ਗੈਜੇਟ ਡੈਸਕ– ਐਪਲ ਦੀ ਸਮਾਰਟਵਾਚ 4 ਨੇ ਇਕ ਹੋਰ ਵਿਅਕਤੀ ਦੀ ਜਾਨ ਬਚਾਈ ਹੈ। ਐਪਲ ਦੀ ਵਾਚ 4 ਕਾਰਨ 67 ਸਾਲ ਦੇ ਇਕ ਵਿਅਕਤੀ ਨੂੰ ਸਮੇਂ ’ਤੇ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਦੀ ਜਾਨ ਬਚ ਗਈ। ਇਹ ਮਾਮਲਾ ਨਾਰਵੇ ਦਾ ਹੈ। ਨਾਰਵੇ ਦੀ ਵੈੱਬਸਾਈਟ NRK ਦੀ ਰਿਪੋਰਟ ਮੁਤਾਬਕ, 67 ਸਾਲ ਦੇ ਟੋਰਾਲਵ ਓਸਟਵੈਂਗ ਨੂੰ ਪੁਲਸ ਨੇ ਉਸ ਦੇ ਬਾਥਰੂਮ ’ਚ ਬੇਹੋਸ਼ ਪਾਇਆ। ਉਸ ਦੇ ਚਿਹਰੇ ’ਤੇ ਖੂਨ ਵੀ ਲੱਗਾ ਹੋਇਆ ਸੀ। ਪੁਲਸ ਨੇ ਦੱਸਿਆ ਕਿ ਸ਼ਾਇਦ ਟੋਰਾਲਵ ਅੱਧੀ ਰਾਤ ਨੂੰ ਬਾਥਰੂਮ ਗਿਆ ਹੋਵੇਗਾ ਅਤੇ ਉਥੇ ਚੱਕਰ ਆਉਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਿਆ।

ਡਿੱਗਣ ਦੇ 1 ਮਿੰਟ ਬਾਅਦ ਸਮਾਰਟਵਾਚ ਨੇ ਭੇਜੀ ਲੋਕੇਸ਼ਨ
ਟੋਰਾਲਵ ਨੇ ਐਪਲ ਦੀ ਲੇਟੈਸਟ ਸਮਾਰਟਵਾਚ 4 ਪਾਈ ਹੋਈ ਸੀ। ਵਾਚ 4 ਦੇ ਫਾਲ ਡਿਟੈਕਸ਼ਨ ਫੀਚਰ ਕਾਰਨ ਉਨ੍ਹਾਂ ਦੇ ਬਾਥਰੂਮ ’ਚ ਬੇਹੋਸ਼ ਹੋਣਦੇ 1 ਮਿੰਟ ਬਾਅਦ ਤੁਰੰਤ ਐਮਰਜੈਂਸੀ ਅਥਾਰਿਟੀਜ਼ ਨੂੰ ਉਨ੍ਹਾਂ ਦੀ ਲੋਕੇਸ਼ਨ ਬਾਰੇ ਅਲਰਟ ਕੀਤਾ ਗਿਆ। ਲੋਕੇਸ਼ਨ ’ਤੇ ਪਹੁੰਚ ਕੇ ਪੁਲਸ ਨੇ ਟੋਰਾਲਵ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਬਾਥਰੂਮ ’ਚ ਡਿੱਗਣ ਕਾਰਨ ਟੋਰਾਲਵ ਦੇ ਚਿਹਰੇ ’ਤੇ ਤਿੰਨ ਥਾਂ ਫਰੈਕਚਰ ਹੋਏ ਹਨ। ਹਾਲਾਂਕਿ, ਉਸ ਦੀ ਜਾਨ ਬਚ ਗਈ ਹੈ। ਟੋਰਾਲਵ ਦਾ ਕਹਿਣਾ ਹੈ ਕਿ ਐਪਲ ਦੀ ਸਮਾਰਟਵਾਚ ਕਾਰਨ ਉਸ ਦੀ ਜਾਨ ਬਚੀ ਹੈ।

ਯੂਜ਼ਰਜ਼ ਨੂੰ ਭੇਜਿਆ ਜਾਂਦਾ ਹੈ ਅਲਰਟ
ਐਪਲ ਵਾਚ 4 ’ਚ 65 ਸਾਲ ਤੋਂ ਉਪਰ ਦੇ ਯੂਜ਼ਰਜ਼ ਲਈ ਫਾਲ ਡਿਟੈਕਸ਼ਨ ਫੀਚਰ ਨੂੰ ਆਟੋਮੈਟਿਕ ਤਰੀਕੇ ਨਾਲ ਆਨ ਕਰ ਦਿੱਤਾ ਜਾਂਦਾ ਹੈ। ਇਹ ਫੀਚਰ ਡਿੱਗਣ ਦੀ ਹਾਲਤ ’ਚ ਯੂਜ਼ਰ ਨੂੰ ਤੁਰੰਤ ਅਲਰਟ ਭੇਜਦਾ ਹੈ। ਯੂਜ਼ਰ ਇਸ ਅਲਰਟ ਨੂੰ ਡਿਸਮਿਸ (ਜੇਕਰ ਡਿੱਗਣ ਕਾਰਨ ਉਸ ਨੂੰ ਜ਼ਿਆਦਾ ਸੱਟ ਨਹੀਂ ਆਈ ਹੈ) ਵੀ ਕਰ ਸਕਦਾ ਹੈ ਜਾਂ ਅਲਰਟ ਦਾ ਇਸਤੇਮਾਲ ਐਮਰਜੈਂਸੀ ਨੂੰ ਕਾਲ ਕਰਨ ’ਚ ਕੀਤਾ ਜਾ ਸਕਦਾ ਹੈ। ਨੋਟੀਫਿਕੇਸ਼ਨ ਭੇਜਣ ਦੇ 60 ਸੈਕਿੰਡ ਦੇ ਅੰਦਰ ਐਪਲ ਵਾਚ 4 ਨੂੰ ਜੇਕਰ ਕੋਈ ਹਰਕਤ ਸਮਝ ਨਹੀਂ ਆਉਂਦੀ ਤਾਂ ਉਹ ਆਟੋਮੈਟਿਕਲੀ ਤਰੀਕੇ ਨਾਲ ਐਮਰਜੈਂਸੀ ਸਰਵਿਸਿਜ਼ ਨੂੰ ਕਾਲ ਕਰਦੀ ਹੈ ਅਤੇ ਮੈਸੇਜ ਦੇ ਨਾਲ ਡਿੱਗਣ ਵਾਲੇ ਵਿਅਕਤੀ ਦੀ ਲੋਕੇਸ਼ਨ ਵੀ ਭੇਜਦੀ ਹੈ। ਐਪਲ ਵਾਚ 4 ’ਚ ਇਹ ਫੀਚਰ ਸਾਰੇ ਖੇਤਰਾਂ ’ਚ ਉਪਲਬਧ ਹੋ ਗਿਆ ਹੈ।

ਪਲਸਰ ਬਾਈਕ ਤੋਂ ਵੀ ਮਹਿੰਗੀ ਇਹ ਸਾਈਕਲ ਭਾਰਤ 'ਚ ਹੋਈ ਲਾਂਚ
NEXT STORY