ਜਲੰਧਰ- ਐਪਲ ਆਪਣੇ ਆਈਟਿਊਨਸ 'ਚ 4ਕੇ ਸਪੋਰਟ ਜੋੜਨ 'ਤੇ ਵਿਚਾਰ ਕਰ ਰਹੀ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟੇਨ 'ਚ ਕੁਝ ਯੂਜ਼ਰਜ਼ ਨੇ ਹਾਲ ਹੀ 'ਚ ਜਦੋਂ ਆਈਟਿਊਨਸ 'ਤੇ ਫਿਲਮਾਂ ਖਰੀਦੀਆਂ ਤਾਂ ਉਨ੍ਹਾਂ ਨੂੰ 4ਕੇ ਐੱਚ.ਡੀ.ਆਰ. ਲਿਸਟਿੰਗ ਦਿਖਾਈ ਦਿੱਤੀ। ਹਾਲਾਂਕਿ ਐਪਲ ਅਜੇ ਤੱਕ ਆਈਟਿਊਨਸ 4ਕੇ ਐੱਚ.ਡੀ.ਆਰ. ਸਮੱਗਰੀਆਂ ਦਾ ਸਮਰਥਨ ਨਹੀਂ ਕਰਦੀ ਹੈ। ਐਪਲ ਇਨਸਾਈਡਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਕੁਝ ਯੂਜ਼ਰਜ਼ ਨੇ ਪਾਇਆ ਕਿ ਫਿਲਮਾਂ ਆਈਟਿਊਨਸ 'ਤੇ 4ਕੇ ਐੱਚ.ਡੀ.ਆਰ. 'ਚ ਹਨ ਜਿਨ੍ਹਾਂ 'ਚ 'ਫੈਂਟਾਸਟਿਕ ਬੀਸਟਸ', 'ਪੈਸੇਂਜਰ' ਅਤੇ 'ਵੇਅਰ ਟੂ ਫਾਇੰਡ ਦੈੱਮ' ਸ਼ਾਮਲ ਹਨ।
ਕਈ ਟਵਿਟਰ ਯੂਜ਼ਰਜ਼ ਨੇ ਵੀ, ਜਿਨ੍ਹਾਂ ਨੇ ਆਈਟਿਊਨਸ 'ਚੋਂ ਪਹਿਲਾਂ ਫਿਲਮਾਂ ਖਰੀਦੀਆਂ ਸਨ, ਲਿਸਟਿੰਗ 'ਚ 4ਕੇ ਸਮੱਗਰੀ ਨੂੰ ਦੇਖਿਆ। ਉਥੇ ਹੀ ਅਮਰੀਕਾ ਦੇ ਕਈ ਯੂਜ਼ਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਇਕ ਵੀ 4ਕੇ ਲਿਸਟਿੰਗ ਨਹੀਂ ਦੇਖੀ ਹੈ। ਇਹ ਚਰਚਾ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਐਪਲ ਇਸੇ ਸਾਲ ਦੇ ਅੰਤ 'ਚ ਐਪਲ ਟੀ.ਵੀ. ਦਾ 4ਕੇ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਐਪਲ ਨੂੰ ਆਈਟਿਊਨਸ 'ਚੋਂ 4ਕੇ ਫਿਲਮਾਂ ਪਲੇ ਕਰਨ ਲਈ ਨਵਾਂ ਹਾਰਡਵੇਅਰ ਜਾਰੀ ਕਰਨਾ ਹੋਵੇਗਾ ਕਿਉਂਕਿ ਐਪਲ ਟੀ.ਵੀ. ਮੌਜੂਦਾ ਹਾਰਡਵੇਅਰ ਸਿਰਫ ਸਾਫਟਵੇਅਰ ਨੂੰ ਅਪਡੇਟ ਕਰ ਦੇਣ ਨਾਲ 4ਕੇ ਸਮੱਗਰੀ ਨੂੰ ਸਪੋਰਟ ਨਹੀਂ ਕਰੇਗਾ। ਅਜਿਹੇ ਸਮੇਂ 'ਚ ਜਦੋਂ ਐਮਾਜ਼ੋਨ, ਗੂਗਲ ਅਤੇ ਨੈੱਟਫਲਿੱਕਸ 4ਕੇ ਐੱਚ.ਡੀ.ਆਰ. ਫਿਲਮਾਂ ਦਿਖਾ ਰਹੀ ਹੈ, ਐਪਲ ਆਪਣੀ ਸਮੱਗਰੀ 1080 ਪਿਕਸਲ ਰੈਜ਼ੋਲਿਊਸ਼ਨ ਤੱਕ ਹੀ ਦੇ ਪਾ ਰਹੀ ਹੈ।
30 ਮਿੰਟ ਚਾਰਜ ਹੋ ਕੇ 209 ਕਿਲੋਮੀਟਰ ਤਕ ਚੱਲੇਗੀ ਟੈਸਲਾ ਮਾਡਲ 3ਐੱਸ
NEXT STORY