ਗੈਜੇਟ ਡੈਸਕ– ਇਕ ਲੰਬੇ ਵਿਰੋਧ ਤੋਂ ਬਾਅਦ ਆਖ਼ਿਰਕਾਰ ਐਪਲ ਨੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਨੂੰ ਸਵਿਕਾਰ ਕਰ ਲਿਆ ਹੈ। ਐਪਲ ਨੇ ਕਿਹਾ ਹੈ ਕਿ ਆਉਣ ਵਾਲੇ ਆਈਫੋਨ ਟਾਈਪ-ਸੀ ਪੋਰਟ ਦੇ ਨਾਲ ਆਉਣਗੇ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ 15 ਜਾਂ ਆਈਫੋਨ 16-ਸੀਰੀਜ਼ ਨੂੰ ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ
ਇਸਦੀ ਜਾਣਕਾਰੀ ਐਪਲ ਦੇ ਮਾਰਕੀਟਿੰਗ ਹੈੱਡ Greg Joswiak ਨੇ ਇਕ ਪ੍ਰੈੱਸ ਕਾਨਫਰੰਸ ’ਚ ਦਿੱਤੀ ਹੈ। ਆਈਫੋਨ ਲਈ ਯੂ.ਐੱਸ.ਬੀ.-ਸੀ ’ਤੇ ਸਵਿੱਚ ਕਰਨ ਦੀ ਐਲਾਨ ਦੀ ਯੋਜਨਾ ਬਾਰੇ ਪੁੱਛੇ ਜਾਣ ’ਤੇ Greg Joswiak ਨੇ ਕਿਹਾ ਕਿ ਜ਼ਾਹਿਰ ਹੈ, ਸਾਨੂੰ ਇਸਦਾ ਪਾਲਨ ਕਰਨਾ ਹੋਵੇਗਾ, ਸਾਡੇ ਕੋਲ ਕੋਈ ਬਦਲ ਨਹੀਂ ਹੈ। ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਨੇ 2024 ਤੋਂ ਸਾਰੇ ਡਿਵਾਈਸ ’ਚ ਟਾਈਪ-ਸੀ ਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
Greg Joswiak ਨੇ ਇਹ ਵੀ ਕਿਹਾ ਕਿ ਸਿਰਫ਼ ਯੂਰਪੀਅਨ ਯੂਨੀਅਨ ਵਾਲੇ ਦੇਸ਼ਾਂ ’ਚ ਹੀ ਨਹੀਂ ਸਗੋਂ ਦੁਨੀਆ ਦੇ ਤਮਾਮ ਦੇਸ਼ਾਂ ’ਚ ਵਿਕਣ ਵਾਲੇ ਆਈਫੋਨ ਵੀ ਯੂ.ਐੱਸ.ਬੀ.-ਸੀ ਪੋਰਟ ਵਾਲੇ ਹੋਣਗੇ। ਅਜਿਹੇ ’ਚ ਭਾਰਤੀ ਬਾਜ਼ਾਰ ਲਈ ਐਪਲ ਨੂੰ ਵੱਡੇ ਬਦਲਾਅ ਨਹੀਂ ਕਰਨੇ ਹੋਣਗੇ ਕਿਉਂਕਿ ਭਾਰਤ ਸਰਕਾਰ ਵੀ ਕਾਮਨ ਚਾਰਜਰ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ
ਫਿਲਹਾਲ ਐਪਲ ਦੇ ਆਈਫੋਨ ਅਤੇ ਆਈਪੈਡ ਲਾਈਟਨਿੰਗ ਪੋਰਟ ਦੇ ਨਾਲ ਆਉਂਦੇ ਹਨ ਜੋ ਕਿ ਐਪਲ ਦਾ ਵਿਸ਼ੇਸ਼ ਪੋਰਟ ਹੈ। ਐਪਲ ਤੋਂ ਇਲਾਵਾ ਕੋਈਹੋਰ ਕੰਪਨੀ ਇਸ ਚਾਰਜਿੰਗ ਪੋਰਟ ਦਾ ਇਸਤੇਮਾਲ ਨਹੀਂ ਕਰਦੀ। ਹਾਲ ਹੀ ’ਚ ਲਾਂਚ ਹੋਈ ਆਈਫੋਨ 14-ਸੀਰੀਜ਼ ਦੇ ਨਾਲ ਟਾਈਪ-ਸੀ ਪੋਰਟ ਦੀ ਉਮੀਦ ਕੀਤੀ ਗਈ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ
ਇੰਸਟਾਗ੍ਰਾਮ ’ਤੇ PM ਮੋਦੀ ਨੂੰ ਮਿਲੇ ਹਨ ਰਿਕਾਰਡ ਵਿਊਜ਼, ਫੇਸਬੁੱਕ ਤੇ ਟਵਿਟਰ ਨੂੰ ਪਿੱਛੇ ਛੱਡ ਜਾਂਦੀਆਂ ਹਨ ਪੋਸਟਾਂ
NEXT STORY