ਜਲੰਧਰ- ਐਪਲ ਦੇ ਐਪ ਸਟੋਰ 'ਤੇ Fidget Spinner ਨਾਂ ਦਾ ਇਕ ਐਪ ਸੁਪਰਹਿੱਟ ਹੋ ਗਿਆ ਹੈ। ਇਸ ਐਪ ਨੇ ਫਰੀ ਐਪਸ ਦੀ ਕੈਟਾਗਰੀ 'ਚ ਸਾਰੇ ਪਾਪੂਪਲ ਐਪਸ ਨੂੰ ਪਿੱਛੇ ਛੱਡਦੇ ਹੋਏ ਨੰਬਰ 1 ਦੀ ਪੋਜ਼ੀਸ਼ਨ ਹਾਸਲ ਕਰ ਲਈ ਹੈ। ਅਸਲ 'ਚ ਇਹ ਐਪ ਫਿਜੀਟ ਨਾਂ ਦੇ ਇਕ ਖਿਡੌਣੇ 'ਤੇ ਆਧਾਰਿਤ ਹੈ। ਇਹ ਖਿਡੌਣਾ ਅਚਾਨਕ ਕਾਫੀ ਪ੍ਰਸਿੱਧ ਹੋ ਗਿਆ ਹੈ। ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਲੋਕ ਨਾ ਸਿਰਫ ਇਸ ਨਾਲ ਅਸਲ ਲਾਈਫ 'ਚ ਖੇਡ ਰਹੇ ਹਨ, ਸਗੋਂ ਸਮਾਰਟਫੋਨਜ਼ 'ਤੇ ਵੀ ਇਸ ਦਾ ਅਨੰਦ ਉਠਾ ਰਹੇ ਹਨ।
ਕੀ ਹੈ ਫਿਜੀਟ? -
ਇਸ ਖਿਡੌਣੇ 'ਚ ਸੈਂਟਰ 'ਚ ਇਕ ਬਿਅਰਿੰਗ ਲੱਗਾ ਹੁੰਦਾ ਹੈ ਅਤੇ ਉਸ ਦੀ ਮਦਦ ਤੋਂ ਇਸ ਨੂੰ ਘੁਮਾਇਆ ਜਾਂਦਾ ਹੈ। ਜਿੰਨਾਂ ਲੋਕਾਂ ਨੂੰ ਫੋਕਸ ਕਰਨ ਦੀ ਦਿੱਕਤ ਹੁੰਦੀ ਹੈ ਜਾਂ ਜੋ ਲੋਕ ਬੇਚੈਨੀ ਦੀ ਵਜ੍ਹਾ ਤੋਂ ਕੋਈ ਹਰਕਤ ਕਰਨ ਲਈ ਮਜ਼ਬੂਰ ਹੁੰਦੇ ਹਨ, ਉਨ੍ਹਾਂ ਨੂੰ ਇਸ ਤੋਂ ਮਦਦ ਮਿਲਦੀ ਹੈ। ਭਾਵੇਂ ਹੀ ਐਕਸਪੋਰਟਸ ਇਸ ਖਿਡੌਣੇ ਦੀ ਉਪਯੋਗਤਾ ਲਈ ਇਕ ਰਾਏ ਨਹੀਂ ਹੈ ਪਰ ਇਸ ਦੀ ਪ੍ਰਸਿੱਧਤਾ ਉਨ੍ਹਾਂ ਲੋਕਾਂ 'ਚ ਵੀ ਵੱਧਦੀ ਜਾ ਰਹੀ ਹੈ, ਜਿੰਨ੍ਹਾਂ ਨੂੰ ਬੇਚੈਨੀ ਵਰਗੀ ਸਮੱਮਿਆ ਨਹੀਂ ਹੈ। ਫਿਜੀਟ ਦਾ ਅਵਿਸ਼ਕਾਰ 1990 'ਚ ਹੋਇਆ ਸੀ ਪਰ 2017 'ਚ ਇਹ ਪਾਪੂਲਰ ਹੋ ਗਏ। ਬੱਚੇ ਕੀ, ਵੱਡੇ ਵੀ ਫਿਜੀਟਸ ਖਰੀਦ ਰਹੇ ਹੋ ਅਤੇ ਉਨ੍ਹਾਂ ਨੂੰ ਘੁਮਾਉਂਦੇ ਹੋਏ ਕਰ ਰਹੇ ਹਨ।
Finger Spinner ਨਾਂ ਦਾ ਐਪ ਇਸ ਖਿਡੌਣੇ ਦੇ ਆਧਾਰ 'ਤੇ ਬਣਿਆ ਹੈ। ਇਸ ਐਪ 'ਚ ਦਿਖਣ ਵਾਲੇ ਫਿਜੀਟ ਨੂੰ ਸਵਾਈਪ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਘੁਮਾਉਣਾ ਹੁੰਦਾ ਹੈ। ਹਰ ਵਾਰ ਆਪਣੇ ਟੀਚੇ ਨੂੰ ਪੂਰਾ ਕਰਨ 'ਤੇ ਨਵੇਂ ਫਿਜੀਟਸ ਅਨਲਾਕ ਹੁੰਦੇ ਹਨ।
Finger Spinner ਐਪ ਨੂੰ Ketchapp Games ਨਾਂ ਦੀ ਕੰਪਨੀ ਨੇ ਬਣਾਇਆ ਹੈ। ਇਹ ਕੰਪਨੀ ਹੈ, ਜੋ 2048 ਅਤੇ 'Ballz' ਵਰਗੇ ਗੇਮਜ਼ ਬਣਾ ਚੁੱਕੀ ਹੈ। ਹੁਣ Finger Spinner ਇੰਨਾ ਪਾਪੂਲਰ ਹੋ ਗਿਆ ਹੈ ਕਿ ਇਸ ਨਾਲ ਐਪਲ ਦੇ ਪਲੇ ਸਟੋਰ 'ਤੇ ਯੂਟਿਊਬ, ਮੈਸੇਜ਼ਰ, ਵਟਸਐਪ, ਇੰਸਟਾਗ੍ਰਾਮ ਅਤੇ ਸਨੈਪਚੈਟ ਵਰਗੇ ਐਪਸ ਨੂੰ ਛੱਡ ਕੇ ਫਰੀ ਐਪਸ ਦੀ ਲਿਸਟ 'ਚ ਟਾਪ 'ਤੇ ਜਗ੍ਹਾ ਬਣਾ ਲਈ ਹੈ। ਫਿਜੀਟ ਸਪਿਨਰ ਐਪਸ ਸਿਰਫ ਆਈਫੋਨ ਯੂਜ਼ਰਸ ਦੇ ਵਿਚਕਾਰ ਹੀ ਪਾਪੂਲਰ ਹੈ। ਜੇਕਰ ਐਂਡਰਾਇਡ 'ਤੇ Fidget Spinner ਐਪ ਨੂੰ ਦੇਖੇ ਤਾਂ ਇਹ ਟਾਪ ਫਰੀ ਐਪ ਦੀ ਲਿਸਟ 'ਚ ਨਹੀਂ ਹੈ, ਜਦਕਿ Fidget Spinner neon glow ਨਾਂ ਦਾ ਐਪ 21ਵੇਂ ਨੰਬਰ 'ਤੇ ਜ਼ਰੂਰ ਦਿਖਾਈ ਦਿੰਦਾ ਹੈ।
Moto Z2 Force ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ
NEXT STORY