ਜਲੰਧਰ- iPhone 7 ਦੀ ਲਾਂਚਿੰਗ ਤੋਂ ਬਾਅਦ ਐਪਲ ਹੁਣ 27 ਅਕਤੂਬਰ ਨੂੰ ਇਕ ਹੋਰ ਇਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਇਵੈਂਟ ਨੂੰ ਲੈ ਕੇ ਕੰਪਨੀ ਨੇ ਅਲੱਗ ਤੋਂ ਵੈੱਬਪੇਜ ਵੀ ਬਣਾਇਆ ਹੈ। ਇਹ ਇਵੈਂਟ ਕੂਪਰਟੀਨੋ 'ਚ ਐਪਲ ਦੇ ਕੈਂਪਸ ਦੇ ਅੰਦਰ ਹੀ ਹੋਵੇਗਾ ਅਤੇ ਭਾਰਤੀ ਸਮੇਂ ਮੁਤਾਬਕ 10 ਵਜੇ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।
ਇਸ ਇਵੈਂਟ ਲਈ ਬਣੇ ਨਵੇਂ ਪੇਜ 'ਚ ਨਾ ਸਿਰਫ ਇਵੈਂਟ ਦੀ ਤਰੀਕ ਦੀ ਜਾਣਕਾਰੀ ਦਿੱਤੀ ਗਈ ਹੈ ਸਗੋਂ ਅਪਕਮਿੰਗ ਮੈਕਬੁੱਕ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਪੇਜ 'ਚ ਇਵੈਂਟ ਦਾ ਨਾਂ 'hello again' ਲਿਖਿਆ ਗਿਆ ਹੈ ਦਰਅਸਲ ਮੈਕ ਨੂੰ ਸਾਲ 1984 'ਚ 'Hello' ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ।
ਖਬਰਾਂ ਮੁਤਾਬਕ ਇਸ ਇਵੈਂਟ 'ਚ ਐਪਲ ਮੈਕਬੁੱਕ ਪ੍ਰੋ ਲੈਪਟਾਪਸ ਦੀ ਨਵੀਂ ਰੇਂਜ ਸ਼ੋਅਕੇਸ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਰੇਟੀਨਾ ਡਿਸਪਲੇ ਵਾਲੀ ਮੈਕਬੁੱਕ ਦਾ ਅਪਗ੍ਰੇਡਿਡ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਐਪਲ ਆਪਣੀ 11-ਇੰਚ ਵਾਲੀ ਮੈਕਬੁੱਕ ਏਅਰ ਰੇਂਜ ਦਾ ਪ੍ਰਾਡਕਸ਼ਨ ਬੰਦ ਕਰ ਸਕਦੀ ਹੈ ਤਾਂ ਜੋ 13-ਇੰਚ ਵਾਲੀ ਮੈਕਬੁੱਕ ਏਅਰ 'ਤੇ ਫੋਕਸ ਕੀਤਾ ਜਾ ਸਕੇ। ਨਵੀਂ ਰੇਂਜ 'ਚ ਕੀ-ਬੋਰਡ ਦੇ ਉੱਪਰ ਓ.ਐੱਲ.ਈ.ਡੀ. ਟੱਚ ਪੈਨਲ ਹੋ ਸਕਦਾ ਹੈ। ਇਸ ਪੈਨਲ 'ਚ ਕੁਝ ਐਪਸ ਲਈ ਕਸਟਮਾਈਜ਼ ਕੀਤੀਆਂ ਜਾਣ ਵਾਲੀਆਂ ਸਪੈਸ਼ਲ ਫੰਕਸ਼ਨ ਕੀਜ਼ ਵੀ ਹੋ ਸਕਦੀਆਂ ਹਨ ਅਤੇ ਕੀ-ਬੋਰਡ ਦੇ ਦੋਵਾਂ ਕਿਨਾਰਿਆਂ 'ਤੇ ਸਪੀਕਰ ਗ੍ਰਿੱਲ ਵੀ ਲੱਗੀ ਹੋਣ ਦੀ ਉਮੀਦ ਹੈ।
ਸ਼ਿਓਮੀ ਨੇ ਬਣਾਇਆ 18 ਦਿਨਾਂ 'ਚ ਵਿਕਰੀ ਦਾ ਨਵਾਂ ਰਿਕਾਰਡ
NEXT STORY