ਜਲੰਧਰ— ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਆਪਣੇ ਲੋਕਪ੍ਰਿਅ ਅਤੇ ਸਟਾਈਲਿਸ਼ ਮਾਡਲ ਆਰ8 ਦਾ ਵਿਸਤਾਰ ਕਰਦੇ ਹੋਏ ਅਗਲੀ ਪੀੜ੍ਹੀ ਦੀ ਸਪੋਰਟੀ ਕਾਰ ਔਡੀ ਆਰ8 ਵੀ-10 ਪਲੱਸ ਲਾਂਚ ਕੀਤੀ ਹੈ ਜਿਸ ਦੀ ਕੀਮਤ (ਐਕਸ ਸ਼ੋਅਰੂਮ ਦਿੱਲੀ) 2.55 ਕਰੋੜ ਰੁਪਏ ਹੈ।
ਔਡੀ ਦੇ ਪ੍ਰਬੰਧ ਨਿਰਦੇਸ਼ਕ (ਦੱਖਣੀ ਦਿੱਲੀ) ਰਾਘਵ ਚੰਦਰ ਨੇ ਕਿਹਾ ਕਿ ਔਡੀ ਵੀ-10 'ਚ 5.2 ਐੱਫ.ਐੱਸ.ਆਈ. ਦਾ ਕਵਾਤਰੋ ਇੰਜਣ ਹੈ। ਇਸ ਦਾ ਮਿਡ ਇੰਜਣ 610 ਹਾਰਸਪਾਵਰ (449 ਕਿਲੋਵਾਟ) ਦਾ ਹੈ। ਇਹ 3.2 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ੍ਹ ਸਕਦੀ ਹੈ। ਇਸ ਦੀ ਟਾਪ ਸਪੀਡ 330 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਪਹਿਲਾਂ ਲਾਂਚ ਕੀਤੀਆਂ ਗਈਆਂ ਕਾਰਾਂ ਤੋਂ ਕਾਫੀ ਹਲਕੀ ਹੈ।
ਉਨ੍ਹਾਂ ਕਿਹਾ ਕਿ ਨਵੇਂ ਢੰਗ ਨਾਲ ਵਿਕਸਿਤ ਕਵਾਤਰੋ ਇੰਜਣ ਨਾਲ ਇਸ ਦੇ ਚਾਰਾਂ ਵ੍ਹੀਲਸ ਨੂੰ ਜ਼ਿਆਦਾ ਪਾਵਰ ਮਿਲਦੀ ਹੈ। ਇਸ ਨੂੰ ਸੜਕ ਕਿਨਾਰੇ ਪਟਰੀਆਂ ਸਮੇਤ ਕਿਸੇ ਵੀ ਸਤ੍ਹਾ 'ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਇਲੈਕਟ੍ਰੋਹਾਈਡ੍ਰੋਲਿਕ ਪ੍ਰਣਾਲੀ ਨਾਲ ਕੰਟਰੋਲ ਹੁੰਦੀ ਹੈ। ਇਸ ਕਾਰ 'ਚ ਪਲੇਟ ਕਲੱਚ ਹੈ। ਉੱਨਤ ਅਤੇ ਆਧੁਨਿਕ ਤਕਨੀਕ ਵਾਲੀ ਇਸ ਕਾਰ 'ਚ ਬਿਹਤਰੀਨ ਪ੍ਰਦਰਸ਼ਨ ਲਈ ਪਰਫਾਰਮੈਂਸ ਮੋਡ ਹੈ। ਆਪਣੀ ਉੱਚ ਸਮੱਰਥਾ ਲਈ ਰੇਸ ਟ੍ਰੈਕ 'ਤੇ ਇਸ ਨੂੰ ਕਾਫੀ ਸ਼ਾਨਦਾਰ ਕਾਰ ਮੰਨਿਆ ਜਾ ਰਿਹਾ ਹੈ।
ਸਿੰਘ ਨੇ ਕਿਹਾ ਕਿ ਸਾਨੂੰ ਔਡੀ ਕਾਰ ਦਾ ਨਵਾਂ ਵਰਜ਼ਨ, ਔਡੀ ਆਰ8 ਵੀ-10 ਪਲੱਸ ਪੇਸ਼ ਕਰਨ ਦੀ ਬੇਹੱਦ ਖੁਸ਼ੀ ਹੈ। ਇਹ ਔਡੀ ਦੀ ਹੁਣ ਤੱਕ ਦੀ ਸਭ ਤੋਂ ਤੇਜ਼ੀ ਨਾਲ ਤਿਆਰ ਕੀਤੀ ਗਈ ਕਾਰ ਹੈ। ਗਾਹਕਾਂ ਨੂੰ ਬਿਹਤਰ ਅਤੇ ਉੱਨਤ ਕਾਰ ਉਪਲੱਬਧ ਕਰਾਉਣਾ ਸਾਡੀ ਪਹਿਲ ਰਹੀ ਹੈ।
TVS ਨੇ ਟੈਸਟ ਦੌਰਾਨ ਪੇਸ਼ ਕੀਤੀ ਨਵੀਂ Apache RTR 200 4V
NEXT STORY