਤਾਬਕ 9.7-ਇੰਚ ਵਾਲਾ ਆਈਪੈਡ ਪ੍ਰੋ ਅਪ੍ਰੈਲ ਤੋਂ ਭਾਰਤ 'ਚ ਉਪਲੱਬਧ ਹੋਵੇਗਾ। 9.7-ਇੰਚ ਵਾਲਾ ਆਈਪੈਡ ਪ੍ਰੋ ਸਿਲਵਰ, ਸਪੇਸ ਗ੍ਰੇ, ਗੋਲਡ ਅਤੇ ਰੋਜ ਗੋਲਡ ਕਲਰ ਵੇਰੀਅੰਟਸ 'ਚ ਉਪਲੱਬਧ ਹੋਵੇਗਾ ਅਤੇ ਇਸ ਦੇ 32ਜੀ.ਬੀ. ਵਾਲੇ (ਵਾਈ-ਫਾਈ ਵਰਜਨ) ਸ਼ੁਰੂਆਤੀ ਮਾਡਲ ਦੀ ਕੀਮਤ 49,900 ਰੁਪਏ ਹੋਵੇਗੀ। ਇਸ ਤੋਂ ਇਲਾਵਾ 32ਜੀ.ਬੀ. ਵਾਲੇ ਵਾਈ-ਫਾਈ+ਸੈਲੂਲਰ ਮਾਡਲ ਨੂੰ 61,990 ਰੁਪਏ 'ਚ ਵੇਚਿਆ ਜਾਵੇਗਾ।
ਇਸ ਤੋਂ ਇਲਾਵਾ ਐਪਲ ਨੇ ਐਪਲ ਪੈਨਸਿਲ ਜਿਸ ਦੀ ਕੀਮਤ 8,600, ਸਮਾਰਟ ਕੀਬੋਰਡ ਜਿਸ ਦੀ ਕੀਮਤ 13,900, ਪਾਲੀਊਥਰੇਨ ਸਮਾਰਟ ਕਵਰ ਜਿਸ ਦੀ ਕੀਮਤ 3,700, ਸਿਲੀਕਾਨ ਕੇਸ ਨੂੰ 5200 ਰੁਪਏ, ਲਾਈਟਨਿੰਗ ਐੱਸ.ਡੀ. ਕਾਰਡ ਕੈਮਰਾ ਰਿਡਰ ਨੂੰ 2,500 ਰੁਪਏ, ਲਾਈਟਨਿੰਗ ਯੂ.ਐੱਸ.ਬੀ. 3 ਕੈਮਰਾ ਅਡਾਪਟਰ ਨੂੰ 2,900, ਐਪਲ 29 ਵਾਟ ਯੂ.ਐੱਸ.ਬੀ-ਸੀ ਪਾਵਰ ਅਡਾਪਟਰ ਨੂੰ 4,100, ਲਾਈਟਨਿੰਗ ਯੂ.ਐੱਸ.ਬੀ-ਸੀ ਕੇਬਲ ਨੂੰ 2,300 (1 ਮੀਟਰ) ਅਤੇ 2,900 (2 ਮੀਟਰ) ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ।
9.7-ਇੰਚ ਵਾਲੇ ਆਈਪੈਡ ਪ੍ਰੋ 'ਚ ਏ9ਐਕਸ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਲ ਦਾ ਆਈਸਾਈਟ ਕੈਮਰਾ ਅਤੇ 5 ਮੈਗਾਪਿਕਸਲ ਦਾ ਫੇਸਟਾਈਮ ਕੈਮਰਾ ਲੱਗਾ ਹੈ। ਇਸ ਤੋਂ ਇਲਾਵਾ ਇਹ ਟੈਬਲੇਟ ਲਾਈਵ ਫੋਟੋਜ਼ ਨੂੰ ਸਪੋਰਟ ਕਰਦਾ ਹੈ। ਸਟੋਰੇਜ਼ ਲਈ 32ਜੀ.ਬੀ. ਤੋਂ ਇਲਾਵਾ 128ਜੀ.ਬੀ. (749 ਡਾਲਰ) ਅਤੇ 256ਜੀ.ਬੀ. ਸਟੋਰੇਜ਼ (899 ਡਾਲਰ) ਮਾਡਲ ਨੂੰ ਪੇਸ਼ ਕੀਤਾ ਹੈ।
ਆਈਫੋਨ 6s ਵਰਗੇ ਫੀਚਰਾਂ ਨਾਲ ਲਾਂਚ ਹੋਇਆ ਨਵਾਂ ਆਈਫੋਨ SE, ਕੀਮਤ ਹੈ ਬੇਹੱਦ ਘੱਟ (ਦੇਖੋ ਤਸਵੀਰਾਂ)
NEXT STORY