ਗੈਜੇਟ ਡੈਸਕ– 15 ਸਤੰਬਰ ਯਾਨੀ ਕੱਲ੍ਹ ਐਪਲ ਦਾ ‘ਟਾਈਮ ਫਾਈਲਸ’ ਈਵੈਂਟ ਹੋਣ ਜਾ ਰਿਹਾ ਹੈ। ਇਹ ਸਪੈਸ਼ਲ ਈਵੈਂਟ ਵੀ WWDC ਦੀ ਤਰ੍ਹਾਂ ਆਨਲਾਈਨ ਬੇਸਡ ਹੋਵੇਗਾ ਅਤੇ ਇਸ ਦਾ ਲਾਈਵ ਸਟਰੀਮ ਵੇਖਿਆ ਜਾ ਸਕਦਾ ਹੈ। ਟਾਈਮ ਫਾਈਲਸ ਈਵੈਂਟ ’ਚ ਕੰਪਨੀ ਵਿਅਰੇਬਲ ਲਾਂਚ ਕਰਨ ਦੀ ਤਿਆਰੀ ’ਚ ਹੈ। ਐਪਲ ਵਾਚ ਤੋਂ ਇਲਾਵਾ ਵੀ ਕੁਝ ਨਵੇਂ ਪ੍ਰੋਡਕਟਸ ਇਸ ਈਵੈਂਟ ’ਚ ਲਾਂਚ ਕੀਤੇ ਜਾ ਸਕਦੇ ਹਨ।
ਰਿਪੋਰਟ ਮੁਤਾਬਕ, ਕੰਪਨੀ ਇਕ ਸਸਤੀ ਐਪਲ ਵਾਚ ਵੀ ਲਾਂਚ ਕਰ ਸਕਦੀ ਹੈ। ਇਸ ਨੂੰ Apple Watch SE ਕਿਹਾ ਜਾ ਸਕਦਾ ਹੈ। ਇਸ ਵਾਚ ਨੂੰ Apple Watch Series 3 ਦੇ ਰਿਪਲੇਸਮੈਂਟ ਦੇ ਤੌਰ ’ਤੇ ਵੀ ਵੇਖਿਆ ਜਾ ਸਕਦਾ ਹੈ। ਐਪਲ ਦੀ ਇਨਸਾਈਡਰ ਇਨਫਾਰਮੇਸ਼ਨ ਰੱਖਣਵਾਲੇ ਜਾਨ ਪ੍ਰੋਸਰ ਨੇ ਕਿਹਾ ਹੈ ਕਿ ਨਵਾਂ ਐਪਲ ਵਾਚ ਮਾਡਲ Watch Series 4 ਨਾਲ ਮਿਲਦਾ-ਜੁਲਦਾ ਹੋਵੇਗਾ ਅਤੇ ਇਸ ਦੇ 40mm ਅਤੇ 44mm ਸਾਈਜ਼ ਉਪਲੱਬਧ ਹੋਣਗੇ।
ਐਪਲ ਦੀ ਘੱਟ ਕੀਮਤ ਵਾਲੀ ਸਮਾਰਟ ਵਾਚ ’ਚ ਕਈ ਨਵੇਂ ਫੀਚਰਜ਼ ਨਹੀਂ ਹੋਣਗੇ। ਇਨ੍ਹਾਂ ’ਚ ਆਲਵੇਜ ਆਨ ਡਿਸਪਲੇਅ ਅਤੇ ਈ.ਸੀ.ਜੀ. ਵਰਗੇ ਫੀਚਰਜ਼ ਨਹੀਂ ਮਿਲਣਗੇ। ਹਾਲਾਂਕਿ, ਡਿਜ਼ਾਇਨ ’ਚ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ। ਜਾਨ ਪ੍ਰੋਸਰ ਨੇ ਕਿਹਾ ਹੈ ਕਿ ਇਸ ਐਪਲ ਵਾਚ ਮਾਡਲ ’ਚ M9 ਚਿਪ ਦਿੱਤੀ ਜਾਵੇਗੀ। ਇਹ ਕੋ-ਪ੍ਰੋਸੈਸਰ ਐਪਲ ਦੇ ਪੁਰਾਣੇ ਆਈਫੋਨ ਜਿਵੇਂ- iPhone SE ਅਤੇ iPhone 6s ’ਚ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਰਿਪੋਰਟ ’ਚ ਇਹ ਵੀ ਕਿਹਾ ਗਿਆ ਸੀ ਕਿ ਕੰਪਨੀ ਆਪਣੇ ਈਵੈਂਟ ’ਚ Apple Watch Kids ਵੀ ਲਾਂਚ ਕਰ ਸਕਦੀ ਹੈ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ Apple Watch SE ਆਏਗੀ ਜਾਂ ਇਹ ਦੋਵੇਂ ਹੀ ਮਿਡ ਰੇਂਜ ਐਪਲ ਵਾਚ ਲਾਂਚ ਕੀਤੀਆਂ ਜਾ ਰਹੀਆਂ ਹਨ। ਫਿਲਹਾਲ 15 ਸਤੰਬਰ ਦੇ ਈਵੈਂਟ ’ਚ ਐਪਲ ਵਾਚ ਤੋਂ ਇਲਾਵਾ ਆਈਪੈਡ ਏਅਰ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਏਅਰ ਟੈਗਸ ਵੀ ਲਾਂਚ ਕਰ ਸਕਦੀ ਹੈ ਜਿਸ ਨੂੰ ਐਪਲ ਡਿਵਾਈਸ ਲੋਕੇਟ ਕਰਨ ਲਈ ਫਿਜੀਕਲ ਟੈਗ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕੇਗਾ। ਐਪਲ ਟਾਈਮ ਫਾਈਲਸ ਈਵੈਂਟ 15 ਸਤੰਬਰ ਨੂੰ ਰਾਤ ਦੇ 10:30 ਵਜੇ ਸ਼ੁਰੂ ਹੋਵੇਗਾ।
WhatsApp ’ਚ ਆਇਆ ਨਵਾਂ ਐਨੀਮੇਟਿਡ ਸਟਿਕਰ ਪੈਕ, ਜਲਦ ਜੁੜੇਗਾ ਇਕ ਹੋਰ ਫੀਚਰ
NEXT STORY