ਗੈਜੇਟ ਡੈਸਕ– ਐਪਲ ਆਪਣੇ ਪ੍ਰੋਡਕਟ ਅਤੇ ਫੈਸਲੇ ਨਾਲ ਹਰ ਵਾਰ ਦੁਨੀਆ ਨੂੰ ਹੈਰਾਨ ਕਰ ਦਿੰਦੀ ਹੈ। ਹੁਣ ਐਪਲ ਦੇ ਨਵੇਂ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕੁਝ ਲੋਕਾਂ ਦੀ ਨੀਂਦ ਵੀ ਹਰਾਮ ਹੋ ਗਈ ਹੈ। ਐਪਲ ਨੇ ਕਿਹਾ ਹੈ ਕਿ ਉਹ ਚੋਰੀ ਹੋਏ ਫੋਨ ਜਾਂ ਗੁਆਚੇ ਫੋਨ ਨੂੰ ਰਿਪੇਅਰ ਨਹੀਂ ਕਰੇਗੀ ਯਾਨੀ ਚੋਰੀ ਹੋਏ ਜਾਂ ਗੁਆਚੇ ਹੋਏ ਆਈਫੋਨ ਨੂੰ ਐਪਲ ਦੇ ਸਰਵਿਸ ਸੈਂਟਰ ਜਾਂ ਪਾਰਟਨਰ ਸਰਵਿਸ ਸੈਂਟਰ ’ਤੇ ਰਿਪੇਅਰ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਇਸ ਲਈ GSMA ਡਿਵਾਈਸ ਰਜਿਸਟਰੀ ਅਤੇ MobileGenius ’ਚ ਫੋਨ ਦਾ ਰਜਿਸਟਰ ਹੋਣਾ ਜ਼ਰੂਰੀ ਹੈ। ਦੱਸ ਦੇਈਏ ਕਿ MobileGenius ਐਪ ਦਾ ਇਸਤੇਮਾਲ ਐਪਲ ਸਰਵਿਸ ਲਈ ਕਰਦਾ ਹੈ।
ਇਹ ਵੀ ਪੜ੍ਹੋ– ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ
ਐਪਲ ਦੇ ਇਸ ਫੈਸਲੇ ਦੀ ਜਾਣਕਾਰੀ ਇਕ ਚਿੱਠੀ ਤੋਂ ਮਿਲੀ ਹੈ ਜਿਸਨੂੰ ਐਪਲ ਨੇ ਆਪਣੇ ਕਾਮਿਆਂ, ਐਪਲ ਸਟੋਰ, ਸਰਵਿਸ ਸੈਂਟਰ ਅਤੇ ਅਧਿਕਾਰਤ ਸਰਵਿਸ ਸੈਂਟਰ ਨੂੰ ਭੇਜੀ ਹੈ। ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਮੈਕ ਰੂਮਰਸ ਨੇ ਦਿੱਤੀ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਸਾਰੇ ਸੈਂਟਰਾਂ ’ਤੇ GSMA ਡਿਵਾਈਸ ਰਜਿਸਟਰੀ ਡਾਟਾ ਬੇਸ ਦਾ ਇਸਤੇਮਾਲ ਕੀਤਾ ਜਾਵੇਗਾ ਜਿਸਦੀ ਮਦਦ ਨਾਲ ਪਤਾ ਲੱਗੇਗਾ ਕਿ ਜੋ ਫੋਨ ਰਿਪੇਅਰ ਹੋਣ ਆਇਆ ਹੈ, ਉਹ ਚੋਰੀ ਦਾ ਹੈ ਜਾਂ ਕਿਸੇ ਦਾ ਗੁਆਚਾ ਹੋਇਆ ਫੋਨ ਹੈ।
ਇਹ ਵੀ ਪੜ੍ਹੋ– ਇਸ ਸਾਲ ਬੰਦ ਹੋ ਸਕਦੈ Apple ਦਾ ਇਹ ਪ੍ਰੋਡਕਟ, 2017 ’ਚ ਹੋਇਆ ਸੀ ਲਾਂਚ
