ਨਵੀਂ ਦਿੱਲੀ- ਐਪਲ ਨੇ ਸੋਮਵਾਰ ਨੂੰ ਇਕ ਈਵੈਂਟ ਦੌਰਾਨ ਆਈਫੋਨ 16 ਅਤੇ ਆਈਫੋਨ 16 ਪ੍ਰੋ ਸੀਰੀਜ਼ ਨੂੰ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ। ਇਸ ਤੋਂ ਬਾਅਦ ਇਨ੍ਹਾਂ ਹੈਂਡਸੈੱਟ ਦੀ ਚਰਚਾ ਪੂਰੀ ਦੁਨੀਆ 'ਚ ਹੋਣ ਲੱਗੀ। ਇਸ ਨੂੰ ਲੈ ਕੇ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਆਈਫੋਨ 16 ਦਾ ਪ੍ਰੋਡਕਸ਼ਨ ਭਾਰਤ ਦੀ ਫੈਕਟਰੀ 'ਚ ਹੋ ਰਿਹਾ ਹੈ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਐਪਲ ਦੇ ਲੇਟੈਸਟ ਹੈਂਡਸੈੱਟ ਆਈਫੋਨ 16 ਦਾ ਪ੍ਰੋਡਕਸ਼ਨ ਭਾਰਤ ਦੀ ਫੈਕਟਰੀ 'ਚ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਦੀ ਪਹਿਲ ਨਾਲ ਇਹ ਆਈਕਾਨਿਕ ਪ੍ਰੋਡਕਟ ਦੁਨੀਆ ਭਰ ਲਈ ਤਿਆਰ ਹੋ ਰਹੇ ਹਨ।
X ਪਲੇਟਫਾਰਮ 'ਤੇ ਇਕ ਪੋਸਟ ਕੀਤਾ
ਐਪਲ ਦੇ ਆਈਫੋਨ 16 ਦੀ ਲਾਂਚਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲੋਨ ਮਸਕ ਦੇ ਐਕਸ ਪਲੇਟਫਾਰਮ 'ਤੇ ਪੋਸਟ ਕੀਤਾ। ਉਨ੍ਹਾਂ ਇਸ ਪੋਸਟ 'ਚ ਦੱਸਿਆ ਕਿ ਐਪਲ ਆਈਫੋਨ 16 ਦਾ ਪ੍ਰੋਡਕਸ਼ਨ ਭਾਰਤ ਦੀ ਫੈਕਟਰੀ 'ਚ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿਚ ਮੇਕ ਇਨ ਇੰਡੀਆ ਦੇ ਲੋਗੋ ਦੇ ਹੇਠਾਂ ਆਈਫੋਨ 16 ਦੀ ਫੋਟੋ ਲਗਾਈ।
ਪਹਿਲੀ ਵਾਰ ਚੀਨ ਤੋਂ ਬਾਹਰ ਹੋ ਰਿਹਾ ਅਸੈਂਬਲ
ਆਈਫੋਨ 16 ਦਾ ਪ੍ਰੋਡਕਸ਼ਨ ਭਾਰਤੀ ਫੈਕਟਰੀ 'ਚ ਹੋ ਰਿਹਾ ਹੈ। ਉਥੇ ਹੀ ਆਈਫੋਨ 16 ਪ੍ਰੋ ਸੀਰੀਜ਼ ਦੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਆਈਫੋਨ 16 ਪ੍ਰੋ ਮਾਡਲਾਂ ਨੂੰ ਚੀਨ ਤੋਂ ਬਾਹਰ ਅਸੈਂਬਲ ਕੀਤਾ ਜਾ ਰਿਹਾ ਹੈ। ਆਈਫੋਨ 16 ਪ੍ਰੋ ਕਈ ਬਿਹਤਰੀਨ ਫੀਚਰਜ਼ ਨਾਲ ਆਇਆ ਹੈ।
ਭਾਰਤ 'ਚ ਹਰ ਸਾਲ ਵੱਧ ਰਿਹਾ ਪ੍ਰੋਡਕਸ਼ਨ
ਬੀਤੇ 7 ਸਾਲਾਂ ਤੋਂ ਐਪਲ ਭਾਰਤ 'ਚ ਆਪਣੇ ਪ੍ਰੋਡਕਸ਼ਨ ਨੂੰ ਲਗਾਤਾਰ ਵਧਾ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਆਈਫੋਨ ਦੇ ਕੁੱਲ ਪ੍ਰੋਡਕਸ਼ਨ 'ਚ ਭਾਰਤ ਦੀ ਹਿੱਸੇਦਾਰੀ ਅਗਲੇ ਸਾਲ ਤਕ 25 ਫੀਸਦੀ ਤਕ ਹੋ ਜਾਵੇਗੀ। ਐਪਲ ਇਕ ਅਮਰੀਕੀ ਕੰਪਨੀ ਹੈ ਅਤੇ ਉਸ ਦੇ ਆਈਫੋਨ ਪੂਰੀ ਦੁਨੀਆ 'ਚ ਪ੍ਰਸਿੱਧ ਹਨ।
iOS 18: ਆ ਰਿਹਾ ਹੁਣ ਤਕ ਦਾ ਸਭ ਤੋਂ ਵੱਡਾ ਫੀਚਰ, ਵੀਡੀਓ ਕ੍ਰਿਏਟਰ ਹੋ ਜਾਣਗੇ ਖੁਸ਼
NEXT STORY