ਓਰਿਜਨਲ ਬੈਟਰੀ ਨੂੰ ਵੀ ਇੰਸਟਾਲ ਕਰਨ ’ਚ ਆ ਰਹੀ ਸਮੱਸਿਆ
ਗੈਜੇਟ ਡੈਸਕ– ਐਪਲ ਆਈਫੋਨ ਯੂਜ਼ਰਜ਼ ਲਈ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਐਪਲ ਦੇ ਆਈਫੋਨ ਐਕਸ ਐੱਸ , ਐਕਸ ਆਰ ਅਤੇ ਐਕਸ ਐੱਸ ਮੈਕਸ ਦੀ ਡਿਸਪਲੇਅ ’ਤੇ ਇਕ ਮੈਸੇਜ ਸ਼ੋਅ ਹੋ ਰਿਹਾ ਹੈ, ਜਿਸ ’ਚ ਲਿਖਿਆ ਹੈ ਕਿ ਜੇਕਰ ਉਨ੍ਹਾਂ ਨੇ ਆਈਫੋਨ ਦੀ ਬੈਟਰੀ ਨੂੰ ਐਪਲ ਦੇ ਸਰਵਿਸ ਸੈਂਟਰ ਤੋਂ ਰਿਪਲੇਸ ਕਰਵਾਇਆ ਹੈ ਤਾਂ ਉਨ੍ਹਾਂ ਨੂੰ ਬੈਟਰੀ ਨੂੰ ਤੁਰੰਤ ਐਪਲ ਦੇ ਆਥੋਰਾਈਜ਼ਡ ਸਰਵਿਸ ਸੈਂਟਰ ਤੋਂ ਬਦਲਵਾਉਣ ਦੀ ਲੋੜ ਹੈ।
- ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਆਈਫੋਨ ਦੀ ਬੈਟਰੀ ਰਿਪੇਅਰ ਨੂੰ ਲੌਕ ਕੀਤਾ ਹੋਇਆ ਹੈ, ਜਿਸ ਕਾਰਨ ਯੂਜ਼ਰਜ਼ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਇਨ੍ਹਾਂ iOS ਵਰਜ਼ਨਸ ’ਚ ਆ ਰਹੀ ਸਮੱਸਿਆ
ਬੈਟਰੀ ਰਿਪਲੇਸ ਕਰਵਾਉਣ ਨਾਲ ਜੁੜਿਆ ਇਹ ਮੈਸੇਜ iOS12 ਅਤੇ iOS13 ਦੇ ਬੀਟਾ ਵਰਜ਼ਨ ’ਚ ਸ਼ੋਅ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਮੈਸੇਜ ਉਦੋਂ ਵੀ ਦਿਸ ਰਿਹਾ ਹੈ, ਜਦੋਂ ਯੂਜ਼ਰ ਨੇ ਓਰਿਜਨਲ ਬੈਟਰੀ ਇੰਸਟਾਲ ਕਰਵਾਈ ਹੈ।

ਬੈਟਰੀ ਹੈਲਥ ਮੈਨਿਊ ’ਚ ਸ਼ੋਅ ਹੁੰਦ ਹੈ ਮੈਸੇਜ
ਆਈਫੋਨ ਦੀ ਡਿਸਪਲੇਅ ’ਤੇ ਸਰਵਿਸ ਮੈਸੇਜ ਆਉਣ ’ਤੇ ਜਦੋਂ ਤੁਸੀਂ ਬੈਟਰੀ ਹੈਲਥ ਮੈਨਿਊ ਉਪਨ ਕਰੋਗੇ ਤਾਂ ਇੰਪੋਰਟ ਬੈਟਰੀ ਮੈਸੇਜ ਸ਼ੋਅ ਹੋਵੇਗਾ। ਇਸ ਮੈਸੇਜ ’ਚ ਲਿਖਿਆ ਹੈ ਕਿ ਬੈਟਰੀ ਓਰਿਜਨਲ ਹੈ ਜਾਂ ਨਹੀਂ, ਇਸ ਗੱਲ ਨੂੰ ਵੈਰੀਫਾਈ ਕਰਨ ’ਚ ਸਮੱਸਿਆ ਆ ਰਹੀ ਹੈ।

ਬੈਟਰੀ ਬਦਲਣ ਦੀ ਲੋੜ ਹੈ, ਨਹੀਂ ਦੱਸ ਸਕਦਾ ਇਹ iPhone-iFixit
ਰਿਪੇਅਰ ਪਾਰਟਸ ਨਿਰਮਾਤਾ ਕੰਪਨੀ iFixit ਨੇ ਪਤਾ ਲਾਇਆਹੈ ਕਿ ਇਹ ਮੈਸੇਜ ਬੈਟਰੀ ਦੀ ਫੰਕਸ਼ਨੈਲਿਟੀ ਨੂੰ ਲੈ ਕੇ ਨਹੀਂ ਸ਼ੋਅ ਹੋ ਰਿਹਾ ਕਿਉਂਕਿ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਬੈਟਰੀ ਨੂੰ ਬਦਲਣ ਦੀ ਲੋੜ ਹੈ। ਬੈਟਰੀ ’ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਫੋਨ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਇਸ ਨੂੰ ਸਰਵਿਸਿੰਗ ਦੀ ਲੋੜ ਹੈ ਪਰ ਇਸ ਤੋਂ ਜ਼ਿਆਦਾ ਨਹੀਂ। ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਰ ’ਚ ਆਇਲ ਚੇਂਚ ਇੰਡੀਕੇਟਰ ਸ਼ੋਅ ਹੁੰਦਾ ਹੈ ਤਾਂ ਡੀਲਰਸ਼ਿਪ ਵਲੋਂਕਾਰ ਦਾ ਆਇਲ ਬਦਲਣ ’ਤੇ ਹੀ ਠੀਕ ਹੁੰਦਾ ਹੈ। ਐਪਲ ਨੇ ਫਿਲਹਾਲ ਇਸ ਸਮੱਸਿਆ ਨੂੰ ਲੈ ਕੇ ਕੋਈ ਜਵਾਬ ਨਹੀਂ ਦਿੱਤਾ।

ਕੀ ਚਾਹੁੰਦੀ ਹੈ ਐਪਲ
ਐਪਲ ਕਹਿੰਦੀ ਹੈ ਕਿ ਆਈਫੋਨ ਦੀ ਬੈਟਰੀ ਨੂੰ ਥਰਡ ਪਾਰਟੀ ਰਿਪੇਅਰ ਸ਼ਾਪਸ ’ਚੋਂ ਬਦਲਵਾਉਣ ’ਤੇ ਇਹ ਸਮੱਸਿਆ ਆਉਂਦੀ ਹੈ। ਐਪਲ ਚਾਹੁੰਦੀ ਹੈ ਕਿ ਲੋਕ ਕੰਪਨੀ ਦੇ ਸਰਵਿਸ ਸਟੇਸ਼ਨ ਤੋਂ ਹੀ ਬੈਟਰੀ ਨੂੰ ਰਿਪਲੇਸ ਕਰਵਾਉਣ, ਇਸ ਲਈ ਇਸ ਤਰ੍ਹਾਂ ਦੀ ਵਾਰਨਿੰਗ ਸ਼ੋਅ ਹੋ ਰਹੀ ਹੈ।
Royal Enfield ਨੇ ਲਾਂਚ ਕੀਤਾ ਸਸਤਾ Bullet, ਜਾਣੋ ਕੀਮਤ
NEXT STORY