ਗੈਜੇਟ ਡੈਸਕ- ਐਪਲ ਵੱਲੋਂ ਹਰ ਸਾਲ 4 ਨਵੇਂ ਆਈਫੋਨ ਮਾਡਲ ਲਾਂਚ ਕੀਤੇ ਜਾਂਦੇ ਹਨ। 2025 'ਚ ਇਸ ਵਿਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ, ਐਪਲ 2025 'ਚ iPhone 17 Air ਲਾਂਚ ਕਰ ਸਕਦੀ ਹੈ। ਇਹ ਫੋਨ ਪਲੱਸ ਵੇਰੀਐਂਟ ਦੀ ਥਾਂ ਲੈ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ 2026 'ਚ ਇਕ ਫੋਲਡੇਬਲ ਆਈਫੋਨ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
iPhone 17 Air ਅਤੇ ਫੋਲਡੇਬਲ ਆਈਫੋਨ ਦੀ ਨਵੀਂ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਕ, ਐਪਲ ਦਾ ਫੋਲਡੇਬਲ ਆਈਫੋਨ ਕਲੈਮਸ਼ੇਲ (ਫਲਿੱਪ) ਡਿਜ਼ਾਈਨ ਦੀ ਬਜਾਏ ਬੁੱਕ-ਸਟਾਈਲ ਡਿਜ਼ਾਈਨ 'ਚ ਆ ਸਕਦਾ ਹੈ। ਇਹ ਡਿਜ਼ਾਈਨ Samsung Galaxy Z Fold ਦੀ ਤਰ੍ਹਾਂ ਹੋ ਸਕਦਾ ਹੈ। iPhone 17 Air ਐਪਲ ਦਾ ਸਭ ਤੋਂ ਪਤਲਾ ਫੋਨ ਹੋਵੇਗਾ, ਜਿਸਦੀ ਮੋਟਾਈ ਸਿਰਫ 5.5mm ਹੋਵੇਗੀ। ਇਸ ਅਲਟਰਾ-ਸਲਿੱਮ ਡਿਜ਼ਾਈਨ ਦੇ ਚਲਦੇ ਸਪੀਕਰ ਅਤੇ ਕੈਮਰਾ 'ਤੇ ਕੁਝ ਸਮਝੌਤੇ ਹੋ ਸਕਦੇ ਹਨ ਪਰ ਬਿਹਤਰ ਬੈਟਰੀ ਲਾਈਫ ਮਿਲੇਗੀ। ਇਹ ਆਈਫੋਨ 6ਈ ਦੇ ਬੈਟਰੀ ਪਰਫਾਰਮੈਂਸ ਨਾਲ ਮਿਲਦੀ-ਜੁਲਦਾ ਹੋਵੇਗਾ।
ਰਿਪੋਟਾਂ ਅਤੇ ਲੀਕਸ ਮੁਤਾਬਕ, ਐਪਲ ਦੇ ਫੋਲਡੇਬਲ ਆਈਫੋਨ 'ਚ ਕੁਝ ਫੀਚਰਜ਼ ਖਾਸ ਹੋ ਸਕਦੇ ਹਨ। 7.8 ਇੰਚ ਦੀ ਮੇਨ ਡਿਸਪਲੇਅ (ਫੋਲਡ ਓਪਨ ਕਰਨ 'ਤੇ) ਹੋ ਸਕਦੀ ਹੈ। ਜਦੋਂਕਿ 5.5 ਇੰਚ ਦੀ ਐਕਸਟਰਨਲ ਸਕਰੀਨ ਹੋ ਮਿਲ ਸਕਦੀ ਹੈ। ਇਸਤੋਂ ਇਲਾਵਾ ਲਿਕੁਇਡ ਮੈਟਲ ਹਿੰਜ ਹੋਵੇਗਾ ਜੋ ਜ਼ਿਆਦਾ ਮਜਬੂਤੀ ਅਤੇ ਸਕਰੀਨ ਫ੍ਰੀਜ਼ਿੰਗ ਨੂੰ ਘੱਟ ਕਰਨ ਲਈ ਇਸਤੇਮਾਲ ਹੋਵੇਗਾ। ਫੋਲਡਨ ਓਪਨ ਹੋਣ 'ਤੇ 4.5mm ਅਤੇ ਬੰਦ ਹੋਣ 'ਤੇ 9mm-9.5mm ਹੋ ਸਕਦਾ ਹੈ। ਫੇਸ ਆਈਡੀ ਹਟਾ ਕੇ ਟੱਚ ਆਈਡੀ ਦਿੱਤੀ ਜਾ ਸਕਦੀ ਹੈ, ਇਹ ਪਾਵਰ ਬਟਨ 'ਚ ਇੰਟੀਗ੍ਰੇਟਿਡ ਹੋ ਸਕਦਾ ਹੈ ਤਾਂ ਜੋ ਅੰਦਰ ਜ਼ਿਆਦਾ ਥਾਂ ਬਚਾਈ ਜਾ ਸਕੇ।
ਡਿਜ਼ਾਈਨ ਦੇ ਨਾਲ-ਨਾਲ ਫੋਨ ਦੀ ਬੈਟਰੀ ਲਾਈਫ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਹਾਲਾਂਕਿ, ਹੋਰ ਫੀਚਰਜ਼ ਬਾਰੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਮਾਰਕ ਗੁਰਮਨ ਦੇ ਅਨੁਸਾਰ, ਇਸਦੀ ਸੰਭਾਵਿਤ ਕੀਮਤ 2000 ਡਾਲਰ (ਕਰੀਬ 1,71,885 ਰੁਪਏ) ਹੋ ਸਕਦੀ ਹੈ। ਸ਼ੁਰੂ ਵਿੱਚ ਇਸਦਾ ਉਤਪਾਦਨ ਸੀਮਤ ਹੋ ਸਕਦਾ ਹੈ, ਜਿਸ ਕਾਰਨ ਇਸਦੀ ਉਪਲੱਬਧਤਾ ਘੱਟ ਹੋਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸਨੂੰ ਆਈਫੋਨ 18 ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ।
WhatsApp ਦੀ ਵੱਡੀ ਕਾਰਵਾਈ, 1 ਕਰੋੜ ਭਾਰਤੀਆਂ ਦੇ ਅਕਾਊਂਟਸ ਕਰ'ਤੇ ਬੈਨ, ਜਾਣੋ ਵਜ੍ਹਾ
NEXT STORY