ਗੈਜੇਟ ਡੈਸਕ– ਇਸ ਤਿਉਹਾਰੀ ਸੀਜ਼ਨ ’ਚ ਜੇਕਰ ਤੁਸੀਂ ਇਕ ਗੇਮਿੰਗ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਅਸੁਸ ਨੇ ਆਪਣੇ ਪ੍ਰਸਿੱਧ ਗੇਮਿੰਗ ਫੋਨ ROG Phone 3 ਦੀ ਕੀਮਤ ’ਚ 3,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਯਾਨੀ ਹੁਣ ਤੁਸੀਂ ਇਸ ਫੋਨ ਦੇ 8 ਜੀ.ਬੀ.ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 49,999 ਰੁਪਏ ਦੀ ਜਗ੍ਹਾ 46,999 ਰੁਪਏ ’ਚ ਖ਼ਰੀਦ ਸਕੋਗੇ। ਇਸ ਤੋਂ ਇਲਾਵਾ ਇਸ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਹੁਣ 54,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ ਫਲਿਪਕਾਰਟ ’ਤੋ ਹੋ ਰਹੀ ਹੈ ਜਿਥੇ ਤੁਹਾਨੂੰ ਐਕਸਿਸ ਬੈਂਕ ਦੇ ਕਾਰਡ ਰਾਹੀਂ ਇਸ ਫੋਨ ਨੂੰ ਖ਼ਰੀਦਣ ’ਤੇ 10 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਫੋਨ ਨੂੰ ਕਾਲੇ ਰੰਗ ’ਚ ਹੀ ਖ਼ਰੀਦਿਆ ਜਾ ਸਕਦਾ ਹੈ।
ਖ਼ਾਸ ਫੀਚਰਜ਼
ਇੰਟੈਂਸ ਗੇਮਿੰਗ ਦੌਰਾਨ ਬਿਹਤਰ ਇੰਟਰਨੈੱਟ ਸਪੀਡ ਲਈ ਅਸੁਸ ਰੋਗ ਫੋਨ 3 ’ਤੇ ਮੋਬਾਇਲ ਡਾਟਾ ਅਤੇ ਵਾਈ-ਫਾਈ ਦੀ ਸਪੀਡ ਨੂੰ ਕੰਬਾਈਨ ਕੀਤਾ ਜਾ ਸਕਦਾ ਹੈ ਜਿਸ ਨਾਲ ਯੂਜ਼ਰਸ ਜ਼ਿਆਦਾ ਬਿਹਤਰੀਨ ਗੇਮਿੰਗ ਅਨੁਭਵ ਮਿਲੇਗਾ। ਅਸੁਸ ਰੋਗ ਫੋਨ 3 ਨੂੰ 6X ਲਾਰਜ ਹੀਟ ਸਿੰਕ ਨਾਲ ਲਾਂਚ ਕੀਤਾ ਗਿਆ ਹੈ। ਗੇਮਿੰਗ ਦੌਰਨ ਫੋਨ ਓਵਰਹੀਟ ਨਾ ਹੋਵੇ, ਇਸ ਲਈ ਇਹ ਫੋਨ ਖ਼ਾਸ ਗੇਮਕੂਲ 3 ਕੂਲਿੰਗ ਸਿਸਟਮ ਨਾਲ ਆਉਂਦਾ ਹੈ।
Asus ROG Phone 3 ਦੇ ਸਪੈਸੀਫਿਕੇਸ਼ਨ
ਡਿਸਪਲੇਅ |
6.59 ਇੰਛ ਦੀ 144Hz ਰਿਫ੍ਰੈਸ਼ ਰੇਟ ਵਾਲੀ AMOLED
|
ਪ੍ਰੋਸੈਸਰ
|
ਕੁਆਲਕਾਮ ਸਨੈਪਡ੍ਰੈਗਨ 865+
|
ਰੈਮ
|
8GB/12GB
|
ਸਟੋਰੇਜ
|
128GB/256GB
|
ਆਪਰੇਟਿੰਗ ਸਿਸਟਮ
|
ਐਂਡਰਾਇਡ10
|
ਰੀਅਰ ਕੈਮਰਾ
|
64MP (SONY IMX686 ਸੈਂਸਰ) + 13MP (ਅਲਟਰਾ ਵਾਈਡ) + 5MP ਮੈਕ੍ਰੋ ਲੈੱਨਜ਼
|
ਫਰੰਟ ਕੈਮਰਾ
|
24MP
|
ਬੈਟਰੀ
|
6,000mAh
|
ਅਨੋਖਾ ਫੀਚਰ
|
30 ਵਾਟ ਫਾਸਟ ਚਾਰਜਿੰਗ ਫੀਚਰ
|
ਅੱਜ ਤੋਂ ਭਾਰਤ ’ਚ ਪੂਰੀ ਤਰ੍ਹਾਂ ਬੰਦ ਹੋਈ PUBG Mobile, ਕੰਪਨੀ ਨੇ ਦਿੱਤੀ ਜਾਣਕਾਰੀ
NEXT STORY