ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਮਸ਼ਹੂਰ ਟੈੱਕ ਕੰਪਨੀ ਐਪਲ ਹਾਲ ਹੀ ’ਚ ਲਾਂਚ ਕੀਤੀ ਗਈ ਆਪਣੀ ਆਈਫੋਨ 12 ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ਉਥੇ ਹੀ ਹੁਣ ਸਾਹਮਣੇ ਆਈ ਇਕ ਨਵੀਂ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਕੰਪਨੀ ਜਲਦ ਹੀ ਐਂਟਰੀ ਲੈਵਲ ਏਅਰਪੌਡਸ ਲਾਂਚ ਕਰਨ ਵਾਲੀ ਹੈ ਜੋ ਕਿ ਡਿਜ਼ਾਇਨ ਦੇ ਮਾਮਲੇ ’ਚ ਮੌਜੂਦਾ ਏਅਰਪੌਡਸ ਵਰਗੇ ਹੀ ਹੋਣਗੇ। ਇਸ ਤੋਂ ਇਲਾਵਾ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਏਅਰਪੌਡਸ ਦੇ ਨਾਲ ਹੀ ਸਮਾਰਟ ਸਪੀਕਰ ਅਤੇ ਨਵਾਂ ਹੈੱਡਫੋਨ ਵੀ ਲਾਂਚ ਕਰੇਗੀ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਐਪਲ ਦੋ ਏਅਰਪੌਡਸ ’ਤੇ ਕੰਮ ਕਰ ਰਹੀ ਹੈ ਅਤੇ ਇਸ ਵਿਚੋਂ ਇਕ ਐਂਟਰੀ ਲੈਵਲ ਸੈਗਮੈਂਟ ’ਚ ਦਸਤਕ ਦੇਵੇਗਾ। ਜਦਕਿ ਦੂਜਾ ਏਅਰਪੌਡਸ ਦਾ ਸਕਸੈਸਰ ਵਰਜ਼ਨ ਏਅਰਪੌਡਸ ਪ੍ਰੋ ਹੋਵੇਗਾ ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆਸੀ। ਰਿਪੋਰਟ ਮੁਤਾਬਕ, ਕੰਪਨੀ ਆਪਣਾ ਸਸਤਾ ਏਅਰਪੌਡਸ ਅਗਲੇ ਸਾਲ ਯਾਨੀ 2021 ਦੀ ਪਹਿਲੀ ਤਿਮਾਹੀ ’ਚ ਲਾਂਚ ਕਰ ਸਕਦੀ ਹੈ। ਏਅਰਪੌਡਸ ਡਿਜ਼ਾਇਨ ਦੇ ਮਾਮਲੇ ’ਚ ਕਾਫੀ ਹੱਦ ਤਕ ਏਅਰਪੌਡਸ ਵਰਗਾ ਹੀ ਹੋਵੇਗਾ। ਇਸ ਵਿਚ ਬਿਹਤਰ ਬੈਟਰੀ ਬੈਕਅਪ ਮਿਲੇਗਾ ਪਰ ਨੌਇਜ਼ ਕੈਂਸੀਲੇਸ਼ਨ ਵਰਗਾ ਹਾਈ ਐਂਡ ਫੀਚਰ ਸਸਤੇ ਏਅਰਪੌਡਸ ’ਚ ਨਹੀਂ ਹੋਵੇਗਾ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਏਅਰਪੌਡਸ ਪ੍ਰੋ ਦੀ ਸੈਕਿੰਡ ਜਨਰੇਸ਼ਨ ’ਚ ਕੁਝ ਬਦਲਾਅ ਵੇਖਣ ਨੂੰ ਮਿਲਣਗੇ। ਇਸ ਵਾਰ ਏਅਰਪੌਡਸ ਪ੍ਰੋ ਨੂੰ ਗੋਲਾਕਾਰ ਡਿਜ਼ਾਇਨ ਦਿੱਤਾ ਜਾਵੇਗਾ ਤਾਂ ਜੋ ਉਹ ਕੰਨਾਂ ’ਤੇ ਬਿਲਕੁਲ ਫਿਟ ਬੈਠਣ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਏਅਰਪੌਡਸ ਪ੍ਰੋ ਡਿਜ਼ਾਇਨ ਦੇ ਮਾਮਲੇ ’ਚ ਹਾਲ ਹੀ ’ਚ ਲਾਂਚ ਕੀਤੇ ਗਏ ਸੈਮਸੰਗ, ਐਮਾਜ਼ੋਨ ਅਤੇ ਗੂਗਲ ਦੇ ਪ੍ਰੀਮੀਅਮ ਈਅਰਬਡਸ ਦੀ ਤਰ੍ਹਾਂ ਹੀ ਹੋ ਸਕਦਾ ਹੈ।
ਇਸ ਵਾਰ ਕੰਨੀ ਦੇ ਡਿਵਾਈਸ ’ਚ ਕੰਪੈਕਟ ਡਿਜ਼ਾਇਨ ਤੋਂ ਇਲਾਵਾ ਨਵਾਂ ਵਾਇਰਲੈੱਸ ਚਿਪ ਵੇਖਣ ਨੂੰ ਮਿਲੇਗਾ। ਰਿਪੋਰਟ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਆਉਣ ਵਾਲੇ ਏਅਰਪੌਡਸ ’ਚ ਨੌਇਸ ਕੈਂਸੀਲੇਸ਼ਨ, ਵਾਇਰਲੈੱਸ ਐਂਟੀਨਾ ਅਤੇ ਮਾਈਕ੍ਰੋਫੋਨ ਨੂੰ ਛੱਟੋ ਫਰੇਮ ’ਚ ਇੰਟੀਗ੍ਰੇਟ ਕਰਨ ’ਚ ਐਪਲ ਨੂੰ ਸਮੱਸਿਆ ਹੋ ਰਹੀ ਹੈ। ਕੰਪਨੀ ਨੇ ਸਸਤੇ ਏਅਰਪੌਡਸ ਦੇ ਨਾਲ ਹੀ ਨਵੇਂ ਸਮਾਰਟ ਸਪੀਕਰ ’ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਅਧਿਕਾਰਤ ਤੌਰ ’ਤੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਮੀਦ ਹੈ ਕਿ ਕੰਪਨੀ ਜਲਦ ਹੀ ਆਪਣੇ ਆਉਣ ਵਾਲੇ ਡਿਵਾਈਸਿਜ਼ ਨੂੰ ਲੈ ਕੇ ਕੁਝ ਖੁਲਾਸਾ ਕਰ ਸਕਦੀ ਹੈ।
ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ
NEXT STORY