ਜਲਧੰਰ- ਭਾਰਤੀ ਵਿਗਿਆਨੀ ਇਕ ਇਸ ਤਰ੍ਹਾਂ ਦੇ ਰੋਬੋਟ ਨੂੰ ਵਿਕਸਿਤ ਕਰਨ 'ਚ ਲੱਗੇ ਹਨ ਜੋ ਆਫਤ ਤੇ ਦੁਗਘਟਨਾ 'ਚ ਨਾ ਸਿਰਫ ਲੋਕਾਂ ਦੀ ਜਾਨ ਬਚਾਏਗਾ ਸਗੋਂ ਨਿਗਰਾਨੀ ਵੀ ਰੱਖੇਗਾ। ਆਈ.ਆਈ.ਟੀ. ਹੈਦਰਾਬਾਦ ਦੇ ਮੈਕੇਨੀਕਲ ਤੇ ਏਅਰੋਸਪੇਸ ਇੰਜੀਨਿਅਰਿੰਗ ਦੇ ਵਿਗਿਆਨੀਆਂ ਨੇ ਸਨੇਕ ਰੋਬੋਟ ਦੇ ਦੋ ਨਮੂਨਿਆਂ ਨੂੰ ਡਿਜ਼ਾਈਨ ਕੀਤਾ ਹੈ।
ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਆਰ. ਪ੍ਰਸ਼ਾਂਤ ਕੁਮਾਰ ਅਨੁਸਾਰ ਕਿਸੀ ਇਮਾਰਤ 'ਚ ਅੱਗ ਲੱਗਣ ਜਾਂ ਫਿਰ ਇਮਾਰਤ ਡਿੱਗ ਜਾਣ ਵਰਗੀਆਂ ਆਫਤਾਂ 'ਚ ਸਨੇਕ ਰੋਬੋਟ ਦੀ ਮੁਸ਼ਕਿਲ ਥਾਵਾਂ ਤਕ ਪਹੁੰਚਣ ਤੇ ਮਲਬੇ 'ਚ ਜ਼ਿੰਦਾ ਪਏ ਲੋਕਾਂ ਦੀ ਤਲਾਸ਼ ਕਰਨ 'ਚ ਵਰਤੋਂ ਕੀਤੀ ਜਾ ਸਕਦੀ ਹੈ। ਕੁਮਾਰ ਨੇ ਕਿਹਾ ਕਿ ਇਹ ਹਾਲਾਤ ਦੇ ਬਾਰੇ 'ਚ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ, ਜਿਸ ਦੇ ਆਧਾਰ 'ਤੇ ਬਚਾਅ ਦਲ ਆਪਣੇ ਮਿਸ਼ਨ ਦੀ ਯੋਜਨਾ ਬਣਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਫਾਇਰਪਰੂਫ ਏ.ਬੀ.ਐਸ. ਪਲਾਸਟਿਕ ਨਾਲ ਬਣਿਆ ਇਹ ਰੋਬੋਟ ਸੱਪ ਦੀ ਤਰ੍ਹਾਂ ਰੇਂਗਦਾ ਹੈ ਤੇ ਉਬੜ-ਖਾਬੜ ਇਲਾਕਿਆਂ 'ਚ ਵੀ ਕੰਮ ਕਰਨ 'ਚ ਮਦਦ ਕਰ ਸਕਦਾ ਹੈ। ਸਥਾਨਕ ਪੱਧਰ 'ਤੇ ਨਿਰਮਾਣ ਕੀਤੇ ਜਾਣ ਦੇ ਬਾਅਦ ਇਸ ਰੋਬੋਟ ਦੀ ਕੀਮਤ ਲੱਗਭਗ 20 ਹਜ਼ਾਰ ਰੁਪਏ ਦੇ ਆਸ-ਪਾਸ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
Real Time Calculator ਰੱਖੇਗਾ ਤੁਹਾਡੀ Salary ਦਾ ਹਿਸਾਬ-ਕਿਤਾਬ
NEXT STORY