ਗੈਜੇਟ ਡੈਸਕ—ਅਮਰੀਕੀ ਟੈੱਕ ਕੰਪਨੀ ਐਪਲ 15 ਸਤੰਬਰ ਨੂੰ ਸਪੈਸ਼ਲ ਈਵੈਂਟ ਆਯੋਜਿਤ ਕਰੇਗੀ। ਇਸ ਈਵੈਂਟ ਦੌਰਾਨ ਆਈਫੋਨ 12 ਸੀਰੀਜ਼ ਲਾਂਚ ਕੀਤੀ ਜਾਵੇਗੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਕਨਫਿਊਜ਼ਨ ਸੀ ਕਿ ਕੰਪਨੀ ਇਸ ਸਾਲ ਫੋਨ ਲਾਂਚ ਕਰਨ ’ਚ ਦੇਰੀ ਕਰੇਗੀ ਜਾਂ ਨਹੀਂ। ਐਪਲ ਨੇ ਆਪਣੇ ਇਸ ਈਵੈਂਟ ਲਈ ਮੀਡੀਆ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। 15 ਸਤੰਬਰ ਨੂੰ ਹੀ ਕੰਪਨੀ ਆਈਫੋਨ 12 ਸੀਰੀਜ਼ ਨਾਲ ਐਪਲ ਵਾਚ ਅਤੇ ਆਈ.ਓ.ਐੱਸ. 14 ਦਾ ਫਾਈਨਲ ਬਿਲਡ ਜਾਰੀ ਕਰੇਗੀ।
ਆਈਫੋਨ 12 ਲਾਂਚ ਤਾਂ ਹੋ ਜਾਵੇਗਾ ਪਰ ਇਸ ਦੀ ਵਿਕਰੀ ਅਕਤੂਬਰ ਤੋਂ ਸ਼ੁਰੂ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਕੰਪਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਫੋਨ ਦੀ ਸ਼ਿਪਮੈਂਟ ’ਚ ਕੁਝ ਹਫਤਿਆਂ ਦੀ ਦੇਰੀ ਹੋ ਸਕਦੀ ਹੈ। ਜ਼ਾਹਿਰ ਹੈ ਕਿ ਹਰ ਸਾਲ ਦੀ ਤਰ੍ਹਾਂ ਕੰਪਨੀ ਇਸ ਵਾਰ ਫਿਜ਼ਿਕਲ ਈਵੈਂਟ ਆਯੋਜਿਤ ਨਹੀਂ ਕਰ ਸਕੇਗੀ ਅਤੇ ਕਾਰਣ ਤੁਸੀਂ ਸਾਰੇ ਜਾਣਦੇ ਹੋ।
ਕੋਰੋਨਾ ਵਾਇਰਸ ਕਾਰਣ ਇਨ੍ਹਾਂ ਦਿਨੀਂ ਹਰ ਤਰ੍ਹਾਂ ਦੇ ਲਾਂਚ ਈਵੈਂਟ ਵਰਚੁਅਰਲ ਹੀ ਹੋ ਰਹੇ ਹਨ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਐਪਲ ਚਾਰ ਨਵੇਂ ਆਈਫੋਨ ਮਾਡਲਜ਼ ਲਾਂਚ ਕਰ ਸਕਦੀ ਹੈ। ਇਨ੍ਹਾਂ ’ਚ ਆਈਫੋਨ 12 ਨੂੰ ਦੋ ਸਕਰੀਨ ਸਾਈਜ਼ ਅਤੇ ਆਈਫੋਨ 12 ਪ੍ਰੋ ਦੇ ਦੋ ਸਕਰੀਨ ਸਾਈਜ਼ ਦੋ ਸਕਦੇ ਹਨ। ਪੂਰੀ ਉਮੀਦ ਹੈ ਕਿ ਇਸ ਵਾਰ ਕੰਪਨੀ ਮੈਕਸ ਵੇਰੀਐਂਟ ਲਾਂਚ ਨਹੀਂ ਕਰੇਗੀ। ਆਈਫੋਨ 12 ਪ੍ਰੋ ਮਾਡਲ ’ਚ ਇਸ ਵਾਰ ਵੀ ਤਿੰਨ ਰੀਅਰ ਕੈਮਰੇ ਦਿੱਤੇ ਜਾਣਗੇ ਅਤੇ ਡਿਜ਼ਾਈਨ ’ਚ ਬਦਲਾਅ ਦੇਖਿਆ ਜਾ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਇਸ ਚਾਰੋਂ ਨਵੇਂ ਆਈਫੋਨਜ਼ ’ਚ ਕੰਪਨੀ OLED ਡਿਸਪਲੇਅ ਦੇਵੇਗੀ ਅਤੇ ਇਨ੍ਹਾਂ ’ਚੋਂ ਇਕ ਨੂੰ 5ਜੀ ਦਾ ਵੀ ਸਪੋਰਟ ਦਿੱਤਾ ਜਾਵੇਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਾਰ ਕੰਪਨੀ ਆਈਫੋਨ 4 ਤੋਂ ਇੰਸਪਾਇਰਡ ਡਿਜ਼ਾਈਨ ਲੈ ਕੇ ਵਾਪਸ ਆ ਸਕਦੀ ਹੈ ਕਿਉਂਕਿ ਹੁਣ ਤੱਕ ਜਿੰਨੇ ਲੀਕਸ ਹੋਏ ਹਨ ਉਨ੍ਹਾਂ ’ਚ ਇਸ ਤਰ੍ਹਾਂ ਦਾ ਵੀ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਕੈਮਰਾ ਮਾਡਿਊਲ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਲੀਕਸ ਹਨ। ਹਾਲ ਹੀ ’ਚ ਕੰਪਨੀ ਨੇ ਆਈਫੋਨ ਐੱਸ.ਈ. 2020 ਲਾਂਚ ਕੀਤਾ ਹੈ ਜੋ ਘੱਟ ਕੀਮਤ ਵਾਲਾ ਹੈ। ਅਜਿਹੇ ’ਚ ਇਸ ਈਵੈਂਟ ਨਾਲ ਕੋਈ ਸਸਤੇ ਆਈਫੋਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।
PUBG ਬੈਨ ਤੋਂ ਬਾਅਦ ਭਾਰਤ ’ਚ ਡਾਊਨਲੋਡ ਹੋ ਰਹੀਆਂ ਹਨ ਇਹ ਦੋ ਮੋਬਾਇਲ ਗੇਮਸ
NEXT STORY