ਜਲੰਧਰ- ਅਸੂਸ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਇਕ ਇਵੈਂਟ ਆਯੋਜਿਤ ਕਰ ਰਹੀ ਹੈ। ਇਸ ਇਵੈਂਟ 'ਚ ਕੰਪਨੀ ਵਲੋਂ ਜ਼ੈਨਫੋਨ 3 ਮੈਕਸ ਭਾਰਤ 'ਚ ਲਾਂਚ ਕਰਨ ਦੀ ਉਮੀਦ ਹੈ। ਦੱਸ ਦਈਏ ਕਿ ਅਸੂਸ ਨੇ ਜ਼ੈਨਫੋਨ 3 ਸੀਰੀਜ਼ ਦੇ ਦੂਜੇ ਸਮਾਰਟਫੋਨ ਅਗਸਤ 'ਚ ਭਾਰਤ 'ਚ ਲਾਂਚ ਕੀਤੇ ਸਨ ਪਰ ਜ਼ੈਨਫੋਨ 3 ਮੈਕਸ ਸਮਾਰਟਫੋਨ ਅਜੇ ਲਾਂਚ ਨਹੀਂ ਹੋਇਆ ਹੈ। ਇਹ ਇਵੈਂਟ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗਾ।
ਅਸੂਸ ਜ਼ੈਨਫੋਨ 3 ਮੈਕਸ ਦੇ ਭਾਰਤ 'ਚ ਦੋ ਵੇਰੀਅੰਟ ਲਾਂਚ ਹੋਣ ਦੀ ਉਮੀਦ ਹੈ। 5.2-ਇੰਚ ਡਿਸਪਲੇ ਵਾਲੇ ਜ਼ੈੱਡ.ਸੀ. 520 ਕੇ.ਐੱਲ. 'ਚ ਮੀਡੀਆਟੈੱਕ ਪ੍ਰੋਸੈਸਰ ਜਦੋਂਕਿ 5.5-ਇੰਚ ਡਿਸਪਲੇ ਵਾਲੇ ਜ਼ੈੱਡ.ਸੀ. 553 ਕੇ.ਐੱਲ. 'ਚ ਕਵਾਲਕਾਮ ਪ੍ਰੋਸੈਸਰ ਹੋ ਸਕਦਾ ਹੈ। ਅਜੇ ਇਨ੍ਹਾਂ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਮਿਲੀ ਹੈ।
3050 ਦੀ ਬੈਟਰੀ ਨਾਲ ਕੰਪਨੀ ਸਾਈਟ 'ਤੇ ਲਿਸਟ ਮੋਟੋ ਐੱਮ ਸਮਾਰਟਫੋਨ
NEXT STORY