ਜਲੰਧਰ—ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨੇ ਇਸ ਸਾਲ ਆਪਣੀ ਸਾਲਾਨਾ ਡਿਵੈੱਲਪਰ ਕਾਨਫਰੰਸ WWDC 2018 'ਚ ਨਵੇਂ ਆਪਰੇਟਿੰਗ ਸਿਸਟਮ iOS 12 ਨੂੰ ਰਿਲੀਜ਼ ਕੀਤਾ ਸੀ। ਉੱਥੇ ਕੰਪਨੀ ਨੇ ਹੁਣ ਇਸ ਨਵੇਂ ਆਪਰੇਟਿੰਗ ਸਿਸਟਮ ਦਾ ਪਹਿਲਾ ਪਬਲਿਕ ਬੀਟਾ ਵਰਜ਼ਨ ਡਾਊਨਲੋਡ ਕਰਨ ਲਈ ਉਪਲੱਬਧ ਕਰਵਾ ਦਿੱਤਾ ਹੈ। ਯੂਜ਼ਰਸ ਇਸ ਬੀਟਾ ਵਰਜ਼ਨ ਨੂੰ ਐਪਲ ਦੀ ਅਧਿਕਰਾਰਿਤ ਪਬਲਿਕ ਬੀਟਾ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

iOS12 'ਚ ਮਿਲਣਗੇ ਇਹ ਨਵੇਂ ਫੀਚਰਸ
ਦੱਸਿਆ ਜਾ ਰਿਹਾ ਹੈ ਕਿ ਆਈ.ਓ.ਐੱਸ. 12 ਦੀ ਨਵੀਂ ਅਪਡੇਟ ਨਾਲ ਆਈਫੋਨ ਦੀ ਪਰਫਾਰਮੈਂਸ 'ਚ ਕਾਫੀ ਸੁਧਾਰ ਹੋਵੇਗਾ। ਜਿਸ 'ਚ ਪਹਿਲੇ ਦੇ ਮੁਕਾਬਲੇ 70 ਫੀਸਦੀ ਤੇਜ਼ ਕੈਮਰਾ ਐਪ ਲਾਂਚ, 50 ਫੀਸਦੀ ਤੇਜ਼ ਕੀਬੋਰਡ ਡਿਸਪਲੇਅ ਅਤੇ ਲਗਭਗ 2 ਗੁਣਾ ਤੇਜ਼ ਐਪ ਲਾਂਚ ਕਰਨ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਹੋਰ ਵੀ ਕਈ ਫੀਚਰਸ ਮਿਲਣਗੇ ਜਿਸ 'ਚ ਗਰੁੱਪ ਨੋਟੀਫਿਕੇਸ਼ਨਸ, ਮੇਮੋਜਿਸ, ਆਈਫੋਨ 'ਤੇ ਵਤੀਤ ਕੀਤੇ ਸਮੇਂ ਦੀ ਜਾਣਕਾਰੀ, ਪਹਿਲੇ ਤੋਂ ਸਮਾਰਟ ਸਿਰੀ, ਮਲਟੀ ਯੂਜ਼ਰਸ ਫੇਸ ਆਈ.ਡੀ. ਲਾਕ ਅਤੇ ਗਰੁੱਪ ਫੇਸਟਾਈਮ ਕਾਲਿੰਗ ਪ੍ਰਮੁੱਖ ਹਨ।

ਇੰਝ ਕਰੋਂ ਡਾਊਨਲੋਡ
ਆਈ.ਓ.ਐੱਸ. 12 ਦੇ ਪਬਲਿਕ ਬੀਟਾ ਵਰਜ਼ਨ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਐਪਲ ਬੀਟਾ ਸਾਫਟਵੇਅਰ ਸਾਈਨ ਅਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਸ ਨਵੇਂ ਪਬਲਿਕ ਵਰਜ਼ਨ ਨੂੰ ਡਾਊਨਲੋਡ ਕਰ ਸਕੋਗੇ। ਦੱਸਣਯੋਗ ਹੈ ਕਿ ਆਈ.ਓ.ਐÎਸ. 12 ਆਪਰੇਟਿੰਗ ਸਿਸਟਮ ਆਈਫੋਨ 5s ਅਤੇ ਇਸ ਦੇ ਉੱਤੇ ਵਾਲੇ ਆਈਫੋਨ ਮਾਡਲਸ ਲਈ ਹੈ।

ਤੁਹਾਨੂੰ ਦੱਸ ਦਈਏ ਕਿ ਆਈ.ਓ.ਐੱਸ.12 ਪਬਲਿਕ ਬੀਟਾ ਇਕ ਪ੍ਰੀ-ਰਿਲੀਜ਼ ਸਾਫਟਵੇਅਰ ਹੈ ਜਿਸ 'ਚ ਕਈ ਬੱਗਸ ਸ਼ਾਮਲ ਹੋ ਸਕਦੇ ਹਨ ਅਤੇ ਡਾਟਾ ਲਾਸ ਆਦਿ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਤੁਸੀਂ ਜੇਕਰ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਈਫੋਨ ਦੇ ਡਾਟਾ ਦਾ ਬੈਕਅਪ ਕਰ ਲਵੋ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਆਖਿਰ ਤੱਕ ਐਪਲ ਆਈ.ਓ.ਐੱਸ. 12 ਨੂੰ ਰੋਲਆਊਟ ਕਰ ਸਕਦੀ ਹੈ।

6 ਮੁਸਾਫਰਾਂ ਨੂੰ ਇਕੱਠੇ ਆਸਮਾਨ ਦੀ ਸੈਰ ਕਰਵਾਏਗਾ ਬਲੂ ਆਰਗਨ (ਵੇਖੋ ਵੀਡੀਓ)
NEXT STORY