ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਐਪਲ ਵਾਚ ਸੀਰੀਜ਼- 3 (Apple Watch Series 3) ਹੈ ਜਾਂ ਇਸਨੂੰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਖ਼ਬਰ ਹੈ ਕਿ ਐਪਲ ਆਪਣੀ ਵਾਚ ਸੀਰੀਜ਼- 3 ਨੂੰ ਇਸ ਸਾਲ ਬੰਦ ਕਰ ਦੇਵੇਗੀ। ਰਿਪੋਰਟ ਮੁਤਾਬਕ, Apple Watch Series 3 2022 ਦੀ ਤੀਜੀ ਤਿਮਾਹੀ ’ਚ ਬੰਦ ਹੋ ਜਾਵੇਗੀ ਕਿਉਂਕਿ ਇਸਦਾ ਹਾਰਡਵੇਅਰ watchOS ਦੇ ਨਵੇਂ ਵਰਜ਼ਨ ਨੂੰ ਸਪੋਰਟ ਨਹੀਂ ਕਰੇਗਾ। ਦੱਸ ਦੇਈਏ ਕਿ ਐਪਲ ਵਾਚ ਸੀਰੀਜ਼-3 ਨੂੰ ਸਤੰਬਰ 2017 ’ਚ ਲਾਂਚ ਕੀਤਾ ਗਿਆ ਸੀ। ਅਜਿਹੇ ’ਚ ਵੇਖਿਆ ਜਾਵੇ ਤਾਂ ਕੰਪਨੀ ਨੇ 5 ਸਾਲਾਂ ਬਾਅਦ ਇਸ ਵਾਚ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ– ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ
ਐਪਲ ਦੇ ਵਰਲਡ ਡਿਵੈਲਪਰਜ਼ ਕਾਨਫਰੰਸ (WWDC 2022) ’ਚ watchOS 9 ਦੇ ਲਾਂਚ ਕੀਤੇ ਜਾਣ ਦੀ ਉਮੀਦ ਹੈ ਜੋ ਕਿ ਐਪਲ ਵਾਚ 3 ’ਚ ਸਪੋਰਟ ਨਹੀਂ ਕਰੇਗਾ। ਮੰਨੇ-ਪ੍ਰਮੰਨੇ ਐਪਲ ਵਿਸ਼ਲੇਸ਼ਕ Ming-Chi Kuo ਨੇ ਟਵੀਟ ਕਰਕੇ ਕਿਹਾ ਹੈ ਕਿ ਐਪਲ ਵਾਚ ਸੀਰੀਜ਼- 3 ’ਚ S3 ਚਿੱਪਸੈੱਟ ਦਿੱਤਾ ਗਿਆ ਹੈ, ਜਦਕਿ S5 ਚਿੱਪਸੈੱਟ ਦੇ ਨਾਲ ਐਪਲ ਵਾਚ ਐੱਸ.ਈ. ਨੂੰ ਅਤੇ S7 ਚਿੱਪਸੈੱਟ ਦੇ ਨਾਲ ਐਪਲ ਵਾਚ ਸੀਰੀਜ਼- 7 ਨੂੰ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ
ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ
ਫੀਚਰਜ਼ ਦੀ ਗੱਲ ਕਰੀਏ ਤਾਂ ਐਪਲ ਵਾਚ ਸੀਰੀਜ਼- 3 ’ਚ ਵੀ ਈ-ਸਿਮ ਕਾਰਡ ਦਾ ਸਪੋਰਟ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਾਚ ’ਚ 1.65 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਬ੍ਰਾਈਟਨੈੱਸ 1,000 ਨਿਟਸ ਹੈ। ਭਾਰਤੀ ਬਾਜ਼ਾਰ ’ਚ ਐਪਲ ਵਾਚ ਸੀਰੀਜ਼- 3 ਦੀ ਕੀਮਤ ਫਿਲਹਾਲ 20,900 ਰੁਪਏ ਹੈ। ਇਸ ਸਾਲ ਐਪਲ ਵਾਚ ਐੱਸ.ਈ. 2 ਅਤੇ ਐਪਲ ਵਾਚ ਸੀਰੀਜ਼- 8 ਦੇ ਲਾਂਚ ਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਹੀ ਐਪਲ ਨੇ ਐਪਲ ਵਾਚ ਸੀਰੀਜ਼- 7 ਨੂੰ 41mm ਅਤੇ 45mm ਕੇਸ ਵੇਰੀਐਂਟ ’ਚ ਪੇਸ਼ ਕੀਤਾ ਹੈ। ਵਾਚ ’ਚ ਆਲਵੇਜ ਆਨ ਰੇਟਿਨਾ ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਵਿਚ ਵਾਚ 6 ਦੇ ਮੁਕਾਬਲੇ 70 ਫੀਸਦੀ ਜ਼ਿਆਦਾ ਬ੍ਰਾਈਟਨੈੱਸ ਮਿਲੇਗੀ। ਨਵੀਂ ਵਾਚ ’ਚ ਫਿਟਨੈੱਸ ਅਤੇ ਹੈਲਥ ਨੂੰ ਲੈ ਕੇ ਕਈ ਖਾਸ ਫੀਚਰਜ਼ ਦਿੱਤੇ ਗਏ ਹਨ। ਇਸ ਵਾਚ ’ਚ ਵੀ ਬਲੱਡ ਆਕਸੀਜਨ ਸੈਚੁਰੇਸ਼ਨ (SpO2) ਟ੍ਰੈਕਿੰਗ ਫੀਚਰ ਹੈ। ਇਸਤੋਂ ਇਲਾਵਾ ਇਸ ਵਿਚ ਈ.ਸੀ.ਜੀ. ਦਾ ਵੀ ਸਪੋਰਟ ਹੈ। ਇਸਨੂੰ IP6X ਰੇਟਿੰਗ ਮਿਲੀ ਹੈ। ਅਜਿਹੇ ’ਚ 50 ਮੀਟਰ ਡੁੰਘੇ ਪਾਣੀ ’ਚ ਵੀ ਤੁਸੀਂ ਆਪਣੀ ਇਸ ਵਾਚ ਨੂੰ ਲੈਕੇ ਜਾ ਸਕਦੇ ਹੋ।
ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ
Realme ਨੇ ਲਾਂਚ ਕੀਤਾ 150W ਵਾਲਾ ਫੋਨ, 5 ਮਿੰਟਾਂ ’ਚ 50 ਫ਼ੀਸਦੀ ਹੋ ਜਾਵੇਗਾ ਚਾਰਜ
NEXT STORY