ਜਲੰਧਰ - ਐਪਲ ਮੈਕਬੁੱਕ ਦੇ ਚਾਹੁਣ ਵਾਲੀਆਂ ਦੀ ਦੁਨੀਆ 'ਚ ਕੋਈ ਕਮੀ ਨਹੀਂ ਹੈ। ਜੇਕਰ ਤੁਸੀਂ ਵੀ ਮੈਕਬੁੱਕ ਏਅਰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਇਸ ਨੂੰ ਡਿਸਕਾਊਂਟ ਦੇ ਨਾਲ ਉਪਲੱਬਧ ਕਰ ਦਿੱਤਾ ਗਿਆ ਹੈ। ਐਪਲ ਨੇ ਮੈਕਬੂੱਕ ਏਅਰ ਨੂੰ 89,900 ਰੁਪਏ ਕੀਮਤ 'ਚ ਲਾਂਚ ਕੀਤਾ ਸੀ ਜਿਸ 'ਤੇ 32 ਫ਼ੀਸਦੀ ਦਾ ਡਿਸਕਾਊਂਟ ਦੇ ਦਿੱਤਾ ਗਿਆ ਹੈ ਜਿਸ ਦੇ ਨਾਲ ਹੁਣ ਇਸ ਦੀ ਕੀਮਤ 60,999 ਰੁਪਏ ਰਹਿ ਗਈ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ 'ਤੇ ਵਿਕਰੀ ਲਈ ਉਪਲੱਬਧ ਕੀਤਾ ਗਿਆ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ Mac OS X 10.11 ਓ. ਐੱਸ 'ਤੇ ਆਧਾਰਿਤ ਐਪਲ ਮੈਕਬੁੱਕ ਏਅਰ 'ਚ ਕੋਰ i5 ਪ੍ਰੋਸੈਸਰ ਦਿੱਤਾ ਗਿਆ ਹੈ। ਅਤੇ ਇਸ ਦੀ 13.3 ਇੰਚ ਸਾਇਜ਼ ਦੀ LED ਡਿਸਪਲੇ 1440x900 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ 'ਚ 8GB DDR3 RAM ਦੇ ਨਾਲ 128GB ਦੀ SSD ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ WiFi, ਬਲੂਟੁੱਥ v4.0, 4-USB 2.0 ਪੋਰਟਸ ਅਤੇ 3-USB 3.0 ਪੋਰਟਸ ਦੀ ਸਪੋਰਟ ਮੌਜੂਦ ਹੈ। ਇਸ 'ਚ 6 ਸੇਲ ਦੀ ਲਈ ਆਇਨ ਬੈਟਰੀ ਲੱਗੀ ਹੈ ਜੋ 12 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ।
ਐਂਡਰਾਇਡ 7.1.1 ਨੂਗਾ ਦੇ ਨਾਲ ਨਜ਼ਰ ਆਇਆ Xiaomi Mi 4C
NEXT STORY