ਗੈਜੇਟ ਡੈਸਕ– ਅਸੁਸ ਨੇ ਭਾਰਤ ’ਚ ਅਲਟਰਾ ਸਲਿਮ ਗੇਮਿੰਗ ਲੈਪਟਾਪ Asus ROG Zephyrus GA502 ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਸ ਲੈਪਟਾਪ ਦੀ ਕੀਮਤ 99,990 ਰੁਪਏ ਹੈ। ਇਹ ਲੈਪਟਾਪ ਭਾਰਤ ’ਚ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਹ ਲੈਪਟਾਪ 20mm ਪਤਲਾ ਹੈ। ਲੈਪਟਾਪ ਦਾ ਭਾਰ 2.1 ਗਿਲੋਗ੍ਰਾਮ ਹੈ। ਲੈਪਟਾਪ AMD Ryzen 7 3750H APU ਪ੍ਰੋਸੈਸਰ ਨਾਲ ਲੈਸ ਹੈ। ਇਸ ਲੈਪਟਾਪ ’ਚ ਹਾਲ ਹੀ ’ਚ ਲਾਂਚ ਹੋਇਆ Nvidia GeForce GTX 1660Ti ਕਾਰਡ ਵੀ ਮੌਜੂਦ ਹੈ। 1080p ਗੇਮਿੰਗ ਲਈ ਇਹ ਐਂਟਲੀ ਲੈਵਲ ਕਾਰਡ ਹੈ।

ਇੰਜੈਲੀਜੈਂਟ ਕੂਲਿੰਗ ਸਿਸਟਮ
ਇਸ ਲੈਪਟਾਪ ’ਚ ਇੰਟੈਲੀਜੈਂਟ ਕੂਲਿੰਗ ਸਿਸਟਮ ਵੀ ਹੈ। ਜਿਸ ਨਾਲ ਇਹ ਪਰਫਾਰਮੈਂਸ ਨੂੰ ਆਪਟਿਮਾਈਜ਼ ਕਰਦਾ ਹੈ। ਲੈਪਟਾਪ ’ਚ 15.6 ਇੰਚ ਦੀ ਫੁਲ ਐੱਚ.ਡੀ. ਆਈ.ਪੀ.ਐੱਸ. ਐਂਟਰੀ ਗਲੇਅਰ ਡਿਸਪਲੇਅ ਮੌਜੂਦ ਹੈ ਜਿਸ ਦਾ ਰਿਫ੍ਰੈਸ਼ ਰੇਟ 120Hz ਹੈ। ਲੈਪਟਾਪ ’ਚ 81 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਹੈ।

ਸਟੋਰੇਜ ਅਤੇ ਕੁਨੈਕਟੀਵਿਟੀ
Asus ROG Zephyrus ਲੈਪਟਾਪ ’ਚ 32GB DDR4 ਅਤੇ 512GB SSD ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ 1×1 Wi-Fi 5 (802.11ac), ਬਲੂਟੁੱਥ 5.0, RJ-45 ਜੈੱਕ USB 3.1 ਜਨਰੇਸ਼ਨ 2 ਟਾਈਪ ਸੀ, 3 ਯੂ.ਐੱਸ.ਬੀ. 3.1 ਜਨਰੇਸ਼ਨ ਨੂੰ ਟਾਈਪ A, HDMI 2.0b, 3.5mm ਆਡੀਓ ਕੰਬੋ ਜੈੱਕ ਦਿੱਤਾ ਗਿਆ ਹੈ। ਲੈਪਟਾਪ ’ਚ 76Wh ਲਿਥੀਅਮ ਆਇਨ ਬੈਟਰੀ, 180W ਪਾਵਰ ਅਡਾਪਟਰ ਦਿੱਤੇ ਗਏ ਹਨ।

ਅਸੁਸ ਲਾਂਚ ਕਰ ਚੁੱਕੀ ਹੈ 7 ਗੇਮਿੰਗ ਲੈਪਟਾਪ
ਲੈਪਟਾਪ ’ਚ ਪ੍ਰੀਲੋਡਿਡ ਅਸੁਸ ਐਪ ਤੋਂ ਇਲਾਵਾ ਵਿੰਡੋਜ਼ 10 ਹੋਮ ਮਿਲਦਾ ਹੈ। ਪਿਛਲੇ ਮਹੀਨੇ ਕੰਪਨੀ ਨੇ ਆਪਣੀ ROG ਲਾਈਨਅੱਪ ਨੂੰ ਵਧਾਉਂਦੇ ਹੋਏ 7 ਗੇਮਿੰਗ ਲੈਪਟਾਪ ਲਾਂਚ ਕੀਤੇ ਸਨ। ਇਸ ਲਾਈਨਅੱਪ ’ਚ ROG G703GXR ਟਾਪ ਵੇਰੀਐਂਟ ਹੈ। ਇਹ 9th ਜਨਰੇਸ਼ਨ ਇੰਟੈਲ ਕੋਰ 9 ਅਤੇ GTX 2080 ਦੇ ਗ੍ਰਾਫਿਕਸ ਕਾਰਡ ਦੇ ਨਾਲ ਆਉਂਦਾ ਹੈ। ਇਸ ਲੈਪਟਾਪ ਦੀ ਕੀਮਤ 399,990 ਰੁਪਏ ਹੈ। ਇਹ ਲੈਪਟਾਪ ਫਲਿਪਕਾਰਟ ’ਤੋਂ ਖਰੀਦਿਆ ਜਾ ਸਕਦਾ ਹੈ।
MV Agusta Turismo Veloce 800 ਬਾਈਕ ਭਾਰਤ ’ਚ ਲਾਂਚ, ਕੀਮਤ 18.99 ਲੱਖ ਰੁਪਏ
NEXT STORY