ਜਲੰਧਰ- ਭਾਰਤ ਦੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਅੱਤਵਾਦੀਆਂ 'ਤੇ ਸਰਜੀਕਲ ਸਟ੍ਰਾਈਕ ਮਗਰੋਂ ਹੁਣ ਸਵਨਾਮ 'ਦੇਸ਼ ਭਗਤ ਹੈਕਰਾਂ' ਨੇ ਪਾਕਿਸਤਾਨੀ ਸਰਕਾਰ ਦੀਆਂ ਵੈੱਬਸਾਈਟਾਂ 'ਤੇ ਸਰਜੀਕਲ ਸਟ੍ਰਾਈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਸਾਈਬਰ ਅਟੈਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਕਰਾਂ ਨੇ ਪਾਕਿਸਤਾਨ ਸਰਕਾਰ ਦੇ ਕੰਪਿਊਟਰਾਂ ਅਤੇ ਡਾਕ ਨੂੰ ਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਵੱਡੇ ਪੱਧਰ 'ਤੇ ਸਾਈਬਰ ਅਟੈਕ ਨੇ ਪਾਕਿਸਤਾਨੀ ਮਾਹਿਰਾਂ ਨੂੰ ਗੋਡੇ ਟੇਕਣ 'ਤੇ ਮਜਬੂਰ ਕਰ ਦਿੱਤਾ ਹੈ ਅਤੇ ਉਹ ਦੇਸ਼ ਭਾਗਤ ਭਾਰਤੀ ਹੈਕਰਾਂ ਨੂੰ ਪੈਸੇ ਦੇਣ ਦਾ ਲਾਲਚ ਦੇ ਰਹੇ ਹਨ ਪਰ ਭਾਰਤੀ ਹੈਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਫ ਨਾਂਹ ਕਰ ਦਿੱਤੀ ਹੈ ਅਤੇ ਪਾਕਿਸਤਾਨੀ ਸਾਈਟਾਂ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ।
ਦਰਅਸਲ ਇਹ ਹਮਲੇ ਪਾਕਿਸਤਾਨੀ ਹੈਕਰਾਂ ਦੀ ਉਸ ਕਰਤੂਤ ਤੋਂ ਬਾਅਦ ਸ਼ੁਰੂ ਹੋਏ ਜਦੋਂ ਉਨ੍ਹਾਂ ਨੇ ਕਈ ਵੀਡੀਓ ਜਾਰੀ ਕਰਕੇ ਪੀ.ਓ.ਕੇ. 'ਚ ਸਰਜੀਕਲ ਸਟ੍ਰਾਈਕਲ ਨੂੰ ਫਰਜ਼ੀ ਦੱਸਿਆ ਸੀ। ਪਾਕਿਸਤਾਨੀ ਹੈਕਰਾਂ ਦੀ ਇਸ ਕਰਤੂਤ ਮਗਰੋਂ ਭਾਰਤੀ ਹੈਕਰਾਂ ਨੇ ਮੋੜਵੇ ਵਾਰ ਕਰਦੇ ਹੋਏ ਗੁਆਂਢੀ ਮੁੱਲਾਂ ਦੀਆਂ ਕਈ ਵੈੱਬਸਾਈਟਾਂ ਨੂੰ ਹੀ ਜਾਮ ਕਰ ਦਿੱਤਾ ਹੈ।
ਰਿਲਾਇੰਸ ਜਿਓ ਨੇ 1 ਮਹੀਨੇ 'ਚ ਜੋੜੇ 1.6 ਕਰੋੜ ਗਾਹਕ
NEXT STORY