ਜਲੰਧਰ- ਦੁਨੀਆ ਭਰ 'ਚ ਆਪਣੀ ਲਗਜ਼ਰੀ ਕਾਰਾਂ ਲਈ ਪ੍ਰਸਿੱਧ ਬ੍ਰੀਟੀਸ਼ ਕੰਪਨੀ ਐਸਟਨ ਮਾਰਟਿਨ ਨੇ ਭਾਰਤ 'ਚ ਆਪਣੀ ਨਵੀਂ ਕਾਰ ਲਾਂਚ ਕਰ ਦਿੱਤੀ ਹੈ। ਐਸਟਨ ਮਾਰਟਿਨ ਦੇ ਇਸ ਫਲੈਗਸ਼ਿਪ ਮਾਡਲ ਦਾ ਨਾਮ ਡੀ. ਬੀ 11 ਹੈ । ਐਸਟਨ ਮਾਰਟੀਨ ਦੀ ਨਵੀ ਡੀ. ਬੀ 11 ਆਪਣੀ ਪੁਰਾਣੀ ਡੀ. ਬੀ 10 ਦੀ ਜਗ੍ਹਾ ਲਵੇਗੀ । ਡੀ. ਬੀ 10 ਕਾਰ ਨੂੰ ਬਾਂਡ ਫਿਲਮ ਸਪੈਕਟਰ ਲਈ ਖਾਸ ਤੌਰ 'ਤੇ ਬਣਾਇਆ ਗਿਆ ਸੀ। ਭਾਰਤ 'ਚ ਡੀ. ਬੀ 11 ਦਾ ਸਿੱਧਾ ਮੁਕਾਬਲਾ ਫਰਾਰੀ 458 ਸਪੇਸ਼ਿਅਲ ਨਾਲ ਹੋਵੇਗਾ। ਡੀ. ਬੀ 11 ਦੀ ਕੀਮਤ 3.97 ਕਰੋੜ ਰੂਪਏ (ਐਕਸ ਸ਼ੋਅ-ਰੂਮ, ਦਿੱਲੀ) ਹੋਵੇਗੀ।
ਐਸਟਨ ਮਾਰਟਿਨ ਇਸ ਡੀ. ਬੀ 11 ਮਾਡਲ 'ਚ ਫੁੱਲ ਐਲ. ਈ. ਡੀ ਹੈੱਡਲਾਈਟਾਂ ਅਤੇ ਟੇਲਲਾਈਟਾਂ ਦਿੱਤੀਆਂ ਗਈਆਂ ਹਨ। ਕੈਬਨ 'ਚ ਮਾਰਡਨ ਲਗਜ਼ਰੀ ਦੇ ਨਾਲ ਡਿਊਲ ਟੋਨ ਲੇ-ਆਉਟ ਦਿੱਤਾ ਗਿਆ ਹੈ। ਡੈਸ਼ਬੋਰਡ ਦੇ ਸੈਂਟਰ 'ਚ 8 ਇੰਚ ਦੀ ਡਿਸਪਲੇ ਵਾਲੀ ਇੰਫੋਟੇਂਮੇਂਟ ਟੀ. ਐੱਫ. ਟੀ ਸਕ੍ਰੀਨ ਦਿੱਤੀ ਗਈ ਹੈ। 4211 ਪਹਿਲੀ ਐਸਟਨ ਮਾਰਟਿਨ ਕਾਰ ਹੈ ਜਿਸ 'ਚ ਟਵਿਨ ਟਰਬੋ ਵੀ-12 ਇੰਜਣ ਦਿੱਤਾ ਗਿਆ ਹੈ। 5.2 ਲਿਟਰ ਦਾ ਇਹ ਇੰਜਣ 616 ਪੀ. ਐੱਸ ਦੀ ਤਾਕਤ ਅਤੇ 700 ਐੱਨ. ਐੱਮ ਦਾ ਟਾਰਕ ਦਿੰਦਾ ਹੈ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਪਾਉਣ 'ਚ 4211 ਨੂੰ 3.9 ਸੈਕੇਂਡ ਦਾ ਟਾਇਮ ਲਗਦਾ ਹੈ। ਟਾਪ ਸਪੀਡ 322 ਕਿਲੋਮੀਟਰ ਪ੍ਰਤੀ ਘੰਟੇ ਹੈ।
ਡੀ. ਬੀ 11 ਐਸਟਨ ਮਾਰਟਿਨ ਦੁਆਰਾ ਤਿਆਰ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਤਾਕਤਵਰ ਕਾਰ ਹੈ। ਪਹਿਲੀ ਵਾਰ ਕਿਸੇ ਐਸਟਨ ਮਾਰਟਿਨ 'ਚ ਲਿਮਟਿਡ ਸਲਿਪ ਡਿਫਰੇਂਸ਼ਿਅਲ ਦਿੱਤਾ ਗਿਆ ਹੈ। ਜਿਸ ਨੂੰ 8-ਸਪੀਡ ਆਟੋਮੈਟਿਕ ਜ਼ੈੱਡ. ਐੱਫ ਟਰਾਂਸਮਿਸ਼ਨ ਤੋਂ ਤਾਕਤ ਮਿਲਦੀ ਹੈ। ਡੀ. ਬੀ11 'ਚ ਜੀ. ਟੀ, ਸਪੋਰਟ ਅਤੇ ਸਪੋਰਟ ਪਲਸ ਦੇ ਤੌਰ 'ਤੇ ਤਿੰਨ ਡਾਇਨਾਮਿਕ ਡਰਾਇਵ ਮੋਡ ਦਿੱਤੇ ਗਏ ਹਨ।
17 ਅਕਤੂਬਰ ਨੂੰ ਲਾਂਚ ਹੋਵੇਗਾ ZTE ਦਾ ਨਵਾਂ ਸਮਾਰਟਫੋਨ
NEXT STORY