ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜੈੱਡ. ਟੀ. ਈ ਨੇ ਘਰੇਲੂ ਮਾਰਕੀਟ 'ਚ ਆਪਣੀ ਨੂਬਿਆ ਜ਼ੈੱਡ11 ਸੀਰੀਜ ਦਾ ਨਵਾਂ ਹੈਂਡਸੈੱਟ ਨੂਬਿਆ ਜ਼ੈੱਡ11 ਮਿਨੀ ਐੱਸ ਲਾਂਚ ਕੀਤਾ ਹੈ। ਜ਼ੈੱਡ. ਟੀ. ਈ ਨੂਬਿਆ ਜ਼ੈੱਡ11 ਮਿਨੀ ਐੱਸ ਸਮਾਰਟਫੋਨ ਗੋਲਡ, ਸਿਲਵਰ, ਗੋਲਡ/ਬਲੈਕ ਕਲਰ 'ਚ ਮਿਲੇਗਾ। ਇਸ ਦੀ ਕੀਮਤ 1499 ਚੀਨੀ ਯੂਆਨ (ਕਰੀਬ 14 ,870 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਚੀਨ 'ਚ ਇਸ ਦੀ ਵਿਕਰੀ 25 ਅਕਤੂਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ, ਇਸ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ 'ਚ ਕੁਝ ਵੀ ਨਹੀਂ ਦੱਸਿਆ ਗਿਆ ਹੈ।
ਜ਼ੈੱਡ. ਟੀ. ਈ ਨੂਬਿਆ ਜੇਡ11 ਮਿਨੀ ਐੱਸ
- 5.2 ਇੰਚ ਦੀ ਫੁੱਲ ਐੱਚ. ਡੀ (1920x1080ਪਿਕਸਲ) 2.5ਡੀ ਕਰਵਡ ਡਿਸਪਲੇ
- ਡਿਸਪਲੇ ਦੇ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ।
- 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ
- ਗਰਾਫਿਕਸ ਲਈ ਐਡਰੀਨੋ 506 ਜੀ. ਪੀ. ਯੂ ਇੰਟੀਗਰੇਟਡ ਹੈ ।
- ਮਲਟੀ ਟਾਸਕਿੰਗ ਲਈ 4 ਜੀ. ਬੀ ਐੱਲ. ਪੀ. ਡੀ. ਡੀ. ਆਰ3 ਰੈਮ।
- ਇਨਬਿਲਟ ਸਟੋਰੇਜ 64 ਜੀ. ਬੀ/128 ਜੀ. ਬੀ।
- ਦੋਨੋਂ ਹੀ ਵੇਰਿਅੰਟ 200 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ।
- ਹਾਇਬਰਿਡ ਸਿਮ ਸਲਾਟ ਦੇ ਨਾਲ ਆਵੇਗਾ, ਮਤਲਬ ਤੁਸੀਂ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਇਕ੍ਰੋ ਐੱਸ. ਡੀ ਕਾਰਡ ਹੀ ਇਸਤੇਮਾਲ ਕਰ ਸਕੋਗੇ ।
- 23 ਮੈਗਾਪਿਕਸਲ ਦਾ ਰਿਅਰ ਕੈਮਰਾ ਸੋਨੀ ਆਈ. ਐੱਮ. ਐੱਕਸ318 ਸੈਂਸਰ, ਪੀ. ਡੀ ਏ. ਐੱਫ, ਐੱਫ/2. 0 ਅਪਰਚਰ ਅਤੇ ਐਲ. ਈ. ਡੀ ਫਲੈਸ਼ ਨਾਲ ਲੈਸ
- ਸੈਲਫੀ ਲਈ ਸੋਨੀ ਆਈ. ਐੱਮ. ਐੱਕਸ 258 ਸੈਂਸਰ ਵਾਲਾ 13 ਮੈਗਾਪਿਕਸਲ ਦਾ ਕੈਮਰਾ
- ਐਂਡ੍ਰਾਇਡ 6.0 ਮਾਰਸ਼ਮੈਲੋ ਓ. ਐੱਸ
- 3000 ਐੱਮ. ਏ. ਐੱਚ ਦੀ ਬੈਟਰੀ ।
- ਫਿੰਗਰਪ੍ਰਿੰਟ ਸੈਂਸਰ, 4ਜੀ ਵੀ. ਓ. ਐੱਲ. ਟੀ. ਈ , ਵਾਈ-ਫਾਈ 802.11 ਏ. ਸੀ, ਬਲੂਟੁੱਥ 4.1, ਜੀ. ਪੀ. ਐੱਸ, ਗਲੋਨਾਸ ਅਤੇ ਯੂ. ਐੱਸ. ਬੀ ਟਾਈਪ-ਸੀ
- ਡਾਇਮੇਂਸ਼ਨ 146.06ਗ72.14ਗ7.60 ਮਿਲੀਮੀਟਰ।
- ਵਜ਼ਨ 158 ਗਰਾਮ ।
ਹੁਣ ਰੋਬੋਟ ਲੈਣਗੇ ਤੁਹਾਡੀ ਇੰਟਰਵਿਊ
NEXT STORY