ਜਲੰਧਰ— ਅੱਜਕਲਰ ਨੌਜਵਾਨ ਪੀੜ੍ਹੀ 'ਚ ਫੋਟੋਜ਼ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ ਜਿਥੇ ਕੁਝ ਚੰਗਾ ਦਿਸਿਆ ਉਥੇ ਹੀ ਤਸਵੀਰਾਂ ਖਿੱਚਣ ਲੱਗ ਗਏ। ਫੋਟੋ ਚੰਗੀ ਤਾਂ ਆ ਜਾਂਦੀ ਹੈ ਪਰ ਜਦੋਂ ਤਕ ਤੁਸੀਂ ਉਸ ਵਿਚ ਆਪਣਾ ਟੱਚ ਨਹੀਂ ਦਿੰਦੇ ਉਦੋਂ ਤਕ ਤੁਹਾਡਾ ਮਨ ਨਹੀ ਮੰਨਦਾ। ਇਹੀ ਕਾਰਨ ਹੈ ਕਿ ਐਂਡ੍ਰਾਇਡ ਫੋਨ 'ਚ ਫੋਟੋ ਐਡੀਟਿੰਗ ਲਈ ਅੱਜ ਕਈ ਐਪਲੀਕੇਸ਼ਨਾਂ ਉਪਲੱਬਧ ਹਨ। ਅਸੀਂ ਤੁਹਾਨੂੰ ਅਜਿਹੀ ਐਪਲੀਕੇਸ਼ਨ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਫੋਟੋ ਐਡੀਟਰ ਨਹੀਂ ਸਗੋਂ ਫੋਟੋ ਡਾਇਰੈਕਟਰ ਬਣਾਏਗਾ।
ਐਂਡ੍ਰਾਇਡ ਫੋਨ 'ਚ ਫੋਟੋ ਐਡਿਟ ਕਰਨ ਲਈ ਫੋਟੋ ਡਾਇਰੈਕਟਰ ਐਪ ਇਕ ਬੇਹੱਦ ਹੀ ਵਧੀਆ ਐਪ ਹੈ। ਇਸ ਐਪ ਰਾਹੀਂ ਤੁਸੀਂ ਆਪਣੀ ਤਸਵੀਰ ਨੂੰ ਮਨ ਪਸੰਦ ਦੇ ਰੰਗ ਅਤੇ ਆਕਾਰ ਦੇ ਸਕਦੇ ਹੋ। ਫੋਟੋ ਐਡਿਟ ਕਰਨ ਲਈ ਤੁਸੀਂ ਐਲਬੰਮ ਦੇ ਫੋਟੋ ਸਕੈਟ ਕਰ ਸਕਦੇ ਹੋ ਜਾਂ ਫਿਰ ਇਥੇ ਹੀ ਸਿੱਧਾ ਫੋਟੋ ਲੈ ਸਕਦੇ ਹੋ। ਇਸ ਵਿਚ ਫੋਟੋ ਨੂੰ ਐਡਿਟ ਕਰਨ ਲਈ ਕਈ ਤਰ੍ਹਾਂ ਦੇ ਟੂਲਸ ਉਪਲੱਬਧ ਹਨ ਤੁਸੀਂ ਚਾਹੇ ਤਾਂ ਬਲੱਰ ਕਰ ਸਕਦੇ ਹੋ ਜਾਂ ਫਿਰ ਚਾਹੇ ਤਾਂ ਉਸ ਨੂੰ ਕ੍ਰੋਪ ਕਰੋ।
ਇਸ ਦੇ ਨਾਲ ਹੀ ਟੂਲ, ਬਲੈਂਡਰ ਅਤੇ ਓਵਰਲੈੱਸ ਵਰਗੇ ਕੁਝ ਹੋਰ ਟੂਲ ਵੀ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਫੋਟੋ ਨੂੰ ਤੁਸੀਂ ਕ੍ਰਿਏਟਿਵ ਬਣਾ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਐਪ ਦੀ ਵਰਤੋਂ ਹੋਵੇ ਜਾਂ ਫਿਰ ਕਿਸੇ ਟੂਲ ਦੀ, ਹਰ ਕਿਸੇ ਨੂੰ ਪਹਿਲੀ ਵਾਰ ਯੂਜ਼ ਕਰਨ 'ਤੇ ਇਹ ਤੁਹਾਨੂੰ ਵਰਤੋਂ ਦਾ ਸਹੀ ਤਰੀਕਾ ਸਮਝਾਏਗਾ। ਇਸ ਨਾਲ ਟੂਲਸ ਅਤੇ ਉਨ੍ਹਾਂ ਦੀ ਵਰਤੋਂ ਨੂੰ ਸਮਝਣਾ ਵੀ ਆਸਾਨ ਹੋ ਜਾਂਦਾ ਹੈ।
ਫੋਟੋ ਡਾਇਰੈਕਟਰ ਫੋਟੋ ਐਡੀਟਰ ਐਪ 'ਚ ਐਡਿਟ ਫੋਟੋਗ੍ਰਾਫ ਨੂੰ ਤੁਸੀਂ ਸਿੱਧਾ ਆਪਣੇ ਫੋਨ ਦਾ ਵਾਲਪੇਪਰ ਬਣਾ ਸਕਦੇ ਹੋ। ਉਥੇ ਹੀ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਫੋਨ 'ਚ ਸੇਵ ਕਰਨ ਦੇ ਨਾਲ ਹੀ ਇਸ ਨੂੰ ਸ਼ੇਅਰ ਕਰਨ ਲਈ ਵੀ ਲਗਭਗ ਸਾਰੇ ਵਿਕਲਪ ਸਾਹਮਣੇ ਆ ਸਕਦੇ ਹਨ। ਤੁਸੀਂ ਚਾਹੇ ਤਾਂ ਫੇਸਬੁੱਕ, ਵਟਸਐਪ ਜਾਂ ਹੈਂਗਆਊਟ ਸਮੇਤ ਕਈ ਐਪ ਦੇ ਨਾਲ ਡਾਇਰੈਕਟਰ ਸ਼ੇਅਰ ਕਰ ਸਕਦੇ ਹੋ।
ਉਂਝ ਤਾਂ ਫੋਟੋ ਡਾਇਰੈਕਟਰ ਫੋਟੋ ਐਡਿਟ ਐਪ ਦੇ ਸਾਰੇ ਟੂਲਸ ਕਾਫੀ ਚੰਗੇ ਹਨ ਪਰ ਅਸੀਂ ਸਭ ਤੋਂ ਜ਼ਿਆਦਾ ਬਲਰ ਅਤੇ ਮਿਰਰ ਇਫੈੱਕਟ ਚੰਗਾ ਲੱਗਾ। ਇਸਤਰ੍ਹਾਂ ਦਾ ਬਲਰ ਇਫੈੱਕਟ ਬੇਹੱਦ ਘੱਟ ਹੀ ਐਪਸ 'ਚ ਉਪਲੱਬਧ ਹੈ। ਚੰਗੇ ਫੀਚਰਜ਼ ਦੇ ਨਾਲ ਇਸ ਐਪ 'ਚ ਥੋੜ੍ਹੀਆਂ ਕਮੀਆਂ ਵੀ ਹਨ ਜਿਵੇਂ, ਜੇਕਰ ਐਡੀਟਿੰਗ 'ਚ ਫੋਟੋ ਦੇ ਨਾਲ ਕੁਝ ਸੈਕਿੰਡ ਦੀ ਆਡੀਓ ਐਡ ਕਰਨ ਦਾ ਵਿਕਲਸ ਜਾਂ ਇਕ ਵੀਡੀਓ ਫਾਇਲ ਬਣਾਉਣ ਦਾ ਵਿਕਲਪ ਹੁੰਦਾ ਤਾਂ ਜ਼ਿਆਦਾ ਬਿਹਤਰ ਕਿਹਾ ਜਾਂਦਾ। ਇਹ ਗੂਗਲ ਪਲੇ ਸਟੋਰ 'ਤੇ ਫ੍ਰੀ 'ਚ ਉਪਲੱਬਧ ਹੈ।
2016 ਦਾ ਪਹਿਲਾ ਫਲੈਗਸ਼ਿਪ ਸਮਾਰਟਫੋਨ ਹੋਵੇਗਾ ਸੈਮਸੰਗ Galaxy S7
NEXT STORY