ਪੁਣੇ- ਪੁਣੇ 'ਚ ਮੰਗਲਵਾਰ ਸਵੇਰੇ ਚਾਰ ਸਾਲਾ ਇਕ ਕੁੜੀ ਬਿਲਡਿੰਗ ਦੀ ਤੀਜੀ ਮੰਜ਼ਿਲ ਦੀ ਗਰਿੱਲ 'ਚ ਫਸ ਗਈ। ਬੱਚੀ ਦੀ ਮਾਂ ਉਸ ਨੂੰ ਗਲਤੀ ਨਾਲ ਘਰ 'ਚ ਬੰਦ ਕਰ ਕੇ ਵੱਡੀ ਧੀ ਨੂੰ ਸਕੂਲ ਬੱਸ ਤੱਕ ਛੱਡਣ ਗਈ ਸੀ। ਘਰ 'ਚ ਬੰਦ ਬੱਚੀ ਖੇਡਦੇ-ਖੇਡਦੇ ਖਿੜਕੀ ਕੋਲ ਪਹੁੰਚ ਗਈ ਅਤੇ ਗਰਿੱਲ ਦੇ ਬਾਹਰ ਲਟਕ ਗਈ। ਉਸ ਦਾ ਸਿਰ ਗਰਿੱਲ 'ਚ ਅਟਕ ਗਿਆ।
ਉਸੇ ਬਿਲਡਿੰਗ 'ਚ ਰਹਿਣ ਵਾਲੇ ਇਕ ਫਾਇਰ ਫਾਈਟਰ ਨੇ ਬੱਚੀ ਨੂੰ ਲਟਕਦੇ ਦੇਖਿਆ ਅਤੇ ਤੇਜ਼ੀ ਨਾਲ ਤੀਜੀ ਮੰਜ਼ਿਲ 'ਤੇ ਪਹੁੰਚੇ। ਦਰਵਾਜ਼ਾ ਬੰਦ ਹੋਣ ਕਾਰਨ ਹੇਠਾਂ ਗਏ ਅਤੇ ਬੱਚੀ ਦੀ ਮਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੋਵਾਂ ਨੇ ਉੱਪਰ ਆ ਕੇ ਬੱਚੀ ਨੂੰ ਬਚਾਇਆ। ਘਟਨਾ ਮੰਗਲਵਾਰ ਸਵੇਰੇ ਕਰੀਬ 9 ਵਜੇ ਨਿੰਬਾਲਕਰਵਾੜੀ ਇਲਾਕੇ ਦੀ ਸੋਨਾਵਣੇ ਬਿਲਡਿੰਗ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Air India Plane Crash : AAIB ਨੇ ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਹਾਦਸੇ ਦੀ ਪਹਿਲੀ ਰਿਪੋਰਟ
NEXT STORY