ਜਲੰਧਰ- ਮੋਟੋਰੋਲਾ ਦੇ ਇਸ ਸਾਲ ਆਉਣ ਵਾਲੇ ਸਮਾਰਟਫੋਨ ਦੇ ਬਾਰੇ 'ਚ ਕਾਫੀ ਸਮੇਂ ਤੋਂ ਚਰਚਾ ਜਾਰੀ ਹੈ। ਜਿੰਨ੍ਹਾਂ ਦੇ ਅਨੁਸਾਰ ਇਸ ਸਾਲ 2017 'ਚ ਮੋਟੋਰੋਲਾ ਇਕ ਜਾਂ ਦੋ ਨਹੀਂ ਸਗੋਂ ਕਈ ਸਮਾਰਟਫੋਨ ਬਾਜ਼ਾਰ 'ਚ ਉਤਾਰ ਸਕਦੀ ਹੈ, ਜਿੰਨ੍ਹਾਂ 'ਚ ਮੋਟੋ Z2 Force, ਮੋਟੋ Z2 Play, ਮੋਟੋ E4 ਅਤੇ E4 ਪਲੱਸ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਸਮਾਰਟਫੋਨਜ਼ ਦੇ ਬਾਰੇ 'ਚ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਮੋਟੋ Z2 Force ਦੀ ਨਵੀਂ ਇਮੇਜ਼ ਸਾਹਮਣੇ ਆਈ ਹੈ।ਐਂਡਰਾਇਡ ਅਥਾਰਟੀ ਵੈੱਬਸਾਈਟ 'ਤੇ ਦਿੱਤੀ ਗਈ ਐਕਸਕਲੂਸਿਵ ਰਿਪੋਰਟ 'ਤੇ ਮੋਟੋ Z2 Force ਦੇ ਸਮਾਨ ਹੀ ਹੈ। ਮੋਟੋ Z2 Force ਦੀ ਇਮੇਜ਼ ਆਫਿਸ਼ੀਅਲ ਰੇਂਡਰ 'ਚ ਪ੍ਰਾਪਤ ਹੋਈ ਹੈ।
ਮੋਟੋ Z2 Force ਦੀ ਰੇਂਡਰ ਇਮੇਜ਼ 'ਚ ਪਿਛਲੇ ਦਿਨੀ ਲੀਕ ਹੋਏ ਮੋਟੋ Z2 Play ਦੇ ਸਮਾਨ ਹੈ, ਜਦਕਿ ਦੋਵੇਂ ਹੀ ਸਮਾਰਟਫੋਨ ਦੇ ਫਰੰਟ ਪੈਨਲ 'ਚ ਅੰਤਰ ਦੇਖਿਆ ਜਾ ਸਕਦਾ ਹੈ। ਮੋਟੋ Z2 Play ਦਾ ਫਰੰਟ ਥੋੜਾ ਵੱਖ ਹੈ ਪਰ ਸਭ ਤੋਂ ਵੱਡਾ ਅੰਤਰ ਇਨ੍ਹਾਂ ਦੇ ਬੈਕ ਪੈਨਲ 'ਚ ਹੈ। ਇਮੇਜ਼ 'ਚ ਦੇਖਿਆ ਜਾ ਸਕਦਾ ਹੈ ਕਿ ਮੋਟੋ Z2 Play 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਦਕਿ ਮੋਟੋ Z2 Play 'ਚ ਸਿਰਫ ਸਿੰਗਲ ਕੈਮਰਾ ਉਪਲੱਬਧ ਹੈ।
ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ, ਜਿਸ 'ਚ ਮੋਟੋਰੋਲਾ ਦੀ ਸ਼ਟਰਪ੍ਰੂਫ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤਕਨੀਕ ਦਾ ਉਪਯੋਗ ਡਿਵਾਈਸ ਦੀ ਸਕਰੀਨ 'ਤੇ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਡਿਵਾਈਸ ਡਿੱਗ ਵੀ ਜਾਵੇ ਤਾਂ ਇਹ ਨਹੀਂ ਟੁੱਟਦਾ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਕਵਾਲਕਮ ਦੇ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਉਪਯੋਗ ਹੋਵੇਗਾ।
ਭਾਰਤ 'ਚ ਕਾਰਾਂ ਨਹੀਂ ਵੇਚੇਗੀ General Motors
NEXT STORY