ਜਲੰਧਰ : ਆਡੀ ਦੀ ਆਲ ਇਲੈਕਟਿ੍ਕ ਵ੍ਹੀਕਲ ਦੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ | ਜੀ ਹਾਂ ਆਡੀ ਦੀ ਇਲੈਕਟਿ੍ਕ ਕਾਰਾਂ ਦੇ ਲਾਈਨਅਪ ਦਾ ਨਾਂ ਈ-ਟ੍ਰੋਨ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਕੋਈ ਮਾਡਲ ਡੈਜ਼ੀਗਨੇਸ਼ਨ, ਨਾ ਹੀ ਕੋਈ ਨੰਬਰ ਹੋਵੇਗਾ | ਆਡੀ ਵੱਲੋਂ ਆਟੋਕਾਰ ਨਾਲ ਕੀਤੀ ਗੱਲਬਾਤ 'ਚ ਦੱਸਿਆ ਗਿਆ ਕਿ 80 ਦੇ ਦਸ਼ਕ ਜਿਵੇਂ ਅਸੀਂ ਆਲ ਵ੍ਹੀਲ ਡ੍ਰਾਈਵ ਕਾਰਾਂ ਨੂੰ ਕੁਆਤਰੋ ਨਾਂ ਦਿੱਤਾ ਸੀ, ਇਹ ਇਲੈਕਟਿ੍ਕ ਕਾਰਾਂ ਦਾ ਨਾਂ ਵੀ ਇੰਝ ਹੀ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਕੰਪਨੀ ਨੇ ਆਡੀ ਕੁਆਤਰੋ ਦਾ ਪਹਿਲਾ ਮਾਡਲ ਪੇਸ਼ ਕੀਤਾ ਗਿਆ ਸੀ ਤਾਂ ਉਸ ਦਾ ਨਾਂ ਸਿਰਫ ਕੁਆਤਰੋ ਹੀ ਰੱਖਿਆ ਗਿਆ ਸੀ | ਆਡੀ ਦੇ ਚੀਫ ਰੁਪਟ ਸਟੈਡਲਰ ਨੇ ਪਬਲਿਕੇਸ਼ਨ ਨੂੰ ਕਿਹਾ ਕਿ ''ਜੇ ਦੂਰ ਦਾ ਸੋਚਿਆ ਜਾਵੇ ਤਾਂ ਈ-ਟ੍ਰੋਨ ਪਿਓਰ ਇਲੈਕਟਿ੍ਕ ਡ੍ਰਾਈਵ-ਲਾਈਨ ਸਟ੍ਰਕਚਰ ਦੀ ਪਛਾਣ ਬਣੇਗਾ |
ਆਡੀ ਨੇ ਪਹਿਲਾਂ ਵੀ ਆਪਣੀਆਂ ਹਾਈਬਿ੍ਡ ਕਾਰਾਂ ਨੂੰ 'ਈ-ਟ੍ਰੋਨ' ਨਾਂ ਦਿੱਤਾ ਗਿਆ ਹੈ | ਰੁਪਟ ਸਟੈਡਲਰ ਨੇ ਆਸਾਨ ਸ਼ਬਦਾਂ 'ਚ ਦੱਸਿਆ ਕਿ ਭਵਿੱਖ 'ਚ ਆਡੀ ਦੇ ਇਲੈਕਟਿ੍ਕ ਵ੍ਹੀਕਲਜ਼ ਨੂੰ ਈ-ਟ੍ਰੋਨ ਨਾਂ ਨਾਲ ਜਾਣਿਆ ਜਾਵੇਗਾ | ਇਹ ਨਾਂ ਸਭ ਤੋਂ ਪਹਿਲਾਂ ਕੰਪਨੀ ਵੱਲੋਂ ਤਿਆਰ ਕੀਤੀ ਗਈ ਇਲੈਕਟਿ੍ਤ ਐੱਸ. ਯੂ. ਵੀ. ਨੂੰ ਦਿੱਤਾ ਜਾਵੇਗਾ | 2020 ਤੱਕ ਆਉਣ ਵਾਲੀ ਇਸ ਕਾਰ ਦੀ ਤਸਵੀਰ ਤੁਸੀਂ ਉੱਪਰ ਦੇਖ ਸਕਦੇ ਹੋ |
23MP ਕੈਮਰਾ ਅਤੇ 128GB ਦੀ ਇੰਟਰਨਲ ਮੈਮਰੀ ਨਾਲ ਲਾਂਚ ਹੋਇਆ ਸਮਾਰਟਫੋਨ
NEXT STORY