ਇਹ ਵੀ ਪੜ੍ਹੋ– Airtel ਨੇ ਘਟਾਈ ਆਪਣੀ ਇਸ ਸਰਵਿਸ ਦੀ ਕੀਮਤ, ਜਾਣੋ ਕਿਸਨੂੰ ਹੋਵੇਗਾ ਫਾਇਦਾ
ਸਿੱਧੇ ਸ਼ਬਦਾਂ ’ਚ ਕਹੀਏ ਤਾਂ ਹੁਣ ਐਪਲ ਦੇ ਸਰਵਿਸ ਸੈਂਟਰ ’ਤੇ ਫੋਨ ਨੂੰ ਰਿਪੇਅਰ ਕਰਨ ਤੋਂ ਪਹਿਲਾਂ ਚੈੱਕ ਕੀਤਾ ਜਾਵੇਗਾ ਕਿ ਉਹ ਚੋਰੀ ਦਾ ਫੋਨ ਹੈ ਜਾਂ ਗੁੰਮ ਹੋਇਆ ਫੋਨ ਹੈ। ਜੇਕਰ ਫੋਨ ਚੋਰੀ ਦਾ ਹੈ ਜਾਂ ਕਿਸੇ ਦਾ ਗੁਆਜਾ ਹੋਇਆ ਹੈ ਤਾਂ ਉਹ ਰਿਪੇਅਰ ਨਹੀਂ ਕੀਤਾ ਜਾਵੇਗਾ। ਨਵੀਆਂ ਸ਼ਰਤਾਂ ਮੁਤਾਬਕ, ਜੇਕਰ ਤੁਸੀਂ ਸਰਵਿਸ ਸੈਂਟਰ ’ਤੇ ਫੋਨ ਦਾ ਬਿੱਲ ਨਹੀਂ ਦਿੰਦੇ ਤਾਂ ਤੁਹਾਡਾ ਫੋਨ ਰਿਪੇਅਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ
ਆਈਫੋਨ ਰਿਪੇਅਰ ਲਈ ਐਪਲ ਦੀਆਂ ਨਵੀਆਂ ਸ਼ਰਤਾਂ ਸਿਰਫ ਉਨ੍ਹਾਂ ਆਈਫੋਨ ’ਤੇ ਹੀ ਲਾਗੂ ਹੋਣਗੀਆਂ ਜਿਨ੍ਹਾਂ ਦਾ ਫਾਇੰਡ ਮਾਈ ਡਿਵਾਈਸ ਫੀਚਰ ਆਨ ਹੋਵੇਗਾ। ਦੱਸ ਦੇਈਏ ਕਿ GSMA ਡਿਵਾਈਸ ਰਜਿਸਟਰੀ ਦਾ ਇਸਤੇਮਾਲ ਐਪਲ ਇਹ ਪਤਾ ਲਗਾਉਣ ਲਈ ਕਰਦੀ ਹੈ ਕਿ ਰਿਪੇਅਰ ਲਈ ਆਇਆ ਫੋਨ ਕਦੋਂ ਖਰੀਦਿਆ ਗਿਆ ਹੈ, ਕਿੱਥੋਂ ਖਰੀਦਿਆ ਗਿਆ ਹੈ ਅਤੇ ਉਸਦਾ ਰਜਿਸਟ੍ਰੇਸ਼ਨ ਨੰਬਰ ਕੀਤਾ ਹੈ। ਆਮਤੌਰ ’ਤੇ ਜਦੋਂ ਤੁਸੀਂ ਕਿਸੇ ਫੋਨ ਦੇ ਚੋਰੀ ਹੋਣ ਦੀ ਸ਼ਿਕਾਇਤ ਕਰਦੇ ਹੋ ਤਾਂ ਪੁਲਸ ਉਸ ਫੋਨ ਦੇ IMEI ਨੰਬਰ ਨਿਸ਼ਾਨਬੱਧ ਕਰਦੀ ਹੈ ਅਤੇ ਇਹ ਡਾਟਾਬੇਸ GSMA ਡਿਵਾਈਸ ਰਜਿਸਟਰੀ ’ਤੇ ਅਪਲੋਡ ਹੁੰਦਾ ਹੈ।
ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ
ਭਾਰਤ ’ਚ ਲਾਂਚ ਹੋਈ Tiger Sport 660, ਸ਼ਾਨਦਾਰ ਲੁੱਕ ਨਾਲ ਮਿਲਣਗੇ ਜ਼ਬਰਦਸਤ ਫੀਚਰਜ਼
NEXT STORY